Punjab

ਨਵੇਂ ਮਾਮਲਿਆਂ ਵਿੱਚ ਘਿਰੀ ਮਾਨ ਸਰਕਾਰ, ਵਿਰੋਧੀਆਂ ਨੇ ਲਾਏ ਨਿਸ਼ਾਨੇ..

mann government surrounded in another case of Punjab...

ਚੰਡੀਗੜ੍ਹ :  ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਦੀ ਸ਼ਿਕਾਇਤ ‘ਤੇ ਅੱਜ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

ਇਸੇ ਮਾਮਲੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ ਕੀਤੇ ਜਾਣ ‘ਤੇ ਕਿਹਾ ਕਿ ਇਹ ਕਿਹੋ ਜਿਹਾ ਬਦਲਾਅ ਹਾ ਜਿੱਥੇ ਕਾਨੂੰਨ ਮਦਦ ਕਰਨ ਵਾਲੇ ਵਿਧਾਇਕ ‘ਤੇ ਹੀ ਪਰਚਾ ਕਰ ਦਿੱਤਾ ਜਾਂਦਾ ਹੈ।

ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਕਿਹੋ ਜਿਹਾ ਇਨਕਲਾਬ, ਇਹ ਕਿਹੋ ਜਿਹਾ ਬਦਲਾਵ ? ਵੜਿੰਗ ਨੇ ਕਿਹਾ ਕਿ ਬੰਦੇ ਬਾਹਰਲੇ ਆਪ ਦੇ ,MLA ਬਾਹਰਲਾ ਆਪ ਦਾ ਹਲਕੇ ਵਿੱਚ ਘੁੰਮੇ ਅਤੇ ਪਰਚਾ ਕੰਨੂਨ ਦੀ ਮਦਦ ਕਰਨ ਵਾਲੇ ਲ਼ਾਡੀ ਸ਼ੇਰੋਵਾਲੀਆ ਤੇ । ਉਨ੍ਹਾਂ ਨੇ ਕਿਹਾ ਕਿ ਯਾਦ ਰਹੇ “ਅੱਤ ਅਤੇ ਰੱਬ ਦਾ ਵੈਰ ਹੈ” ਹੁਣ ਅਸੀਂ ਚੁੱਪ ਨਹੀਂ ਬੈਠਾਂਗੇ।

ਇਸ ਤੋਂ ਬਾਅਦ ਇੱਕ ਹੋਰ ਟਵੀਟ ਕਰਦਿਆਂ ਵੜਿੰਗ ਨੇ ਹੁਸ਼ਿਆਪੁਰ ਵਿੱਚ ਹੋਈ ਗੈਂਗਵਾਰ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਸਥਿਤੀ ਨੂੰ ਠੀਕ ਰੱਖਣ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਸਾਬਤ ਹੋਈ ਹੈ। ਇਸ ਸਬੰਧੀ ਇੱਕ ਟਵੀਟ ਕਰਦਿਆਂ ਵੜਿੰਗ ਨੇ ਕਿਹਾ ਕਿ ਮੈਂ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਵਧ ਰਹੇ ਗੈਂਗਵਾਰ ਕਲਚਰ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨਾਂ ਨੇ ਕਿਹਾ ਕਿ ਮਾਨ ਸਾਹਬ, ਲੋਕਾਂ ਨੂੰ ਸੂਬੇ ਵਿੱਚ ਅਸ਼ਾਂਤੀ ਦੇ ਕਾਲੇ ਦਿਨਾਂ ਨੂੰ ਮੁੜ ਜ਼ਿੰਦਾ ਨਾ ਕਰੋ। ਬਹੁਤ ਦੇਰ ਹੋਣ ਤੋਂ ਪਹਿਲਾਂ ਕਾਨੂੰਨ ਅਤੇ ਸਥਿਤੀ ਨੂੰ ਬਹਾਲ ਕਰੋ!