ਬਿਊਰੋ ਰਿਪੋਰਟ : ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਤੋਂ ਰੋਕਣ ਨੂੰ ਲੈਕੇ ਭਾਰਤੀ ਵਿਦੇਸ਼ ਮੰਤਰਾਲੇ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ । ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ”ਪਤਨੀ ਬਾਰੇ ਸਾਡੇ ਮੰਤਰਾਲੇ ਵੱਲੋਂ ਹਵਾਈ ਅੱਡਿਆਂ ਨੂੰ ਕੋਈ ਲੁੱਕ ਆਊਟ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਹੈ,ਇਹ ਕੋਈ ਵਿਦੇਸ਼ੀ ਮਾਮਲਾ ਨਹੀਂ ਹੈ ‘। ਇਸ ਦੇ ਬਾਵਜੂਦ ਕਿਰਨਦੀਪ ਨੂੰ ਕਿਉਂ ਨਹੀਂ ਇੰਗਲੈਂਡ ਜਾਣ ਦਿੱਤਾ ਗਿਆ ਹੈ ਇਸ ਬਾਰੇ ਨਾ ਤਾਂ ਵਿਦੇਸ਼ ਮੰਤਰਾਲੇ ਕੁਝ ਜ਼ਿਆਦਾ ਬੋਲ ਨਹੀਂ ਰਿਹਾ ਹੈ ਅਤੇ ਪੰਜਾਬ ਪੁਲਿਸ ਵੀ ਕੋਈ ਜਵਾਬ ਨਹੀਂ ਦੇ ਰਹੀ ਹੈ । ਉਧਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਘਰ ਪਹੁੰਚ ਗਈ ਹੈ ਅਤੇ ਪਰਿਵਾਰ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ।
Starting shortly!
Tune in for our Weekly Media Briefing:https://t.co/F43FRPwkk2
— Arindam Bagchi (@MEAIndia) April 20, 2023
ਪਰਿਵਾਰ ਦਾ ਬਿਆਨ
ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਪਿੰਡ ਜੱਲੂਪੁਰ ਖੇੜਾ ਘਰ ਪਹੁੰਚ ਗਈ ਹੈ, ਪਰਿਵਾਰ ਦੇ ਮੁਤਾਬਿਕ 3 ਘੰਟੇ ਤੱਕ ਏਅਰਪੋਰਟ ‘ਤੇ ਪੁੱਛ-ਗਿੱਛ ਕੀਤੀ ਗਈ,ਉਨ੍ਹਾਂ ਨੇ ਦੱਸਿਆ ਜਾਂਚ ਟੀਮ ਨੇ ਆਮ ਗੱਲਾਂ ਹੀ ਪੁੱਛਿਆ, ਪਰਿਵਾਰ ਨੇ ਕਿਹਾ ਅਸੀਂ ਘਰੋਂ ਨਿਕਲਣ ਲੱਗੇ ਤਾਂ ਸਾਨੂੰ ਪੁੱਛਿਆ ਕਿੱਥੇ ਜਾ ਰਹੇ ਹੋ ਤਾਂ ਅਸੀਂ ਕਿਹਾ ਅੰਮ੍ਰਿਤਪਾਲ ਸਿੰਘ ਦੀ ਪਤਨੀ ਇੰਗਲੈਂਡ ਜਾ ਰਹੀ ਹੈ,ਸਾਨੂੰ ਉਸ ਵੇਲੇ ਕਿਸੇ ਨੇ ਨਹੀਂ ਰੋਕਿਆ। ਜਦੋਂ ਏਅਰਪੋਰਟ ਪਹੁੰਚੇ ਤਾਂ ਕਿਰਨਦੀਪ ਕੌਰ ਨੂੰ ਫਲਾਈਟ ਨਹੀਂ ਫੜਨ ਦਿੱਤੀ ਜਦੋਂ ਅਸੀਂ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਵਕੀਲ ਨੂੰ ਭੇਜ ਦੇਣਾ ਅਸੀਂ ਜਾਣਕਾਰੀ ਦੇਵਾਂਗੇ । ਪਰਿਵਾਰਿਕ ਮੈਂਬਰਾਂ ਨੂੰ ਜਦੋਂ ਮੀਡੀਆ ਨੇ ਪੁੱਛਿਆ ਕਿ ਤੁਹਾਨੂੰ LOC ਦਾ ਨੋਟਿਸ ਦਿੱਤਾ ਹੈ ਤਾਂ ਉਨ੍ਹਾਂ ਨੇ ਕਿਹਾ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਪਹੁੰਚੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ ਕੋਈ ਨਾ ਕੋਈ ਫੜਿਆ ਜਾ ਰਿਹਾ ਹੈ ਤਾਂ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ ਫੜਿਆ ।
ਇੰਝ ਵਾਪਰਿਆ ਸਾਰਾ ਮਾਮਲਾ
ਕਿਰਨਦੀਪ ਤੋਂ ਏਅਰਪੋਰਟ ਦੇ ਅੰਦਰ ਹੀ ਸਾਢੇ 12 ਵਜੇ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਪੁਲਿਸ ਦੀ SSP ਜਸਵੰਤ ਕੌਰ ਵੀ ਏਅਰਪੋਰਟ ਪਹੁੰਚੀ ਸੀ। ਕਿਰਨਦੀਪ ਕੌਰ ਕੋਲ UK ਦੀ ਨਾਗਰਿਕਤਾ ਹੈ। ਉਹ ਸਵੇਰ 11:30 ਵਜੇ ਏਅਰਪੋਰਟ ਪਹੁੰਚੀ ਅਤੇ ਸੁਰੱਖਿਆ ਚੈਕਿੰਗ ਤੋਂ ਬਾਅਦ ਇਮੀਗ੍ਰੇਸ਼ਨ ਕਾਊਂਟਰ ਕੋਲ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਏਜੰਸੀਆਂ ਨੂੰ ਇਤਲਾਹ ਕੀਤਾ ਗਿਆ।ਉਸ ਤੋਂ ਬਾਅਦ ਕਿਰਨਦੀਪ ਕੌਰ ਨੂੰ ਇੱਕ ਵਖਰੇ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਕੋਲੋ ਪੁੱਛ-ਗਿੱਛ ਸ਼ੁਰੂ ਕੀਤੀ ਗਈ। ਕਿਰਨਦੀਪ ਕੌਰ ਨੂੰ ਕਿਉਂ ਰੋਕਿਆ ਗਿਆ ਇਸ ਬਾਰੇ ਹੁਣ ਤੱਕ ਕੋਈ ਪੁੱਖਤਾ ਜਾਣਕਾਰੀ ਹਾਸਲ ਨਹੀਂ ਹੋਈ ਹੈ ।
ਕੋਈ ਕੇਸ ਨਾ ਹੋਣ ਦੇ ਬਾਵਜੂਦ ਕਿਉਂ ਰੋਕਿਆ ਗਿਆ
ਵੱਡਾ ਸਵਾਲ ਇਹ ਹੈ ਕਿ ਫਿਲਹਾਲ ਕਿਰਨਦੀਪ ਕੌਰ ਦੇ ਖਿਲਾਫ਼ ਭਾਰਤ ਵਿੱਚ ਕੋਈ ਵੀ ਕੇਸ ਦਰਜ ਨਹੀਂ ਹੈ। ਉਨ੍ਹਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਨਹੀਂ ਜਾਰੀ ਕੀਤਾ ਗਿਆ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਬ੍ਰਿਟੇਨ ਜਾਣ ਤੋਂ ਕਿਉਂ ਰੋਕਿਆ ਗਿਆ। ਇਸ ਤੋਂ ਅੱਗੇ ਯੂਕੇ ਦੀ ਨਾਗਰਿਕਤਾ ਹੋਣ ਦੀ ਵਜ੍ਹਾ ਕਰਕੇ ਕਿਰਨਦੀਪ ਕੌਰ ਭਾਰਤ ਵਿੱਚ 180 ਦਿਨ ਤੋਂ ਵੱਧ ਨਹੀਂ ਰਹਿ ਸਕਦੀ ਹੈ। ਉਨ੍ਹਾਂ ਨੇ ਆਪ ਇੱਕ ਇੰਟਰਵਿਊ ਵਿੱਚ ਇਸ ਦੀ ਜਾਣਕਾਰੀ ਦਿੱਤੀ
ਇੰਟਰਵਿਊ ‘ਚ ਕਹੀ ਸੀ ਵੱਡੀ ਗੱਲ
ਸਿਰਫ ਇੰਨਾ ਹੀ ਨਹੀਂ ਕਿਰਨਦੀਪ ਕੌਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ‘ਉਹ ਭੱਜਣ ਵਾਲੀ ਨਹੀਂ ਹੈ।’ ਮਾਰਚ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਕਿਰਨਦੀਪ ਕੌਰ ਨੇ ਦੱਸਿਆ ਸੀ ਕਿ ‘ਮੈਨੂੰ ਭਾਰਤ ਵਿੱਚ 2 ਮਹੀਨੇ ਹੋ ਚੁੱਕੇ ਹਨ, ਮੈਂ ਕਾਨੂੰਨ ਦੇ ਮੁਤਾਬਿਕ 180 ਦਿਨ ਹੀ ਰੁਕ ਸਕਦੀ ਹਾਂ, ਇਹ ਮੇਰਾ ਘਰ ਹੈ ।’ ਕਿਰਨਦੀਪ ਨੇ ਇਹ ਵੀ ਸਾਫ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਰਿਵਰਸ ਮਾਈਗ੍ਰੇਸ਼ਨ ਹੈ।