Punjab

‘ਭਗਵੰਤ ਮਾਨ ਜੀ ਮੈਂ ਤੁਹਾਨੂੰ ਵੋਟ ਕੀਤੀ ਹੈ !’ਜ਼ਰਾ ਮਿਲੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ’!

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦਾ ਇੱਕ ਨੌਜਵਾਨ ਨੇ ਅਨੋਖਾ ਤਰੀਕਾ ਲੱਭਿਆ ਹੈ । ਉਹ ਬਿਨਾਂ ਕਮੀਜ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾ ਅਤੇ ਕਚਹਿਰੀ ਵਿੱਚ ਘੁਮ ਰਿਹਾ ਹੈ । ਉਸ ਦੀ ਛਾਤੀ ਅਤੇ ਪਿੱਠ ‘ਤੇ ਲਿਖਿਆ ਹੈ ‘ਮੈਂ ਤੁਹਾਡਾ ਵੋਟਰ ਬੋਲ ਰਿਹਾ ਹਾਂ, ਮੁੱਖ ਮੰਤਰੀ ਜੀ ਮਾਨਸਾ ਆਓ ਮੈਂ ਇੱਕ ਗੱਲ ਕਰਨੀ ਹੈ ।’ ਉਧਰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਤੰਜ ਕੱਸ ਦੇ ਹੋਏ ਲਿਖਿਆ ਹੈ ’70 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ!ਜਦੋ ਸਰਕਾਰਾਂ ਆਪਣਿਆਂ ਦੀ ਵੀ ਨਾਂ ਸੁਣਨ ਤਾਂ ਪਰਜਾ ਨੂੰ ਅਜਿਹੇ ਰਸਤੇ ਅਪਣਾਉਣੇ ਪੈਦੇ ਹਨ।’

ਮਾਨਸਾ ਵਿੱਚ ਸਰੇਆਮ ਨਸ਼ਾ ਵਿਕਣ ਦਾ ਇਲਜ਼ਾਮ

ਨੌਜਵਾਨ ਦਾ ਨਾਂ ਕੁਲਵੰਤ ਸਿੰਘ ਦੱਸਿਆ ਜਾ ਰਿਹਾ ਹੈ। ਜਿਸ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਨਸ਼ਾ ਸਰੇਆਮ ਵੇਚਿਆ ਜਾ ਰਿਹਾ ਹੈ । ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਨਸ਼ੇ ਖਤਮ ਕਰਨ ਦਾ ਸਾਨੂੰ ਵਿਸ਼ਵਾਸ਼ ਦਿਵਾਇਆ ਸੀ । ਪਰ ਹਾਲਾਤ ਉਹ ਹੀ ਹਨ ਇਸ ਲਈ ਉਨ੍ਹਾਂ ਨਾਲ ਮੁਲਾਕਾਤ ਕਰਕੇ ਇਸੇ ‘ਤੇ ਗੱਲ ਕਰਨਾ ਚਾਹੁੰਦਾ ਹਾਂ ।

ਕੁਲਵਿੰਤ ਸਿੰਘ ਕਹਿੰਦਾ ਹੈ ਕਿ ਉਸ ਨੇ ਮੁੱਖ ਮੰਤਰੀ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਆਪਣੇ ਸਰੀਰ ‘ਤੇ ਇਹ ਸੁਨੇਹਾ ਲਿਖਿਆ ਹੈ ਤਾਂਕੀ ਉਨ੍ਹਾਂ ਤੱਕ ਸੁਨੇਹਾ ਪਹੁੰਚ ਸਕੇ । ਮੁੱਖ ਮੰਤਰੀ ਮਾਨਸਾ ਆਉਣ ਅਤੇ ਉਨ੍ਹਾਂ ਦੇ ਨਾਲ ਨਸ਼ੇ ਨੂੰ ਲੈਕੇ ਗੱਲ ਕਰਨ ਅਤੇ ਜ਼ਿਲ੍ਹੇ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੀ ਉਹ ਜਾਣਕਾਰੀ ਦੇਣਗੇ । ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਾਨਸਾ ਸ਼ਹਿਰ ਵਿੱਚ ਜ਼ਰੂਰ ਆਉਣਗੇ ਅਤੇ ਉਨ੍ਹਾਂ ਨਾਲ ਗੱਲ ਵੀ ਕਰਨਗੇ । ਕਿਉਂਕਿ ਅਸੀਂ ਉਨ੍ਹਾਂ ਨੂੰ ਵੋਟ ਦੇਕੇ ਮੁੱਖ ਮੰਤਰੀ ਬਣਾਇਆ ਹੈ । ਮੈਨੂੰ ਵਿਸ਼ਵਾਸ਼ ਹੈ ਕਿ ਭਗਵੰਤ ਮਾਨ ਮਾਨਸਾ ਆਕੇ ਸਾਡੀ ਗੱਲ ਜ਼ੂਰਰ ਸੁਣਨਗੇ ।

ਸੀਐੱਮ ਮਾਨ ਨੇ ਕੀਤਾ ਸੀ ਵਾਅਦਾ

ਨਸ਼ਾ ਪੰਜਾਬ ਤੇਜੀ ਨਾਲ ਵੱਧ ਰਿਹਾ ਹੈ ਇਸ ਤੋਂ ਪਹਿਲਾਂ ਜਦੋਂ 5 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮੋਗਾ ਵਿੱਚ ਟੋਲ ਪਲਾਜ਼ਾ ਬੰਦ ਕਰਨ ਪਹੁੰਚੇ ਸਨ ਤਾਂ ਜਨਤਾਂ ਨੇ ਉਨ੍ਹਾਂ ਤੋਂ ਨਸ਼ੇ ਨੂੰ ਲੈਕੇ ਤਿੱਖੇ ਸਵਾਲ ਪੁੱਛੇ ਸਨ । ਜਿਸ ਤੋਂ ਬਾਅਦ ਸੀਐੱਮ ਮਾਨ ਨੇ ਦਾਅਵਾ ਕੀਤਾ ਸੀ ਕਿ ਉਹ ਕੁੱਝ ਮਹੀਨਿਆਂ ਵਿੱਚ ਨਸ਼ੇ ਦਾ ਨੈਕਸਸ ਟੋੜਨਗੇ,ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਪਬਲਿਕ ਵਿੱਚ ਦੱਸਣ ਵਾਲੀਆਂ ਨਹੀਂ ਹੁੰਦੀਆਂ,ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਨੂੰ ਗੁਪਤ ਰੱਖਣਾ ਪੈਂਦਾ ਹੈ, ਪਰ ਮੇਰਾ 100 ਫੀਸਦੀ ਯਕੀਨ ਹੈ ਕਿ ਆਉਣ ਵਾਲੇ ਕੁਝ ਮਹੀਨੇ ਵਿੱਚ ਹੀ ਜਿਹੜਾ ਚਿੱਟੇ ਵਾਲਾ ਸਾਰਾ ਨੈੱਕਸਸ ਉਹ ਤੋੜ ਕੇ ਰੱਖ ਦੇਵਾਂਗੇ ,ਜਿਹੜੇ ਸਾਡੇ ਜਵਾਕ ਗਲਤ ਸੰਗਤ ਵਿੱਚ ਪੈ ਗਏ,ਉਨ੍ਹਾਂ ਨੂੰ ਸੰਭਾਲਣਾ ਵੀ ਪਏਗਾ ,ਸਿਰਫ਼ ਸਪਲਾਈ ਬੰਦ ਕਰਕੇ ਕੁਝ ਨਹੀਂ ਹੋਣਾ,ਨਹੀਂ ਤਾਂ ਉਹ ਤੜਪਨਗੇ, ਸੰਭਾਲਣ ਲਈ ਨਸ਼ਾ ਛਡਾਉ ਕੇਂਦਰ ਬਣਾ ਰਹੇ ਹਾਂ ।

ਮੁੱਖ ਮੰਤਰੀ ਦੇ ਇਨ੍ਹਾਂ ਦਾਅਵਿਆਂ ਦੇ ਵਿਚਾਲੇ 2 ਦਿਨ ਪਹਿਲਾਂ ਨਸ਼ੇ ਦੇ ਖਿਲਾਫ ਪੂਰੇ ਸੂਬੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਪਰ ਨਸ਼ੇ ਦੇ ਅਸਲੀ ਗੁਨਾਹਗਾਰ ਹੁਣ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ । ਇਸੇ ਮਹੀਨੇ ਜਲੰਧਰ ਅਤੇ ਲੁਧਿਆਣਾ ਪਟਿਆਲਾ ਤੋਂ ਭਿਆਨਕ ਤਸਵੀਰਾਂ ਸਾਹਮਣੇ ਆਇਆ ਸਨ । ਜਲੰਧਰ ਵਿੱਚ ਇੱਕ ਕੁੜੀ ਨੂੰ ਨਸ਼ੇੜੀਆਂ ਨੇ ਜ਼ਬਰਦਸਤੀ ਨਸ਼ੇ ਦਾ ਇੰਜੈਕਸ਼ਨ ਲਗਾਇਆ ਤਾਂ ਲੁਧਿਆਣਾ ਵਿੱਚ ਇੱਕ ਔਰਤ ਦਾ ਨਸ਼ੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੱਸ ਰਹੀ ਹੈ ਕਿ ਕੁੱਝ ਨੌਜਵਾਨਾਂ ਨੇ ਨਸ਼ੇ ਦਾ ਟੀਕਾਂ ਲਗਾਕੇ ਉਸ ਨੂੰ ਜਿਸਮਫਿਰੋਸ਼ੀ ਦੇ ਧੰਦੇ ਵਿੱਚ ਧੱਕਿਆ ਉਸ ਦਾ ਪਰਿਵਾਰ ਹੈ ਮੈਨੂੰ ਬਚਾ ਲਿਓ। ਇਸੇ ਮਹੀਨੇ ਦੇ ਸ਼ੁਰੂਆਤ ਵਿੱਚ ਪਟਿਆਲਾ ਵਿੱਚ ਇੱਕ ਪੁੱਤਰ ਨੇ ਭਰਾ ਅਤੇ ਮਾਂ ਦਾ ਨਸ਼ੇ ਦੇ ਲਈ ਕਤਲ ਕਰ ਦਿੱਤਾ । ਮਾਂ ਨੇ ਨਸ਼ੇ ਲਈ ਪੈਸੇ ਦੇਣ ਤੋਂ ਮਨਾ ਕੀਤਾ ਸੀ ਤਾਂ ਟੁੱਕੜੇ-ਟੁੱਕੜੇ ਕਰਕੇ ਸਾੜ ਦਿੱਤਾ ਅਤੇ ਛੋਟੇ ਭਰਾ ਨੂੰ ਨਹਿਰ ਵਿੱਚ ਸੁੱਟ ਦਿੱਤਾ ।