ਕਪੂਰਥਲਾ : ਅਮਰੀਕਾ(America)ਵਿੱਚ ਇਕ ਪੰਜਾਬੀ ਨੌਜਵਾਨ ਦੀ ਜੀਵਨ ਲੀਲ੍ਹਾ ਸਮਾਪਤ ( store clerk in Tupelo )ਕਰ ਦਿੱਤੀ ਗਈ ਸੀ। ਹੁਣ ਇਸ 33 ਸਾਲਾ ਨੌਜਵਾਨ ਪਰਮਵੀਰ ਸਿੰਘ ਦੀ ਲਾਸ਼ ਜ਼ਿਲ੍ਹੇ ਦੇ ਪਿੰਡ ਢਪਈ ਪਹੁੰਚ ਰਹੀ ਹੈ। ਖ਼ਬਰ ਫੈਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਂ ਪਿੰਡ ਦੀ ਸਰਪੰਚ ਹੈ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਆਪਣੇ ਅਤੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਅਮਰੀਕਾ ਗਿਆ ਸੀ। ਪਰਮਵੀਰ ਸਿੰਘ ਦੇ ਪਿਤਾ ਹਰਦਿਆਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਢਪਈ ਵਿਖੇ ਲਿਆਂਦਾ ਜਾ ਰਿਹਾ ਹੈ।
ਇੰਝ ਵਾਪਰੀ ਘਟਨਾ
ਘਟਨਾ ਮਿੱਸੀਸਿਪੀ ਸੂਬੇ ਦੀ ਦੱਸੀ ਜਾ ਰਹੀ ਹੈ। ਪਰਮਜੀਤ ਸਿੰਘ ਟੋਪੇਲੇ ਸ਼ਹਿਰ ਦੇ ਇੱਕ ਗੈਸ ਸਟੇਸ਼ਨ ਨਜ਼ਦੀਕ ਇੱਕ ਸਟੋਰ ‘ਤੇ ਕਲਰਕ ਦਾ ਕੰਮ ਕਰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਟੋਰ ਉਪਰ ਬੈਠਾ ਹੋਇਆ ਸੀ। ਇਸ ਦੌਰਾਨ ਇੱਕ ਕਾਲੇ ਰੰਗ ਦਾ ਨੌਜਵਾਨ ਲੁੱਟ ਕਰਨ ਦੀ ਨੀਅਤ ਨਾਲ ਸਟੋਰ ਉਪਰ ਆਇਆ, ਜਿਸ ਦੌਰਾਨ ਮੁਲਜ਼ਮ ਨੇ ਪਰਮਜੀਤ ਸਿੰਘ ‘ਤੇ ਗੋਲੀ ਚਲਾ ਦਿੱਤੀ। ਨਤੀਜੇ ਵੱਜੋਂ ਪਰਮਜੀਤ ਸਿੰਘ ਦੀ ਮੌਕੇ ਉਪਰ ਹੀ ਮੌਤ ਹੋ ਗਈ।
ਮੀਡੀਆ ਰਿਪੋਰਟ ਮਤਾਬਿਕ ਪੁਲਿਸ ਨੇ ਕਾਤਲ, ਕੋਪਲੈਂਡ ਨੂੰ ਗ੍ਰਿਫਤਾਰ ਕਰ ਲਿਆ ਹੈ, ਅਤੇ ਫਿਲਹਾਲ ਜੇਲ੍ਹ ਵਿੱਚ ