The Khalas Tv Blog Punjab ਕੱਚੇ ਮਾਸਟਰਾਂ ਨੂੰ CM ਮਾਨ ਸਰਕਾਰ ਦਾ ਪੱਕਾ ਤੋਹਫ਼ਾ , ਕਰ ਦਿੱਤੇ ਇਹ ਐਲਾਨ…
Punjab

ਕੱਚੇ ਮਾਸਟਰਾਂ ਨੂੰ CM ਮਾਨ ਸਰਕਾਰ ਦਾ ਪੱਕਾ ਤੋਹਫ਼ਾ , ਕਰ ਦਿੱਤੇ ਇਹ ਐਲਾਨ…

ਚੰਡੀਗੜ੍ਹ : ਪੰਜਾਬ ਦੇ 12,710 ਕੰਟਰੈਕਟ/ਕੱਚੇ ਟੀਚਰਾਂ ਦੀ 10 ਸਾਲ ਪੁਰਾਣੀ ਮੰਗ ਅੱਜ ਪੂਰੀ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਅੱਜ ਇਨ੍ਹਾਂ ਅਧਿਆਪਕਾਂ ਨੂੰ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ ਸੌਂਪੇ ਹਨ।

ਇਸੇ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਦਿਨ ਹੈ। ਮਾਨ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨਾਲ ਤੋਂ ਕੱਚਾ ਸ਼ਬਦ ਹਟਾਉਣ ਜਾ ਰਹੇ ਹਾਂ। ਮਾਨ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਕਾਨੂੰਨੀ ਅੜਚਣਾਂ ਨੂੰ ਦੂਰ ਕਰਕੇ ਪੱਕੇ ਕਰ ਰਹੇ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਕੇ ਦਿਖਾਉਂਦੇ ਵੀ ਹਾਂ। ਮਾਨ ਨੇ ਰੈਗੂਲਰ ਕੀਤੇ ਅਧਿਆਪਕਾਂ ਨੂੰ ਕਿਹਾ ਕਿ ਅੱਜ ਤੋਂ ਤੁਹਾਡੇ ਨਾਂਅ ਤੋਂ ਕੱਚਾ ਸ਼ਬਦ ਹਟਾ ਰਹੇ ਹਾਂ। ਮਾਨ ਨੇ ਕਿਹਾ ਕਿ ਅੱਜ ਤੋਂ ਬਾਅਦ 58 ਸਾਲ ਤੱਕ ਕੋਈ ਵੀ ਤੁਹਾਨੂੰ ਕੁਝ ਵੀ ਨਹੀਂ ਪੁੱਛੇਗਾ।

ਸੀ ਐੱਮ ਦੇ ਐਲਾਨ

• ਮਹਿਲਾ ਅਧਿਆਪਕਾਂ ਨੂੰ ਮੈਟਰਨਿਟੀ ਲੀਵ ਪੇਡ ਹੋਵੇਗੀ
• ਹਰ ਸਾਲ ਤਨਖ਼ਾਹ ‘ਚ 5% ਹੋਵੇਗਾ ਵਾਧਾ
• ਪੜ੍ਹਾਈ ਤੋਂ ਇਲਾਵਾ ਹੋਰ ਕੋਈ ਦੂਜਾ ਕੰਮ ਨਹੀਂ ਲਿਆ ਜਾਵੇਗਾ
• ਸਰਕਾਰੀ ਸਕੂਲਾਂ ਨੂੰ ਬੱਸਾਂ ਵੀ ਦਿੱਤੀਆਂ ਜਾਣਗੀਆਂ
• ਪਹਿਲੇ ਪ੍ਰੋਜੈਕਟ ‘ਚ 20 ਹਜ਼ਾਰ ਬੱਚਿਆਂ ਨੂੰ ਬੱਸ ਸੇਵਾ ਮਿਲੇਗੀ
• GPS ਸਿਸਟਮ ਨਾਲ ਲੈਸ ਹੋਣਗੀਆਂ ਬੱਸਾਂ

ਮਾਨ ਨੇ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਪੱਕੇ ਕਰਨ ‘ਚ ਸਭ ਤੋਂ ਵੱਡਾ ਪੰਗਾ ਸੀ ਦੱਸ ਸਾਲ ਦੀ ਨਿਰਵਿਘਨ ਨੌਕਰੀ ਕੀਤੀ ਹੋਣਾ, ਕੋਈ ਨਾ ਕੋਈ ਪੁਰਾਣੀ ਜੱਜਮੈਂਟ ਸਾਡੇ ਅੱਗੇ ਆ ਜਾਂਦੀ ਸੀ ਅੱਜ ਬਹੁਤ ਸਾਲਾਂ ਬਾਅਦ ਅਧਿਆਪਕਾਂ ਲਈ ਇਹ ਖ਼ੁਸ਼ੀ ਵਾਲਾ ਦਿਨ ਆਇਆ ਹੈ ਜੋ ਰਹਿ ਗਏ ਨੇ ਮੈਂ ਉਨ੍ਹਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਲਈ ਵੀ ਰਸਤੇ ਸਾਫ਼ ਕਰ ਰਹੇ ਹਾਂ।

ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਵਰ੍ਹਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਅਧਿਆਪਕਾਂ ‘ਤੇ ਲਾਠੀਆਂ ਹੀ ਵਰਾਈਆਂ ਨੇ ਇਨਸਾਫ਼ ਨਹੀਂ ਦਿੱਤਾ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਅਧਿਆਪਕ ਸਕੂਲਾਂ ਵਿੱਚ ਨਹੀਂ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹੇ ਹੋਏ ਹੁੰਦੇ ਸਨ । ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਤੋਂ ਤੰਗ ਆ ਕੇ ਕਈ ਟੀਚਰਾਂ ਨੂੰ ਤਾਂ ਨਹਿਰਾਂ ‘ਚ ਛਾਲਾਂ ਮਾਰਨੀਆਂ ਪਈਆਂ। ਮਾਨ ਨੇ ਕਿਹਾ ਕਿ ਮੈਂ ਵੀ ਇੱਕ ਅਧਿਆਪਕ ਦਾ ਹੀ ਪੁੱਤ ਹਾਂ ਸਭ ਕੁਝ ਸਮਝਦਾ ਹਾਂ। ਮਾਨ ਨੇ ਕਿਹਾ ਕਿ ਉਹ ਕੱਚੇ ਅਧਿਆਪਕਾਂ ਦੀ ਸੈਲਰੀ ਦੇਖ ਕੇ ਹੈਰਾਨ ਰਹਿ ਗਏ ਸਨ। ਮਾਨ ਨੇ ਕਿਹਾ ਕਿ ਟੀਚਰਾਂ ਦੀ ਤਨਖ਼ਾਹ ਨਾਲੋਂ ਤਾਂ ਮਨਰੇਗਾ ਦੀ ਮਜ਼ਦੂਰੀ ਵੀ ਵੱਧ ਹੈ।


ਮਾਨ ਨੇ ਕਿਹਾ ਕਿ ਜਿਹੜੇ ਮੋਢਿਆਂ ‘ਤੇ ਦੇਸ਼ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੋਣਾ ਚਾਹੀਦਾ ਸੀ, ਉਨ੍ਹਾਂ ‘ਤੇ ਪਿਛਲੀਆਂ ਸਰਕਾਰਾਂ ਵੱਲੋਂ ਡਾਂਗਾਂ ਨਾਲ ਕੀਤੀ ਕੁੱਟਮਾਰ ਦੇ ਨਿਸ਼ਾਨ ਨੇ ਮਾਂ ਘਰੋਂ ਆਪਣੇ ਪੁੱਤ ਦਾ ਮੂੰਹ ਮਿੱਠਾ ਕਰਵਾ ਨੌਕਰੀ ਲੈਣ ਭੇਜਦੀ ਸੀ,ਪਰ ਵਾਪਸ ਪਰਤਦੇ ਦੀ ਪੱਗ ਕੱਛ ‘ਚ ਹੁੰਦੀ ਸੀ ਤੇ ਲਹੂ-ਲੁਹਾਨ ਹੋਇਆ ਹੁੰਦਾ ਸੀ ਮੈਨੂੰ ਇਹ ਸਭ ਕੁੱਝ ਦੇਖ ਬਹੁਤ ਗ਼ੁੱਸਾ ਆਉਂਦਾ ਸੀ। ਮਾਨ ਨੇ ਕਿਹਾ ਕਿ ਮੈਂ ਮੇਰੇ ਅਫ਼ਸਰਾਂ ਨੂੰ ਹੁਕਮ ਦਿੱਤੇ ਕਿ ਜਿਵੇਂ ਮਰਜ਼ੀ ਕਰੋ ਪਰ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਤਰੀਕਾ ਲੱਭੋ।


ਮੁੱਖ ਮੰਤਰੀ ਮਾਨ ਨੇ ਬਾਕੀ ਰਹਿੰਦੇ ਕੱਚੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਬਾਕੀ ਟੀਚਰ ਵੀ ਇੰਤਜ਼ਾਰ ਕਰਨ ਉਹ ਵੀ ਰੈਗੂਲਰ ਹੋਣਗੇ। ਮਾਨ ਨੇ ਕਿਹਾ ਕਿ ਉਹ ਯਕੀਨ ਰੱਖਣ ਇੱਕ ਵੀ ਟੀਚਰ ਨੂੰ ਬਾਹਰ ਨਹੀਂ ਬੈਠਣ ਦੇਣਗੇ। ਮਾਨ ਨੇ ਕਿਹਾ ਕਿ ਸਰਕਾਰ ਦੇ ਖ਼ਜ਼ਾਨੇ ਕਦੇ ਵੀ ਖ਼ਾਲੀ ਨਹੀਂ ਹੁੰਦੇ, ਸਿਰਫ਼ ਸਰਕਾਰਾਂ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਨੀਅਤ ਸਾਫ਼ ਹੋਵੇ ਤਾਂ ਸਾਰੇ ਕੰਮ ਹੋ ਜਾਂਦੇ ਹਨ।

 

Exit mobile version