Punjab

ਮਣੀਪੁਰ ‘ਚ 800 ਲੋਕਾਂ ਦੀ ਔਰਤਾਂ ਨਾਲ ਕੀਤਾ ਮਾੜਾ ! Video ਨੇ ਸੁਪਰੀਮ ਕੋਰਟ ਤੇ PM ਨੂੰ ਪਰੇਸ਼ਾਨ ਕੀਤਾ

ਬਿਊਰੋ ਰਿਪੋਰਟ : ਮਣੀਪੁਰ ਵਿੱਚ ਔਰਤਾਂ ਨਾਲ ਹੋਈ ਘਟਨਾ ਨੇ ਪੂਰੇ ਦੇਸ਼ ਨੂੰ ਹਿੱਲਾ ਦਿੱਤਾ ਹੈ। ਸੁਪਰੀਮ ਕੋਰਟ ਤੋਂ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਘਟਨਾ ਨੇ ਝਿੰਝੋਰ ਦਿੱਤਾ ਹੈ । ਭੀੜ ਨੇ 2 ਔਰਤਾਂ ਨੂੰ ਬਿਨਾਂ ਕੱਪੜਿਆਂ ਦੇ ਸੜਕ ‘ਤੇ ਕਈ ਘੰਟਿਆਂ ਤੱਕ ਘੁਮਾਇਆ । 800 ਲੋਕਾਂ ਦੀ ਭੀੜ ਨੇ ਘਰ ਉਜਾੜੇ ਅੱਗ ਲਗਾਈ ਅਤੇ ਔਰਤਾਂ ਹੱਥ ਜੋੜ ਦੀਆਂ ਰਹੀਆਂ,ਇੱਕ ਦੇ ਭਰਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਗੋਲੀ ਮਾਰ ਦਿੱਤੀ ਗਈ ਫਿਰ ਸਰੇਆਮ ਜਬਰ ਜਨਾਹ ਕਰਕੇ ਉਨ੍ਹਾਂ ਨੂੰ ਬਿਨਾਂ ਕੱਪੜੇ ਘੁਮਾਇਆ। ਘਟਨਾ ਰਾਜਧਾਨੀ ਇਨਫਾਸ ਤੋਂ 35 ਕਿਲੋਮੀਟਰ ਦੂਰ ਕਾਂਗਪੋਕਰੀ ਜ਼ਿਲ੍ਹੇ ਦੀ ਹੈ । 4 ਮਈ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਹਿਹਾ ਹੈ । ਹਾਲਾਂਕਿ ਹੁਣ ਇਸ ‘ਤੇ ਬੈਨ ਲੱਗਾ ਦਿੱਤਾ ਗਿਆ ਹੈ । ਪਰ ਇਸ ਤੋਂ ਪਹਿਲਾਂ ਔਰਤਾਂ ਦਾ ਦਰਦ ਪੂਰੀ ਦੁਨੀਆ ਤੱਕ ਪਹੁੰਚ ਚੁੱਕੀ ਹੈ । ਥੂ-ਥੂ ਹੋ ਰਹੀ ਹੈ,ਜਿਸ ਨੇ ਵੀ ਇਹ ਵੀਡੀਓ ਵੇਖਿਆ ਉਸ ਦਾ ਦਿਲ ਕੰਬ ਗਿਆ । 2 ਮਹੀਨੇ ਤੋਂ ਮਣੀਪੁਰ 3 ਭਾਈਚਾਰਿਆਂ ਦੀ ਲੜਾਈ ਨਾਲ ਸੜ ਰਿਹਾ ਸੀ । ਰੋਜਾਨਾ ਕਤਲੋ ਗੈਰਤ ਹੋ ਰਹੀ ਸੀ । ਖੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਸਨ,ਸਰੇਆਮ ਵਿਦੇਸ਼ੀ ਹਥਿਆਰ ਲਹਿਰਾਏ ਜਾ ਰਹੇ ਸਨ । ਪੁਲਿਸ ਕਿਉਂ ਬੇਬਸ ਸੀ ? ਕੇਂਦਰ ਕਿਉ ਲਾਚਾਰ ਸੀ ? ਕਿਉਂਕਿ ਬੀਜੇਪੀ ਦੀ ਆਪਣੀ ਸਰਕਾਰ ਸਵਾਲਾਂ ਦੇ ਘੇਰੇ ਵਿੱਚ ? ਵਿਰੋਧੀ ਲਗਾਤਾਰ ਸਵਾਲ ਪੁੱਛ ਹਨ ਇਹ ਉਹ ਮੈਤੇਈ ਭਾਈਚਾਰੇ ਦੇ ਲੋਕ ਹਨ ਜਿੰਨਾਂ ਦੇ ਦਮ ‘ਤੇ ਬੀਜੇਪੀ ਨੇ ਸੂਬੇ ਵਿੱਚ ਸਰਕਾਰ ਬਣਾਈ ਹੈ । ਕੀ ਉਨ੍ਹਾਂ ਖਿਲਾਫ ਕਾਰਵਾਈ ਨਾ ਕਰਨਾ ਸਿਆਸੀ ਮਜ਼ਬੂਰੀ ਹੈ ? ਪਰ ਔਰਤਾਂ ਨਾਲ ਹੋਈ ਹੈਵੀਅਤ ਦੀ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਨੇ ਅੱਖ ਵਿਖਾਈ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੋਲਣਾ ਪਿਆ ਅਤੇ ਆਪਣੀ ਪਾਰਟੀ ਦੇ ਸੂਬੇ ਦੀ ਸਰਕਾਰ ਨੂੰ ਲਾਹਨਤਾਂ ਪਾਉਣੀਆਂ ਪਈਆਂ । ਮਣੀਪੁਰ ਦੀ ਘਟਨਾ ਨੇ ਪੰਜਾਬ ਨੂੰ ਵੀ ਹਿੱਲਾ ਦਿੱਤਾ ਹੈ । ਮੁੱਖ ਮੰਤਰੀ ਮਾਨ ਤੋਂ ਲੈਕੇ ਸਾਰੀ ਸਿਆਸੀ ਪਾਰਟੀਆਂ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ । ਤੁਹਾਨੂੰ ਇਹ ਵੀ ਦੱਸਾਂਗੇ ਆਖਿਰ ਅਜਿਹੀ ਕਿਹੜੀ ਸਿਆਸੀ ਮਜ਼ਬੂਰੀ ਹੈ ਜਿਸ ਦੀ ਵਜ੍ਹਾ ਕਰਕੇ ਜ਼ੁਲਮ ਕਰ ਰਹੇ ਮੈਤੇਈ ਭਾਈਚਾਰੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ।

ਸੁਪਰੀਮ ਕੋਰਟ ਦੀ ਸਖਤੀ

ਸੁਪਰੀਮ ਕੋਰਟ ਨੇ ਕੇਂਦਰ ਅਤੇ ਮਣੀਪੁਰ ਸਰਕਾਰ ਨੂੰ ਪੁੱਛਿਆ ਕਿ ਅਪਰਾਧੀਆਂ ‘ਤੇ ਕਾਰਵਾਈ ਦੇ ਲ਼ਈ ਤੁਸੀਂ ਕੀ ਕਦਮ ਚੁੱਕੇ ਹਨ ? CJI ਨੇ ਕਿਹਾ ਫਿਰਕੂ ਸੰਘਰਸ਼ ਦੇ ਦੌਰਾਨ ਔਰਤਾਂ ਨੂੰ ਇੱਕ ਹਥਿਆਰ ਦੇ ਵਾਂਗ ਵਰਤਿਆ ਗਿਆ ਹੈ । ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ,ਇਹ ਸੰਵਿਧਾਨ ਨਾਲ ਬਹੁਤ ਹੀ ਵੱਡਾ ਨਿਰਾਦਰ ਹੈ । ਉਨ੍ਹਾਂ ਨੇ ਕਿਹਾ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਉਸ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੈ । ਅਸੀਂ ਸਰਕਾਰ ਨੂੰ ਥੋੜ੍ਹਾ ਵਕਤ ਦੇ ਰਹੇ ਹਾਂ ਕਿ ਉਹ ਕਦਮ ਚੁੱਕਣ । ਜੇਕਰ ਕੁਝ ਨਹੀਂ ਹੋਇਆ ਤਾਂ ਅਸੀਂ ਕਦਮ ਚੁੱਕਾਂਗੇ । ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ ।

PM ਨੇ ਕਿਹਾ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ

ਪਾਰਲੀਮੈਂਟ ਦਾ ਮਾਨਸੂਨ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਮਣੀਪੁਰ ਦੀ ਘਟਨਾ 140 ਕਰੋੜ ਭਾਰਤੀਆਂ ਨੂੰ ਸ਼ਰਮਸਾਰ ਕਰਨ ਵਾਲੀ ਹੈ । ਕਿਸੇ ਵੀ ਗੁਨਾਹਗਾਰ ਨੂੰ ਬਖਸ਼ਿਆ ਨਹੀਂ ਜਾਵੇਗਾ । ਮਣੀਪੁਰ ਦੀਆਂ ਧੀਆਂ ਨਾਲ ਜੋ ਕੁਝ ਹੋਇਆ ਹੈ ਉਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ ਹੈ । PM ਮੋਦੀ ਨੇ ਕਿਹਾ ਮੇਰੇ ਦਿਲ ਵਿੱਚ ਬਹੁਤ ਦਰਦ ਅਤੇ ਗੁੱਸਾ ਹੈ । ਇਹ ਘਟਨਾ ਕਿਸੇ ਵੀ ਸਮਾਜ ਲਈ ਸ਼ਮਰਨਾਕ ਹੈ । ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾਹੈ । ਪ੍ਰਧਾਨ ਮੰਤਰੀ ਨੇ ਕਿਹਾ ਮੈਂ ਮੁੱਖ ਮੰਤਰੀ ਨੂੰ ਕਹਿੰਦਾ ਹਾਂ ਕਿ ਕਾਨੂੰਨੀ ਹਾਲਾਤ ਨੂੰ ਮਜ਼ਬੂਤ ਕਰਨ । ਮਾਵਾਂ ਭੈਣਾ ਦੀ ਰੱਖਿਆ ਲਈ ਸਖਤ ਕਦਮ ਚੁੱਕਣ । ਹਿੰਦੂਸਤਾਨ ਦੇ ਕਿਸੇ ਵੀ ਕੋਨੇ ਜਾਂ ਫਿਰ ਸੂਬੇ ਵਿੱਚ ਸਿਆਸੀ ਵਾਦ-ਵਿਵਾਦ ਤੋਂ ਉੱਤੇ ਉੱਠ ਕੇ ਮਾਵਾਂ ਭੈਣਾਂ ਦਾ ਸਨਮਾਨ ਹੋਣਾ ਚਾਹੀਦਾ ਹੈ।

ਉਧਰ ਮਣੀਪੁਰ ਦੇ CM ਐਨ ਬੀਰੇਕਨ ਨੇ ਕਿਹਾ ਹੈ ਕਿ ਅਸੀਂ ਸਾਰੇ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ । ਮੈਂ ਪੁਲਿਸ ਨੂੰ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ । ਪੁਲਿਸ ਨੇ ਕਿਡਨੈਪਿੰਗ,ਗੈਂਗਰੇਪ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਮਣੀਪੁਰ ਦੀ ਘਟਨਾ ਨੂੰ ਸ਼ਰਮਨਾਕ ਦੱਸਿਆ । ਉਨ੍ਹਾਂ ਕਿਹਾ ਇਸ ਦੀ ਜਿੰਨੀ ਵੀ ਨਿਖੇਦੀ ਕੀਤੀ ਜਾਵੇ ਘੱਟ ਹੈ … ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ।… ਮੈਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਮਿਸਾਲੀ ਕਾਰਵਾਈ ਕੀਤੀ ਜਾਵੇ। ਨਾਲ ਹੀ ਮਣੀਪੁਰ ਦੇ ਹਾਲਾਤਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਰੋਜ਼ਾਨਾ ਹਾਲਾਤ ਵਿਗੜ ਰਹੇ ਹਨ ।

ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਪਰੀਮ ਕੋਰਟ ਵੱਲੋਂ ਮਣੀਪੁਰ ਦੀ ਘਟਨਾ ਨੂੰ ਲੈਕੇ ਲਏ ਗਏ SUO MOTTO ਦਾ ਸੁਆਗਤ ਕਰਦੇ ਹੋਏ ਇਸ ਨੂੰ ਸ਼ਰਮਨਾਕ ਦੱਸਿਆ । ਉਨ੍ਹਾਂ ਕਿਹਾ ਮਣੀਪੁਰ ਵਿੱਚ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ । ਇਹ ਘਟਨਾ ਗੈਰ ਮਨੁੱਖੀ ਹੈ ਜੋ ਔਰਤਾਂ ਦੇ ਸਮਾਜ ਵਿੱਚ ਸੁਰੱਖਿਅਤ ਰਹਿਣ ‘ਤੇ ਸਵਾਲ ਚੁੱਕ ਦੀ ਹੈ । ਕੌਮਾਂਤਰੀ ਪੱਧਰ ‘ਤੇ ਇਸ ਘਟਨਾ ਨੇ ਦੇਸ਼ ਦਾ ਸਿਰ ਝੁਕਾਇਆ ਹੈ । ਮੈਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਅਜਿਹਾ ਗੁਨਾਹ ਕਰਨ ਵਾਲੇ ਲੋਕਾਂ ਨੂੰ ਬਖਸਿਆ ਨਾ ਜਾਵੇ

ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਸਮਾਜ ਵਿੱਚ ਹਿੰਸਾ ਦਾ ਸਭ ਤੋਂ ਜ਼ਿਆਦਾ ਦਰਦ ਦੇਸ਼ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਝੇਲਨਾ ਪੈਂਦਾ ਹੈ

ਫੇਸਬੁੱਕ ਅਤੇ ਟਵਿਟਰ ਤੇ ਵੀਡੀਓ ਸ਼ੇਅਰ ਕਰਨ ‘ਤੇ ਰੋਕ

ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਸਰਕਾਰ ਨੇ ਫੇਸਬੁਕ,ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮਣੀਪੁਰ ਦੀ 2 ਔਰਤਾਂ ਨਾਲ ਹੋਈ ਹੈਵਾਨੀਅਤ ਦਾ ਵੀਡੀਓ ਸ਼ੇਅਰ ਕਰਨ ਦੇ ਰੋਕ ਲੱਗਾ ਦਿੱਤਾ ਹੈ । ਜੇਕਰ ਕਿਸੇ ਨੇ ਇਸ ਦਾ ਉਲੰਘਣ ਕੀਤਾ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ।

FIR ਦੇ ਮੁਤਾਬਿਕ

4 ਮਈ ਦੀ ਦੁਪਹਿਰ 3 ਵਜੇ ਤਕਰੀਬਨ 800-1000 ਲੋਕ ਕਾਂਗਪੋਕਪੀ ਜ਼ਿਲ੍ਹੇ ਹਮਾਰੇ ਗਾਂਵ ਬੀ ਬੀਨੋਮ ਵਿੱਚ ਵੜੇ । ਉਨ੍ਹਾਂ ਨੇ ਘਰਾਂ ਵਿੱਚ ਭੰਨ ਤੋੜ ਕੀਤੀ,ਘਰਾਂ ਦੇ ਫਰਨੀਚਰ ਤੋੜੇ,ਇਲੈਕਟ੍ਰਿਕ ਸਮਾਨ,ਭਾਂਡੇ,ਕੱਪੜੇ,ਨਕਦੀ ਲੁੱਟਣ ਤੋਂ ਬਾਅਦ ਘਰਾਂ ਵਿੱਚ ਅੱਗ ਲਾ ਦਿੱਤੀ । ਸਾਨੂੰ ਸ਼ੱਕ ਹੈ ਕਿ ਇਹ ਹਮਲਾਵਰ ਮੈਤੇਈ ਯੁਵਾ ਸੰਗਠਨ,ਮੈਤੇਈ ਲਾਪੁਨ,ਕਾਂਗਲੇਇਪਾਕ ਕਨਬਾ ਲੁਪ,ਅਰਾਮਬਾਈ ਤੇਂਗਗੋਲ,ਵਿਸ਼ਵ ਮੈਤੇਈ ਪਰਿਸ਼ਦ ਅਤੇ ਅਨੂਸੂਚਿਤ ਜਨਜਾਤੀ ਮੰਗ ਸਮਿਤੀ ਦੇ ਹਨ । ਹਮਲਾਵਰਾਂ ਦੇ ਡਰ ਨਾਲ ਕਈ ਲੋਕ ਜੰਗਲ ਵਿੱਚ ਭੱਜ ਗਏ । ਉਨ੍ਹਾਂ ਨੂੰ ਨੋਂਗਪੋਕ ਸੇਕਮਾਈ ਪੁਲਿਸ ਨੇ ਬਚਾਇਆ,ਹਮਲਾਵਰਾਂ ਦੇ ਕੋਲ ਹਥਿਆਰ ਵੀ ਸਨ,ਉਨ੍ਹਾਂ ਸਾਰੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ।

ਉਨ੍ਹਾਂ ਨੇ 56 ਸਾਲ ਦੇ ਸੋਇਟਿੰਕਮ ਵੈਫੇਈ ਦਾ ਕਤਲ ਕਰ ਦਿੱਤਾ ਸੀ । ਇਸ ਦੇ ਬਾਅਦ ਤਿੰਨ ਔਰਤਾਂ ਨੂੰ ਕੱਪੜੇ ਉਤਾਰਨ ਦੇ ਲਈ ਮਜ਼ਬੂਰ ਕੀਤਾ ਗਿਆ । ਹਮਲਾਵਰਾਂ ਨੇ ਔਰਤਾਂ ਦੇ ਨਾਲ ਗੈਂਗਰੇਪ ਕੀਤਾ,ਇੱਕ ਔਰਤ ਦੇ ਭਰਾ ਨੇ ਆਪਣੀ ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਦਾ ਕਤਲ ਕਰ ਦਿੱਤਾ । ਮਣੀਪੁਰ ਪੁਲਿਸ ਨੇ ਦੱਸਿਆ ਕਿ ਵੀਡੀਓ ਵਿੱਚ ਭੀੜ ਔਰਤਾਂ ਦੇ ਨਾਲ ਛੇੜਖਾਨੀ ਕਰਦੀ ਹੋਈ ਵਿਖਾਈ ਦੇ ਰਹੀ ਹੈ । ਔਰਤਾਂ ਰੋ ਰਹੀਆਂ ਸਨ ਅਤੇ ਭੀੜ ਦੇ ਸਾਹਮਣੇ ਹੱਥ ਜੋੜ ਰਹੀਆਂ ਸਨ । ਨਾਂਗਪੋਕ ਸਕਾਮਈ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਤਲਾਸ਼ ਜਾਰੀ ਹੈ ।

ਮਣੀਪੁਰ ਹਿੰਸਾ ਦੀ ਵਜ੍ਹਾ

ਮਣੀਪੁਰ ਦੀ ਆਬਾਦੀ ਤਕਰੀਬਨ 38 ਲੱਖ ਹੈ,ਇੱਥੇ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ । ਮੈਤੇਈ,ਨਗਾ ਅਤੇ ਕੁਕੀ । ਮੈਤੇਈ ਜ਼ਿਆਦਾਤਰ ਹਿੰਦੂ,ਨਗਾ- ਕੁਕੀ ਇਸਾਈ ਧਰਮ ਨੂੰ ਮੰਨ ਦੇ ਹਨ । ST ਵਰਗ ਵਿੱਚ ਆਉਂਦੇ ਹਨ । ਇਨ੍ਹਾਂ ਦੀ ਆਬਾਦੀ 50 ਫੀਸਦੀ ਹੈ । ਸੂਬੇ ਦੇ ਕਰੀਬ 10 ਫੀਸਦੀ ਇਲਾਕੇ ਵਿੱਚ ਫੈਲੀ ਇਮਫਾਲ ਘਾਟੀ ਮੈਤੇਈ ਭਾਈਚਾਰੇ ਦਾ ਦਬਦਬਾ ਹੈ । ਨਗਾ ਅਤੇ ਕੁਕੀ ਦੀ ਆਬਾਦੀ 34 ਫੀਸਦੀ ਹੈ । ਇਹ ਲੋਕ ਸੂਬੇ ਦੇ ਤਕਰੀਬਨ 90 ਫੀਸਦੀ ਇਲਾਕੇ ਵਿੱਚ ਰਹਿੰਦੇ ਹਨ।

ਇਸ ਤਰ੍ਹਾਂ ਸ਼ੁਰੂ ਹੋਇਆ ਵਿਵਾਦ

ਮੈਤਈ ਭਾਈਚਾਰੇ ਦੀ ਮੰਗ ਸੀ ਕਿ ਉਨ੍ਹਾਂ ਨੂੰ ਜਨਜਾਤੀ ਦਾ ਦਰਜਾ ਦਿੱਤਾ ਜਾਵੇ। ਭਾਈਚਾਰੇ ਨੇ ਇਸ ਦੇ ਲਈ ਮਣੀਪੁਰ ਹਾਈਕੋਰਟ ਵਿੱਚ ਪਟੀਸ਼ਨ ਲਗਾਈ । ਮੈਤਈ ਦੀ ਦਲੀਲ ਸੀ ਕਿ 1949 ਵਿੱਚ ਮਣੀਪੁਰ ਨੂੰ ਭਾਰਤ ਵਿੱਚ ਮਿਲਾਇਆ ਗਿਆ ਸੀ। ਉਸ ਤੋਂ ਪਹਿਲਾਂ ਜਨਜਾਤੀ ਦਾ ਦਰਜਾ ਮਿਲਿਆ ਹੋਇਆ ਸੀ ।ਇਸ ਦੇ ਬਾਅਦ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ਮੈਤੇਈ ਨੂੰ ਅਨੂਸੂਚਿਤ ਜਾਤੀ (ST) ਵਿੱਚ ਸ਼ਾਮਲ ਕੀਤਾ ਜਾਵੇ ।

ਮੈਤੇਈ ਭਾਈਚਾਰੇ ਦਾ ਤਰਕ

ਮੈਤੇਈ ਜਨਜਾਤੀ ਵਾਲੇ ਮੰਨ ਦੇ ਸਨ ਕਿ ਸਾਲਾਂ ਪਹਿਲਾਂ ਉਨ੍ਹਾਂ ਦੇ ਰਾਜਾਵਾਂ ਨੇ ਮਯਾਂਮਾਰ ਤੋਂ ਕੁਕੀ ਨੂੰ ਲੜਨ ਦੇ ਲਈ ਬੁਲਾਇਆ ਸੀ । ਉਸ ਦੇ ਬਾਅਦ ਉਹ ਸਥਾਨਕ ਨਿਵਾਸੀ ਹੋ ਗਏ । ਇਨ੍ਹਾਂ ਲੋਕਾਂ ਨੇ ਰੋਜ਼ਗਾਰ ਦੇ ਨਾਲ ਜੰਗਲ ਕੱਟੇ ਅਤੇ ਹਫੀਮ ਦੀ ਖੇਤੀ ਕਰਨ ਲੱਗੇ। ਇਸ ਨਾਲ ਮਣੀਪੁਰ ਡਰੱਗ ਸਮੱਗਲਿੰਗ ਦਾ ਟਰਾਇੰਗਲ ਬਣ ਗਿਆ । ਇਹ ਸਾਰਾ ਕੁਝ ਖੁੱਲੇਆਮ ਹੋ ਰਿਹਾ ਹੈ। ਨਾਗਾ ਲੋਕਾਂ ਨਾਲ ਲੜਨ ਦੇ ਲਈ ਆਰਮਸ ਗਰੁੱਪ ਬਣਾਏ ਗਏ ।

ਨਗਾ-ਕੁਕੀ ਦੇ ਵਿਰੋਧ ਦੀ ਵਜ੍ਹਾ

ਦੋਵੇ ਮੈਤੇਈ ਨੂੰ ਰਿਜ਼ਰਵੇਸ਼ਨ ਦੇਣ ਦੇ ਵਿਰੋਧ ਵਿੱਚ ਹਨ । ਇਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ 60 ਵਿੱਚ 40 ਵਿਧਾਨਸਭਾ ਸੀਟਾਂ ਇਮਫਾਲ ਘਾਟੀ ਵਿੱਚ ਹਨ ਜਿੱਥੇ ਮੈਤੇਈ ਹਨ । ਅਜਿਹੇ ਵਿੱਚ ST ਵਰਗ ਵਿੱਚ ਮੈਤੇਈ ਨੂੰ ਰਿਜ਼ਰਵੇਸ਼ਨ ਮਿਲਣ ਨਾਲ ਉਨ੍ਹਾਂ ਦੇ ਅਧਿਕਾਰਾਂ ਵਿੱਚ ਬਟਵਾਰਾ ਹੋ ਜਾਵੇਗਾ ।

ਸਿਆਸੀ ਸਮੀਕਰਣ ਕੀ ਹਨ

ਮਣੀਪੁਰ ਵਿੱਚ 60 ਵਿਧਾਇਕ ਵਿੱਚੋਂ 40 ਵਿਧਾਇਕ ਮੈਤੇਈ ਅਤੇ 20 ਨਗਾ ਅਤੇ ਕੁਕੀ ਜਨਜਾਤੀ ਦੇ ਹਨ । ਹੁਣ ਤੱਕ 12 ਮੁੱਖ ਮੰਤਰੀ ਇਸੇ ਜਨਜਾਤੀ ਤੋਂ ਰਹੇ ਹਨ ।

ਮਣੀਪੁਰ ਵਿੱਚ ਹਿੰਸਾ 3 ਮਈ ਨੂੰ ਚੁਰਾਚਾਂਦਪੁਰ ਜ਼ਿਲ੍ਹੇ ਤੋਂ ਹੋਈ ਸੀ । ਇਹ ਜ਼ਿਲ੍ਹਾ ਕੁਕੀ ਭਾਈਚਾਰੇ ਦਾ ਗੜ੍ਹ ਹੈ । 2 ਮਹੀਨੇ ਬੀਤ ਜਾਣ ਦੇ ਬਾਵਜੂਦ ਕਾਂਗਪੋਕਪੀ ਵਿੱਚ ਸਭ ਤੋਂ ਜ਼ਿਆਦਾ ਹਿੰਸਾ ਦੀ ਘਟਨਾਵਾਂ ਹੋ ਰਹੀ ਹੈ । ਕਾਂਗਪੋਕਪੀ ਜ਼ਿਲ੍ਹਾਂ ਇਨਫਾਲ ਨੂੰ ਤਿੰਨ ਪਾਸੇ ਤੋਂ ਘੇਰਦਾ ਹੈ । ਜਿੱਥੇ ਇਨਫਾਲ ਅਤੇ ਕਾਂਗਪੋਕਪੀ ਇੱਕ ਦੂਜੇ ਨਾਲ ਮਿਲ ਦੇ ਹਨ । ਉਹ ਫੁਟਹਿਲ ਦਾ ਇਲਾਕਾ ਹੈ । ਲੜਾਈ ਇੱਥੇ ਜਾਰੀ ਹੈ । ਮਗੀਪਾਈ ਘਾਟੀ ਵੱਲੋਂ ਮੈਤੇਈ ਔਰਤਾਂ ਬੈਰੀਅਰ ਲਗਾਕੇ ਕੁਕੀ ਇਲਾਕੇ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕਰਦੀ ਹੈ । ਗਮਗੀਫਾਈ ਸਰਹੱਦ ਦੀ ਐਂਟਰੀ ਦੇ ਬੋਰਡ ‘ਤੇ ਲਿਖਿਆ ਸੀ ‘Meitei Products are banned’, ਮਤਲਬ ਮੈਤੇਈ ਸਮਾਨ ਬੰਦ । ਸੀਮੇਂਟ ਦੀ ਬੋਰੀਆਂ ਨਾਲ 5-5 ਫੁੱਟ ਦੀਆਂ 8 ਦੀਵਾਰਾਂ ਸੜਕ ਦੇ ਦੋਵੇ ਪਾਸੇ ਖਿਚਿਆਂ ਹੋਇਆ ਹਨ ।