India International Others Punjab

ਵਿਦੇਸ਼ ‘ਚ ਵਸੇ ਸਰਕਾਰੀ ਅਧਿਕਾਰੀਆਂ ਖਿਲਾਫ਼ CM ਮਾਨ ਦਾ ਵੱਡਾ ਐਕਸ਼ਨ,1 ਡਿਪਟੀ ਡਾਇਰੈਕਟਰ ਬਰਾਖ਼ਸਤ,130 ਘੇਰੇ ‘ਚ

ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਪੰਜਾਬ ਸਰਕਾਰ ਨੇ ਬਰਖ਼ਾਸਤ ਕਰ ਦਿੱਤਾ ਹੈ ਉਹ ਕੈਨੇਡਾ ਵਿੱਚ ਹਨ

ਦ ਖ਼ਾਲਸ ਬਿਊਰੋ  : ਆਮ ਆਦਮੀ ਪਾਰਟੀ ਲਗਾਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਸ਼ਿਕੰਜਾ ਕੱਸ ਰਹੀ ਹੈ।  ਉਨ੍ਹਾਂ ਦੇ ਨਜ਼ਦੀਕੀ ਅਫਸਰ ਵੀ ਰਡਾਰ ‘ਤੇ ਹਨ। ਪੰਜਾਬ ਦੇ ਸਿਵਲ ਸਪਲਾਈ ਵਿਭਾਗ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਅਫਸਰ ਰਾਕੇਸ਼ ਸਿੰਗਲਾ ਨੂੰ ਸਰਕਾਰ ਨੇ ਨੌਕਰੀ ਤੋਂ ਬਰਾਖ਼ਸ ਕਰ ਦਿੱਤਾ ਹੈ।  ਵਿਭਾਗ ਦੇ ਟੈਂਡਰਾਂ ‘ਤੇ ਸਿੰਗਲਾ ਦੀ ਹੀ ਅਖੀਰਲੀ ਮੌਹਰ ਲੱਗਦੀ ਸੀ।  ਟੈਂਡਰ ਘੁਟਾਲੇ ਦੀ ਖ਼ਬਰ ਤੋਂ ਬਾਅਦ ਉਹ ਗਾਇਬ ਹੋ ਗਏ ਸਨ।  ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਸਿੰਗਲਾ ਨੇ ਕੈਨੇਡਾ ਵਿੱਚ ਸਿਟੀਜਨਸ਼ਿਪ ਲੈ ਲਈ ਹੈ। ਸਰਕਾਰ ਨੇ ਸਿੰਗਲਾ ਦੀ ਬਰਖਾਸਤੀ ਦੇ ਪਿੱਛੇ ਸਰਵਿਸ ਨਿਯਮਾਂ ਦਾ ਹਵਾਲਾ ਦਿੱਤਾ ਹੈ।  ਇਲਜ਼ਾਮ ਹੈ ਕਿ ਸਿੰਗਲਾ ਨੇ ਰੂਲ 8 ਅਤੇ 10 ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਦੀ ਸਿਟਿਜਨਸ਼ਿਪ ਲਈ ਹੈ, ਸਰਕਾਰ ਦੀ ਰਡਾਰ ‘ਤੇ 20 ਵਿਭਾਗਾਂ ਦੇ 130 ਅਫਸਰ ਵੀ ਹਨ।

130 ਅਫਸਰਾਂ ‘ਤੇ ਮਾਨ ਸਰਕਾਰ ਦੀ ਨਜ਼ਰ

ਪੰਜਾਬ ਵਿੱਚ 20 ਵਿਭਾਗਾਂ ਦੇ ਤਕਰੀਬਨ 130 ਅਜਿਹੇ ਅਫਸਰ ਹਨ ਜਿੰਨਾਂ ‘ਤੇ ਮਾਨ ਸਰਕਾਰ ਦੀ ਨਜ਼ਰ ਹੈ। ਵਿਜੀਲੈਂਸ ਬਿਊਰੋ ਨੇ ਇੰਨਾਂ ਸਾਰੀਆਂ ਦੀ ਲਿਸਟ ਸਰਕਾਰ ਨੂੰ ਭੇਜੀ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਨਾਲ ਪੰਚਾਇਤੀ ਵਿਭਾਗ ਦੇ ਕਈ ਅਧਿਕਾਰੀ ਵੀ ਵਿਜੀਲੈਂਸ ਦੀ ਰਡਾਰ ‘ਤੇ ਹਨ। ਇੰਨਾਂ ‘ਤੇ ਅੰਮ੍ਰਿਤਸਰ ਵਿੱਚ ਜ਼ਮੀਨ ਘੁਟਾਲੇ ਦਾ ਇਲਜ਼ਾਮ ਲੱਗਿਆ ਸੀ,ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਇਸ ਦੀ ਪੂਰੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਸੀ। ਕਿਉਂਕਿ ਅਧਿਕਾਰੀ IAS ਨੇ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। ਉਧਰ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿੱਚ ਮਿਲੀ VIP ਟ੍ਰੀਟਮੈਂਟ ਨੂੰ ਲੈ ਕੇ ਵੀ ਕਈ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਸਨ ਜਿੰਨਾਂ ‘ਤੇ ਵੀ ਮਾਨ ਸਰਕਾਰ ਜਲਦ ਦੀ ਕਾਰਵਾਈ ਕਰ ਸਕਦੀ ਹੈ।