Punjab

ਮਨਪ੍ਰੀਤ ਨੇ ਮਾਨ ਦੀ ਔਕਾਤ ਪੁੱਛੀ ! CM ਨੇ ਕਿੰਨੂ ਦੇ ਰਾਜ਼ ਖੋਲਣ ਦੀ ਚੁਣੌਤੀ ਦਿੱਤੀ ! ਜਵਾਬ ‘ਚ ਬਾਦਲ ਨੇ 10 ਸਾਲ ਪੁਰਾਣਾ ਵੀਡੀਓ ਸ਼ੇਅਰ ਕਰਕੇ ਕਿਹਾ ‘ਡਰਾਮੇਬਾਜ਼’ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਵਿਚਾਲੇ ਟਵਿਟਰ ਵਾਰ ਹੋਰ ਤੇਜ਼ ਹੋ ਗਈ ਹੈ । ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮਨਪ੍ਰੀਤ ਬਾਦਲ ਦੇ ਵਿਜੀਲੈਂਸ ਦੀ ਗੇੜੀ ਲਾਉਣ ਤੋਂ ਬਾਅਦ ਮੁੱਖ ਮੰਤਰੀ ਮਾਨ ਦੀ ਔਕਾਤ ਪੁੱਛ ਕੇ ਜਿਹੜਾ ਤੰਜ ਕੱਸਿਆ ਸੀ ਵੀਰਵਾਰ ਸ਼ਾਮ ਨੂੰ ਕਿੰਨੂ ਵਾਲੀ ਚੁਣੌਤੀ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਜਵਾਬ ਦਿੱਤਾ ਅਤੇ ਨਾਲ ਹੀ ਕਿਹਾ ਕਿ ਤੁਹਾਡੇ ਜਵਾਬ ਦੀ ਉਡੀਕ ਰਹੇਗੀ । ਮਨਪ੍ਰੀਤ ਨੇ ਵੀ ਜ਼ਿਆਦਾ ਦੇਰ ਨਹੀਂ ਕੀਤੀ ਅਤੇ 24 ਘੰਟਿਆਂ ਦੇ ਭਗਵੰਤ ਮਾਨ ਦਾ 10 ਪੁਰਾਣਾ ਵੀਡੀਓ ਸ਼ੇਅਰ ਕਰਕੇ ਲਿਖਿਆ ‘ਭਗਵੰਤ ਜੀ – ਡਰਾਮੇ ਕਰਨਾ ਤੁਹਾਡਾ ਪੇਸ਼ਾ ਸੀ ਤੇ ਹੁਣ ਵੀ ਹੈ। ਪੰਜਾਬ ਦੇ ਲੋਕ ਤੁਹਾਡੇ ਡਰਾਮੇ ਦੇਖ ਰਹੇ ਨੇ। ਜਵਾਬ ਸੁਣ ਲੋ ਮੈਂ ਬਤਾਉਂ ਕਾਫ਼ਲਾ ਕਿਉਂ ਲੁਟਾ ? ਤੇਰਾ ਰਾਹ ਜਨੋ ਸੇ ਥਾ ਵਾਸਤਾ … ਮੁਝੇ ਰਾਹ ਜਨੋਂ ਸੇ ਗਿਲਾ ਨਹੀਂ … ਤੇਰੀ ਰਹਿਬਰੀ ਪਰ ਮਲਾਲ ਹੈ’।

ਮਨਪ੍ਰੀਤ ਦੇ ਟਵੀਟ ਦਾ ਜਵਾਬ ਮੁੱਖ ਮੰਤਰੀ ਨੇ ਹਾਲਾ ਨਹੀਂ ਦਿੱਤਾ ਪਰ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਜਵਾਬ ਜ਼ਰੂਰ ਆ ਗਿਆ । ਉਨ੍ਹਾਂ  ਤੰਜ ਕੱਸ ਦੇ ਹੋਏ ਕਿਹਾ ‘ਕਦੀ ਏਸ ਫੁੱਲ ਤੇ ਕਦੀ ਓਸ ਫੁੱਲ ਤੇ,ਤਿਤਲੀਆਂ ਵਰਗੇ ਗਾਲਿਬ ਜ਼ੀ,ਖ਼ਜ਼ਾਨਾ ਖ਼ਾਲੀ ਹੈ, ਵਾਲਾ ਡਰਾਮਾ ਤੇ ਤੁਸੀ ਪੂਰੇ ਪੰਜ ਸਾਲ ਪੰਜਾਬੀਆਂ ਨੂੰ ਦਿਖਾਇਆ ਸੀ। ਪਰ ਤੁਸੀਂ ਜ਼ੋਜ਼ੋਈਆਂ ਮਹਿਸੂਲ ਲਾ ਕੇ ਅਪਣੇ ਘਰ ਦਾ ਖ਼ਜ਼ਾਨਾ ਜ਼ਰੂਰ ਭਰਿਆ। ਨਾਲੇ ਜਾਂਦੇ ਜਾਂਦੇ ਅਪਣੀ ਸ਼ਰੀਕ ਏ ਹਯਾਤ ਦੀਆਂ ਮਨਪਸੰਦ ਸਰਕਾਰੀ ਆਲਾ ਤਰੀਨ ਕੁਰਸੀਆਂ ਮੇਜ਼ ਵੀ ਲੈ ਗਏ ਸੀ।’

 

ਵੀਰਵਾਰ ਮੁੱਖ ਮੰਤਰੀ ਮਾਨ ਨੇ ਦਿੱਤੀ ਸੀ ਚੁਣੌਤੀ

ਸੋਮਵਾਰ ਨੂੰ ਜਦੋਂ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਜ਼ਮੀਨ ਮਾਮਲੇ ਵਿੱਚ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ ਸਨ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਜ਼ਬਰਦਸਤ ਤੰਜ ਕੱਸਿਆ ਸੀ । ਜਿਸ ਦੇ ਜਵਾਬ ਵਿੱਚ ਮਾਨ ਨੇ ਕਿਹਾ ਟਵੀਟ ਕਰਦੇ ਹੋਏ ਕਿਹਾ ਸੀ ‘ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ..ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ ਕੱਲੇ ਕਿੰਨੂ ਦਾ ਪਤੈ..ਆਪਣੀ ਗੱਡੀ ਆਪ ਚਲਾਉਣਾ ..ਟੋਲ ਟੈਕਸ ਦੇਣਾ..ਇਹ ਸਭ ਡਰਾਮੇ ਨੇ…ਤੁਹਾਡੀ ਭਾਸ਼ਾ ਚ ਸ਼ੇਅਰ ਹਾਜ਼ਰ ਹੈ..ਜਵਾਬ ਦੀ ਉਡੀਕ ਰਹੇਗੀ।

