Khetibadi Punjab

ਝੋਨੇ ਦੇ ਸੀਜ਼ਨ ਦੀਆਂ ਤਿਆਰੀਆਂ ਕਰਨ ‘ਚ ਫੇਲ੍ਹ ਹੋਈ ਮਾਨ ਸਰਕਾਰ : ਸੁਖਪਾਲ ਖਹਿਰਾ

ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਸ਼ੁਰੂ ਹੋਈ ਅੱਜ ਪੰਜ ਦਿਨ ਹੋ ਗਏ ਹਨ ਪਰ ਕਈ ਥਾਵਾਂ ’ਤੇ ਕਿਸਾਨਾਂ ਦੀ ਫਸਲ ਦੀ ਖਰੀਦ ਸ਼ੁਰੂ ਨਹੀਂ ਹੋਏ। ਉੱਥੇ ਹੀ ਕਿਸਾਨਾਂ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ’ਤੇ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ।

ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਮੰਡੀਆਂ ਵਿੱਚ ਫਸਲ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਨਿਰਾਸ਼ ਹੋ ਰਹੇ ਹਨ। ਖਹਿਰਾ ਨੇ ਢਿਲਵਾਂ ਦੀ ਦਾਣਾ ਮੰਡੀ ਦੀ ਗੱਲ ਕਰਦਿਆਂ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਨੂੰ ਨਿਰਾਸ਼ੀ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਵਾਰ ਝੋਨੇ ਦੇ ਸੀਜਨ ਲਈ ਮਾਨ ਸਰਕਾਰ ਨੇ ਕੋਈ ਵੀ ਤਿਆਰੀ ਨਹੀਂ ਕੀਤੀ ਅਤੇ ਆਖ਼ਰੀ ਸਮੇਂ ਤੇ ਚਿੱਠੀਆਂ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਵੇਂ ਦਿਨ ਵੀ ਇੱਕ ਰੁਪਏ ਦੀ ਖਰੀਦ ਮੰਡੀਆਂ ਵਿੱਚ ਨਹੀਂ ਹੋਈ ਹੈ ਅਤੇ ਖਰੀਦ ਏਜੰਸੀਆਂ ਨੇ ਇਹ ਲਿਖ ਕੇ ਕਿਹਾ ਹੈ ਕਿ ਜਦੋਂ ਤੱਕ ਆੜ੍ਹਤੀਆਂ ਦੀ ਹੜਤਾਲ ਖਤਮ ਨਹੀਂ ਹੋ ਜਾਂਦੀ ਉਹ ਫਸਲ ਦੀ ਖਰੀਦ ਨਹੀਂ ਕਰਨਗੇ। ਖਹਿਰਾ ਨੇ ਕਿਹਾ ਕਿ ਆੜ੍ਹਤੀਆਂ ਨੇ ਕਾਫੀ ਸਮਾਂ ਪਹਿਲਾਂ ਪੰਜਾਬ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖ ਦਿੱਤੀਆਂ ਸਨ ਪਰ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਜਿਸ ਕਾਰਨ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ ਜਿਸਦਾ ਖਾਮਿਆਜ਼ਾ ਕਿਸਾਨ, ਆੜ੍ਹਤੀ ਅਤੇ ਲੇਬਰ ਨੂੰ ਭੁਗਤਣਾ ਪੈ ਰਿਹਾ ਹੈ। ਖਹਿਰਾ ਨੇ ਕਿਹਾ ਕਿ ਝੋਨੇ ਦੇ ਸੀਜਨ ਤੋਂ 3 ਮਹੀਨੇ ਪਹਿਲਾਂ ਹੀ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਪਰ ਸਰਕਾਰ ਇਸ ਵਾਰ ਮੰਡੀਆਂ ਵਿੱਚ ਤਿਆਰੀਆਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

ਅਨਾਜ ਦੀ ਸਟੋਰੇਜ ਮਾਮਾਲਾ

ਖਹਿਰਾ ਨੇ ਅਨਾਜ ਦੀ ਸਟੋਰੇਜ ਮਾਮਾਲਾ ਉਠਾਦਿਆਂ ਕਿਹਾ ਕਿ ਗੋਦਾਮਾਂ ਵਿੱਚ ਪਏ ਪਿਛਲੇ ਸਾਲ ਦਾ ਅਨਾਜ ਹਾਲੇ ਚੁੱਕਿਆ ਨਹੀਂ ਤਾਂ ਫਿਰ ਇਸ ਸਾਲ ਦੇ ਤਾਜ਼ੇ ਅਨਾਜ ਨੂੰ ਕਿੱਥੇ ਸਟੋਰੇਜ ਕੀਤਾ ਜਾਵੇਗਾ। ਇਸਦੇ ਨਾਲ ਉਨ੍ਹਾਂ ਨੇ ਮੌਜਦੂ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ।

ਪੰਚਾਇਤੀ ਚੋਣਾਂ

ਪੰਚਾਇਤੀ ਚੋਣਾਂ ’ਤੇ ਖਹਿਰਾ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਤੀਆਂ ਹੋਈਆਂ ਹਨ ਪਰ ਮਾਨ ਸਰਕਾਰ ਨੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਹਨ ਇਹ ਜਾਣਦਿਆਂ ਹੋਏ ਕਿ ਅਕਤੂਬਰ ਮਹੀਨੇ ਵਿੱਚ ਝੋਨੇ ਦਾ ਸੀਜ਼ਨ ਸਿਖ਼ਰਾਂ ’ਤੇ ਹੁੰਦਾ ਹੈ ਅਤੇ ਜਿਸ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ।