The Khalas Tv Blog India ਆਲਟੋ ਨੂੰ ਲੈਕੇ ਮਾਰੂਤੀ ਨੇ ਲਿਆ ਵੱਡਾ ਫੈਸਲਾ! ਹੁਣ ਕਾਰ ਖਰੀਦਣ ਵਾਲਿਆਂ ਨੂੰ ਕਰਨਾ ਹੋਵੇਗਾ ਇਹ ਕੰਮ
India

ਆਲਟੋ ਨੂੰ ਲੈਕੇ ਮਾਰੂਤੀ ਨੇ ਲਿਆ ਵੱਡਾ ਫੈਸਲਾ! ਹੁਣ ਕਾਰ ਖਰੀਦਣ ਵਾਲਿਆਂ ਨੂੰ ਕਰਨਾ ਹੋਵੇਗਾ ਇਹ ਕੰਮ

Alto car get costly

ਮਾਰੂਤੀ ਨੇ ਨਵੇਂ ਸਾਲ ਵਿੱਚ ਕਾਰਾਂ ਨੂੰ ਲੈਕੇ ਵੱਡਾ ਫੈਸਲਾ ਲਿਆ ਹੈ

ਬਿਊਰੋ ਰਿਪੋਰਟ : ਮਾਰੂਤੀ ਦੀ ਆਰਟੋ ਅਜਿਹੀ ਗੱਡੀ ਹੈ ਜੋ ਮਿਡਲ ਕਲਾਸ ਦੇ ਬਜਟ ਵਿੱਚ ਆਉਂਦੀ ਹੈ ਅਤੇ ਮਾਇਲੇਜ ਵਿੱਚ ਚੰਗੀ ਹੈ । ਪਰ ਹੁਣ ਇਸ ਨੂੰ ਲੈਕੇ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜੋ ਗਾਹਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਵੇਗੀ। ਕੰਪਨੀ ਨੇ ਇਸ ਦੀ ਕੀਮਤ ਵੱਧਾ ਦਿੱਤੀ ਹੈ । ਮਾਰੂਤੀ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਐਲਾਨ ਕਰ ਦਿੱਤਾ ਸੀ ਕਿ ਉਹ ਨਵੇਂ ਸਾਲ ਦੌਰਾਨ ਆਪਣੀ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰੇਗੀ । ਹੁਣ ਮਾਰੂਤੀ ਕਾਰਾ ਦੀਆਂ ਕੀਮਤਾਂ ਵਿੱਚ 1.1 ਫੀਸਦੀ ਵਾਧਾ ਕੀਤਾ ਗਿਆ ਹੈ । ਅਜਿਹੇ ਵਿੱਚ ਆਲਟੋ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ ।

ਕੀਮਤ ਵਧਣ ਤੋਂ ਪਹਿਲਾਂ ਆਲਟੋ 800 ਦੀ ਕੀਮਤ 3.39 ਲੱਖ ਰੁਪਏ ਸੀ ਪਰ ਹੁਣ ਤੁਹਾਨੂੰ ਖਰੀਦਨ ਦੇ ਲਈ 3.54 ਲੱਖ ਰੁਪਏ ਦੇਣੇ ਹੋਣਗੇ । ਇਸ ਤੋਂ ਪਹਿਲਾਂ ਆਲਟੋ ਦੇ ਟਾਪ ਵੈਰੀਐਂਟ ਦੇ ਲਈ 5.03 ਲੱਖ ਦੇਣੇ ਪੈਂਦੇ ਸਨ ਜਦਕਿ ਹੁਣ ਇਸ ਦੀ ਕੀਮਤ 5.13 ਲੱਖ ਰੁਪਏ ਹੋ ਗਈ ਹੈ। ਇਸ ਵਿੱਚ cng ਵੈਰੀਐਂਟ ਦੀ ਕੀਮਤ 10 ਹਜ਼ਾਰ ਹੋਰ ਵੱਧਾ ਦਿੱਤੀ ਗਈ ਹੈ ।

ਮਾਰੂਤੀ ਆਸਟੋ ਕਈ ਵੱਖ-ਵੱਖ ਮਹੀਨਿਆਂ ਵਿੱਚ ਸਭ ਤੋਂ ਜ਼ਿਆਦਾ ਵਿਕਨ ਵਾਲੀ ਕਾਰ ਵੀ ਰਹਿ ਚੁੱਕੀ ਹੈ । ਇਹ ਚਾਰ ਵੈਰੀਐਂਟ ਦੇ ਨਾਲ ਆਉਂਦੀ ਹੈ ਜਿਸ ਵਿੱਚ ਸਟੈਂਡਰਡ, LXAO,VXI ਅਤੇ VXI+ ਹੈ। ਇਸ ਦਾ LXIO ਵੈਰੀਐਡ ਵਿੱਚ CNG KIT ਵੀ ਆਪਸ਼ਨ ਦੇ ਤੌਰ ‘ਤੇ ਮਿਲ ਦੀ ਹੈ । ਇਸ ਵਿੱਚ 0.8 ਲੀਟਰ 3- ਸਿਲੰਡਰ ਪੈਟਰੋਲ ਇੰਜਣ ਆਉਂਦਾ ਹੈ । ਪੈਟਰੋਲ ‘ਤੇ ਇਹ 48 PS /69 NS ਆਉਟਪੁਟ ਦਿੰਦਾ ਹੈ । ਜਦਕਿ CNG ‘ਤੇ 41 PS ਅਤੇ 60 NM ਦਾ ਆਊਟਪੁਟ ਮਿਲ ਦਾ ਹੈ । ਇਸ ਵਿੱਚ 5- ਸਪੀਡ ਮੈਨੂਅਲ ਟਾਂਸਮਿਸ਼ਨ ਆਉਂਦਾ ਹੈ ।

ਆਟੋ 800 ਵਿੱਚ 7 ਇੰਚ ਦਾ ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਮਿਲ ਜਾਂਦਾ ਹੈ । ਜੋ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਨੂੰ ਸਪੋਰਟ ਕਰਦਾ ਹੈ। ਇਸ ਵਿੱਚ ਕੀਲੈਸ ਐਂਟਰੀ ਅਤੇ ਫਰੰਟ ਪਾਵਰ ਵਿੰਡੋ ਵਰਗੇ ਫੀਚਰ ਵੀ ਮਿਲ ਦੇ ਹਨ । ਕਾਰ ਵਿੱਚ ਡਰਾਇਵਿੰਗ ਸਾਇਡ ਏਅਰਬੈਗ,ਰੀਅਰ ਪਾਰਕਿੰਗ ਅਤੇ ABS ਦੇ ਨਾਲ EBS ਵਰਗੇ ਫੀਚਰ ਮਿਲ ਦੇ ਹਨ ।

Exit mobile version