ਮਨਪ੍ਰੀਤ ਦੇ ਇਸ ਬਿਆਨ ਤੋਂ ਬਾਅਦ ਸ਼ੁਰੂ ਹੋਈ ਸੀ ਜ਼ੁਬਾਨੀ ਜੰਗ

ਮਨਪ੍ਰੀਤ ਬਾਦਲ ਨੇ ਪ੍ਰੈਸ ਕਾਂਫਰੰਸ ਕਰਦੇ ਕਿਹਾ ਸੀ ਕਿ ‘ਮੈਂ ਭਗਵੰਤ ਮਾਨ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਟੋਲ ਪਲਾਜਾ ਤੋਂ ਜਾਂਦੇ ਸੀ । ਤਾਂ ਮੈਂ ਟੋਲ ਪਲਾਜ਼ਾ ਦੀ ਪਰਚੀ ਕੱਟਵਾਉਂਦਾ ਸੀ । ਮੈਂ ਅੱਜ ਤੱਕ ਸਰਕਾਰੀ ਖਜ਼ਾਨੇ ਤੋਂ ਚਾਹ ਦਾ ਕੱਪ ਨਹੀਂ ਪੀਤਾ । ਕਦੇ ਸਰਕਾਰ ਵਿੱਚ ਰਹਿੰਦੇ ਹੋਏ ਗੱਡੀ ਦਾ ਤੇਲ ਪਵਾਉਣ ਲਈ ਪੈਸੇ ਨਹੀਂ ਲਏ ਕਦੇ ਬਾਹਰ ਹੋਣ ਵਾਲੀਆਂ ਮੀਟਿੰਗ ਦੌਰਾਨ ਪੈਸੇ ਨਹੀਂ ਮੰਗੇ ਤਾਂ ਫਿਰ ਘਪਲਾ ਕਰਨ ਤਾਂ ਦੂਰ ਦੀ ਗੱਲ ਹੈ । ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਉਹ ਸ਼ਾਇਦ ਇਕੋ ਇੱਕ ਕਿਸਾਨ ਹਨ ਜੋ ਆਪਣੇ ਟਿਊਬਵੈੱਲਾਂ ਦਾ ਬਿੱਲ ਭਰਦੇ ਹਨ । ਮੰਤਰੀ ਰਹਿੰਦੇ ਹੋਏ ਇੱਕ ਵੀ ਪੈਸਾ ਨਹੀਂ ਲਿਆ ।

ਮਨਪ੍ਰੀਤ ਬਾਦਲ ਨੇ ਇਨ੍ਹਾਂ ਉਦਾਹਰਨਾਂ ਤੋਂ ਬਾਅਦ ਕਿਹਾ ‘ਭਗਵੰਤ ਸਿਆਂ ਜਿੰਨੀ ਤੇਰੀ ਹੈਸੀਅਤ ਜਾਂ ਔਕਾਤ ਹੈ ਤੂੰ ਲਾਲਾ,ਮਨਪ੍ਰੀਤ ਬਾਦਲ ਡਰਨ ਵਾਲਾ ਨਹੀਂ, ਮੈਂ ਰਾਜਾ ਵੜਿੰਗ ਨਹੀਂ, ਜੋ ਤੇਰੇ ਤੋਂ ਡਰਕੇ ਸਿਰ ‘ਤੇ ਟੋਪੀ ਪਾਕੇ ਮਾਸਕ ਲਾਕੇ ਤੇਰੇ ਗੋਡੇ ਹੱਥ ਲਾਊਂਗਾ’। ਹਾਲਾਂਕਿ ਇਸ ਤੋਂ ਬਾਅਦ ਰਾਜਾ ਵੜਿੰਗ ਦਾ ਵੀ ਬਿਆਨ ਸਾਹਮਣੇ ਆਇਆ ਸੀ । ਕਾਂਗਰਸ ਦੇ ਸੂਬਾ ਪ੍ਰਧਾਨ ਨੇ ਮਨਪ੍ਰੀਤ ਬਾਦਲ ਨੂੰ ਚੁਣੌਤ ਦਿੰਦੇ ਹੋਏ ਕਿਹਾ ਸੀ ਕਿ ਉਹ ਇੱਕ ਵੀ ਫੋਟੋ ਮਾਨ ਨਾਲ ਜਨਤਕ ਕਰ ਦੇਣ ਟੋਪੀ ਵਾਲੀ । ਸਿਰਫ਼ ਇਨ੍ਹਾਂ ਹੀ ਨਹੀਂ ਵੜਿੰਗ ਨੇ ਕਿਹਾ 2019 ਦੀ ਬਠਿੰਡਾ ਲੋਕਸਭਾ ਚੋਣਾਂ ਵਿੱਚ ਮਨਪ੍ਰੀਤ ਬਾਦਲ ਨੇ ਆਪਣੇ ਪਰਿਵਾਰ ਦੀ ਗੋਦ ਵਿੱਚ ਬੈਠ ਕੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਸੀ ।