India International Punjab

ਅਮਿਤ ਸ਼ਾਹ ਕਰਕੇ ਮੋਦੀ ਨੂੰ ਕਰ ਗਈ ਆਹ ਖਿਡਾਰਨ ਟਿੱਚਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਰੀਫਾਂ ਦੇ ਪੁਲ ਬੰਨ੍ਹਣ ਵਿੱਚ ਜਿੱਥੇ ਦੇਸ਼ ਦਾ ਮੀਡੀਆ (ਗੋਦੀ ਮੀਡੀਆ) ਪਿੱਛੇ ਨਹੀਂ ਰਹਿੰਦਾ ਉੱਥੇ ਕਈ ਵਾਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅਜਿਹਾ ਕਹਿ ਜਾਂਦੇ ਹਨ ਕਿ ਕਿਰਕਿਰੀ ਹੋ ਜਾਂਦੀ ਹੈ।

ਆਪਣੇ ਤਾਜਾ ਬਿਆਨ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਮੋਦੀ “ਤਾਨਾਸ਼ਾਹ”ਲੀਡਰ ਨਹੀਂ ਹੈ ਜਦਕਿ ਜ਼ਿਆਦਾਤਾਰ ਲੋਕਤੰਤਰੀ ਦੇਸ਼ ਵਿੱਚ ਅਜਿਹੇ ਲੀਡਰ ਵੇਖੇ ਜਰੂਰ ਜਾ ਸਕਦੇ ਹਨ। ਅਮਿਤ ਸ਼ਾਹ ਦੇ ਇਸ ਬਿਆਨ ਦਾ ਲੋਕਾਂ ਵੱਲੋਂ ਖੂਬ ਮਜ਼ਾਕ ਬਣਾਇਆ ਜਾ ਰਿਹਾ ਹੈ। ਦਰਅਸਲ, ਕਿਸਾਨ ਪਿਛਲੇ ਇੱਕ ਸਾਲ ਤੋਂ ਆਪਣੇ ਹੱਕਾਂ ਦੀ ਲੜਾਈ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਮੋਦੀ ਉਨ੍ਹਾਂ ਦੀ ਗੱਲ ਨਾ ਸੁਣ ਕੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਰਹੇ ਹਨ ਤਾਂ ਅਜਿਹੇ ਵਿੱਚ ਅਮਿਤ ਸ਼ਾਹ ਦਾ ਬਿਆਨ ਦੇਣਾ ਕਿ ਉਹ ਤਾਨਾਸ਼ਾਹ ਨਹੀਂ ਹੈ, ਸੁਰਖੀਆਂ ਵਿੱਚ ਆਪਣੀ ਥਾਂ ਬਣਾ ਰਿਹਾ ਹੈ ਤੇ ਲੋਕਾਂ ਨੂੰ ਇਹ ਤਾਨਾਸ਼ਾਹ ਨਾ ਹੋਣ ਵਾਲਾ ਬਿਆਨ ਪਚ ਨਹੀਂ ਰਿਹਾ ਹੈ।

ਉੱਧਰ ਇਹ ਬਿਆਨ ਟੈਨਿਸ ਪਲੇਅਰ martina navratilova ਦੀ ਟਵਿੱਟਰ ਵਾਲ ਦਾ ਸ਼ਿੰਗਾਰ ਬਣ ਗਿਆ ਹੈ। ਉਨ੍ਹਾਂ ਜੋ ਟੈਗ ਲਾਇਨ ਲਿਖੀ ਹੈ, ਉਹ ਵੀ ਕਮਾਲ ਹੈ। ਆਪਣੇ ਟਵੀਟ ਨੂੰ ਹਿੰਦੁਸਤਾਨ ਅਖਬਾਰ ਦੀ ਕਟਿੰਗ ਨਾਲ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ ਹੈ…And For my Next Joke…। ਇਸ ਤੋਂ ਅੰਦਾਜਾ ਲਗਾ ਸਕਦੇ ਹੋ ਕਿ ਸਾਡੇ ਪ੍ਰਧਾਨ ਮੰਤਰੀ ਤੇ ਕੇਂਦਰ ਦੇ ਉਹ ਮੰਤਰੀ ਜੋ ਹਾਸੋਹੀਣੇ ਬਿਆਨ ਦਿੰਦੇ ਹਨ, ਕਿੰਨੇ ਮਸ਼ਹੂਰ ਹਨ।