Punjab

ਹਨੀ ਸਿੰਘ ਦੇ ਖਿਲਾਫ ਕਿਡਨੈਪਿੰਗ,ਕੁੱਟਮਾਰ ਦੀ ਸ਼ਿਕਾਇਤ ! ਹੋਟਲ ਦੇ ਕਮਰੇ ਅੰਦਰ ਮਾੜੀ ਹਰਕਤ ਦਾ ਇਲਜ਼ਾਮ

ਚੰਡੀਗੜ : ਪੰਜਾਬੀ ਗਾਇਕ ਹਨੀ ਸਿੰਘ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘੇਰ ਦੇ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ’ਤੇ ਅਗਵਾਹ ਅਤੇ ਕੁੱਟਮਾਰ ਕਰਨ ਦਾ ਵੱਡਾ ਇਲਜ਼ਾਮ ਲੱਗਾ ਹੈ। ਇਸ ਮਾਮਲੇ ਵਿੱਚ ਮੁੰਬਈ ਦੇ ਬੀਕੇਸੀ ਪੁਲਿਸ ਸਟੇਸ਼ਨ ਵਿੱਚ ਵਿਵੇਕ ਰਮਨ ਨਾਂ ਦੇ ਇੱਕ ਵਿਅਕਤੀ ਨੇ ਲਿਖਿਤ ਸ਼ਿਕਾਇਤ ਦਰਜ ਕਰਵਾਈ ਹੈ।

ਵਿਵੇਕ ਨੇ ਦੋਸ਼ ਲਗਾਇਆ ਹੈ ਕਿ ਹਨੀ ਸਿੰਘ ਨੇ ਪਹਿਲਾਂ ਉਸ ਨੂੰ ਕਿਡਨੈਪ ਕੀਤਾ ਅਤੇ ਫਿਰ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਸੀ। ਵਿਵੇਕ ਨੇ ਫੈਸਟਿਵੀਨਾ ਨਾਂ ਦਾ ਇੱਕ ਪ੍ਰੋਗਰਾਮ ਰੱਖਿਆ ਸੀ। ਹਨੀ ਸਿੰਘ ਨੇ ਇਸ ਵਿੱਚ ਪਰਫਾਰਮ ਕਰਨਾ ਸੀ। ਬਾਅਦ ਵਿੱਚੋਂ ਪੈਸਿਆਂ ਦੀ ਗੜਬੜੀ ਦੀ ਵਜ੍ਹਾ ਕਰਕੇ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਵਿਵੇਕ ਦਾ ਇਲਜ਼ਾਮ ਹੈ ਕਿ ਇਸ ਦੇ ਬਦਲੇ ਹਨੀ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਕਿਡਨੈਪ ਕਰ ਲਿਆ ਅਤੇ ਕੁੱਟਮਾਰ ਕੀਤੀ ।

ਹੋਟਲ ਵਿੱਚ ਬੰਦ ਕਰਕੇ ਰੱਖਿਆ

ਵਿਵੇਕ ਰਮਨ ਨੇ ਇਲਜ਼ਾਮ ਲਗਾਇਆ ਹੈ ਕਿ ਹਨੀ ਅਤੇ ਉਸ ਦੇ ਲੋਕਾਂ ਨੇ ਮੁੰਬਈ ਦੇ ਸਹਾਰਾ ਹੋਟਰ ਵਿੱਚ ਉਸ ਨੂੰ ਬੰਦ ਕਰਕੇ ਰੱਖਿਆ। ਉਸ ਨਾਲ ਕੁੱਟਮਾਰ ਕੀਤੀ। ਵਿਵੇਕ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਦੇ ਖਿਲਾਫ਼ ਕੇਸ (FIR) ਦਰਜ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਹਨੀ ਸਿੰਘ ਦਾ ਬਿਆਨ ਆਉਣਾ ਬਾਕੀ ਹੈ ।

ਵਿਵਾਦਾਂ ਲਈ ਜਾਣੇ ਜਾਂਦੇ ਹਨੀ ਸਿੰਘ!

ਹਨੀ ਸਿੰਘ ਅਤੇ ਵਿਵਾਦਾਂ ਦਾ ਰਿਸ਼ਤਾ ਕਾਫੀ ਪੁਰਾਣਾ ਹੈ। ਹੁਣ ਤੱਕ ਉਨ੍ਹਾਂ ‘ਤੇ ਕਈ ਇਲਜ਼ਾਮ ਲੱਗਦੇ ਰਹੇ ਹਨ। ਗਾਣਿਆਂ ਵਿੱਚ ਅਸ਼ਲੀਲਤਾ ਨੂੰ ਵਧਾਵਾ ਦਿੱਤਾ। ਨਸ਼ੇ ਦੀ ਵਜ੍ਹਾ ਕਰਕੇ ਮਿਊਜ਼ਿਕ ਸਨਅਤ ਤੋਂ ਬਾਹਰ ਹੋ ਗਏ। ਸਾਬਕਾ ਪਤਨੀ ਸ਼ਾਲਿਨੀ ਤਲਵਾਰ ਨੇ ਹਨੀ ‘ਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ।

ਸ਼ਾਲਿਨੀ ਨੇ ਹਨੀ ‘ਤੇ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਇਲਜ਼ਾਮ ਲਗਾਇਆ ਸੀ। ਸ਼ਾਲਿਨੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਹਨੀ ਇੰਟਰਨੈਸ਼ਨਲ ਟੂਰ ‘ਤੇ ਜਾਣ ਦੇ ਬਹਾਨੇ ਦੂਜੀ ਮਹਿਲਾਵਾਂ ਨਾਲ ਗੈਰ ਕਾਨੂੰਨੀ ਸਬੰਧ ਬਣਾਏ ਸਨ। ਉਨ੍ਹਾਂ ਨੇ ਹਨੀ ਤੋਂ ਤਲਾਕ ਲੈਣ ਦੇ ਲਈ 10 ਕਰੋੜ ਰੁਪਏ ਮੰਗੇ ਸਨ। ਹਾਲਾਂਕਿ ਮਾਮਲਾ ਇੱਕ ਕਰੋੜ ਵਿੱਚ ਜਾ ਕੇ ਤੈਅ ਹੋਇਆ ਸੀ।

ਗਰਲ ਫਰੈਂਡ ਦੇ ਨਾਲ ਬ੍ਰੇਕਅੱਪ

ਹਨੀ ਪਿਛਲੇ ਇੱਕ ਸਾਲ ਤੋਂ ਮਾਡਲ ਟੀਨਾ ਥਡਾਨੀ ਦੇ ਨਾਲ ਡੇਟ ਕਰ ਰਹੇ ਸਨ, ਹਾਲਾਂਕਿ ਹੁਣ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਬੇ੍ਕਅੱਪ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਨਾ ਵੀ ਬੰਦ ਕਰ ਦਿੱਤਾ ਹੈ ਅਤੇ ਇਕੱਠਿਆਂ ਦੀਆਂ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ ਹਨ ।