ਮਾਰੂਤੀ ਸੁਜ਼ੂਕੀ ਨੇ ਅੱਜ ਭਾਰਤੀ ਬਾਜ਼ਾਰ ‘ਚ 5-ਦਰਵਾਜ਼ੇ ਵਾਲੀ Maruti Suzuki Jimny SUV ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ SUV ਨੂੰ ਸਭ ਤੋਂ ਪਹਿਲਾਂ ਆਟੋ ਐਕਸਪੋ 2023 ‘ਚ ਸ਼ੋਅਕੇਸ ਕੀਤਾ ਸੀ। ਕੰਪਨੀ ਨੇ ਇਸ ਕਾਰ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇੱਥੇ ਅਸੀਂ ਤੁਹਾਨੂੰ ਮਾਰੂਤੀ ਸੁਜ਼ੂਕੀ ਜਿਮਨੀ ਦੀਆਂ ਵਿਸ਼ੇਸ਼ਤਾਵਾਂ ਅਤੇ ਕੀਮਤ ਬਾਰੇ ਵਿਸਥਾਰ ਵਿੱਚ ਦੱਸ ਰਹੇ ਹਾਂ।
ਮਾਰੂਤੀ ਸੁਜ਼ੂਕੀ ਜਿਮਨੀ ਕੀਮਤ
ਮਾਰੂਤੀ ਸੁਜ਼ੂਕੀ ਜਿਮਨੀ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 12.74 ਲੱਖ ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਇਸ ਕਾਰ ਨੂੰ ਸਬਸਕ੍ਰਿਪਸ਼ਨ ਮਾਡਲ ਦੇ ਤਹਿਤ ਵੀ ਪ੍ਰਦਾਨ ਕਰ ਰਹੀ ਹੈ, ਜਿਸ ‘ਚ ਇਸ ਨੂੰ 33,550 ਰੁਪਏ ਪ੍ਰਤੀ ਮਹੀਨਾ ਦੇ ਕੇ ਲਿਆ ਜਾ ਸਕਦਾ ਹੈ। ਬੁਕਿੰਗ ਦੀ ਗੱਲ ਕਰੀਏ ਤਾਂ ਇਸ ਨੂੰ ਮਾਰੂਤੀ ਸੁਜ਼ੂਕੀ ਦੀ ਵੈੱਬਸਾਈਟ ਤੋਂ 25,000 ਰੁਪਏ ‘ਚ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ।
ਮਾਰੂਤੀ ਸੁਜ਼ੂਕੀ ਜਿਮਨੀ ਇੰਜਨ ਅਤੇ ਪਾਵਰ
ਮਾਰੂਤੀ ਸੁਜ਼ੂਕੀ ਜਿਮਨੀ 1462cc, 4-ਸਲੰਡਰ ਪੈਟਰੋਲ ਇੰਜਨ ਦੁਆਰਾ ਸੰਚਾਲਿਤ ਹੈ ਜੋ 4000rpm ‘ਤੇ 104.8PS ਦੀ ਪਾਵਰ ਅਤੇ 4000rpm ‘ਤੇ 134.2Nm ਦਾ ਟਾਰਕ ਪੈਦਾ ਕਰਦਾ ਹੈ। ਇਸ SUV ‘ਚ 40-ਲੀਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹ ਕਾਰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਅਤੇ 4 ਸਪੀਡ ਏ ਟੀ ਦੇ ਆਪਸ਼ਨ ‘ਚ ਆਉਂਦੀ ਹੈ। Dimension ਦੀ ਗੱਲ ਕਰੀਏ ਤਾਂ ਇਸ SUV ਦੀ ਲੰਬਾਈ 3985, ਚੌੜਾਈ 1645, ਉਚਾਈ 1720, ਵ੍ਹੀਲਬੇਸ 2590, ਗਰਾਊਂਡ ਕਲੀਅਰੈਂਸ 210, ਬੈਠਣ ਦੀ ਸਮਰੱਥਾ 4, ਬੂਟ ਸਪੇਸ 208 ਲੀਟਰ ਅਤੇ ਵਜ਼ਨ 1545 ਕਿਲੋਗ੍ਰਾਮ ਹੈ।
ਮਾਰੂਤੀ ਸੁਜ਼ੂਕੀ ਜਿਮਨੀ ਦੀਆਂ ਵਿਸ਼ੇਸ਼ਤਾਵਾਂ
ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ 22.86 ਸੈਂਟੀਮੀਟਰ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਐਂਡ੍ਰਾਇਡ ਐਪਲ ਕਾਰਪਲੇ, ਕਰੂਜ਼ ਕੰਟਰੋਲ, ਪੁਸ਼ ਸਟਾਰਟ ਸਟਾਪ, ਕਲਾਈਮੇਟ ਕੰਟਰੋਲ, ਪਾਵਰ ਵਿੰਡੋਜ਼, ਡਿਜੀਟਲ ਲਾਕ ਅਤੇ ਟੈਕੋਮੀਟਰ ਸ਼ਾਮਲ ਹਨ। ਸੁਰੱਖਿਆ ਵਿਸ਼ੇਸ਼ਤਾਵਾਂ ਦੇ ਲਿਹਾਜ਼ ਨਾਲ, SUV ਵਿੱਚ ਸਾਈਡ ਅਤੇ ਕਰਟਨ ਏਅਰਬੈਗਸ, ਡਿਊਲ ਫ਼ਰੰਟ ਏਅਰਬੈਗਸ, ਬ੍ਰੇਕ ਲਿਮਟਿਡ ਸਲਿਪ ਡਿਫਰੈਂਸ਼ੀਅਲ, ABS, EBD, ESP, ਹਿੱਲ ਹੋਲਡ ਕੰਟਰੋਲ, ਹਿੱਲ ਡੀਸੈਂਟ ਕੰਟਰੋਲ, ਬ੍ਰੇਕ ਅਸਿਸਟ ਫੰਕਸ਼ਨ, ਰਿਅਰ ਵੀਊ ਕੈਮਰਾ, ਸਾਈਡ ਇਫੈਕਟ ਡੋਰ ਬੀਮ, ਸੀਟ ਬੈਲਟਸ। ਪ੍ਰੀ-ਟੈਂਸ਼ਨਰ/ਫੋਰਸ ਲਿਮਿਟਰ, ISOFIX ਚਾਈਲਡ ਸੀਟ ਐਂਕਰੇਜ ਅਤੇ ਇੰਜਨ ਇਮੋਬਿਲਾਈਜ਼ਰ ਦਿੱਤੇ ਗਏ ਹਨ।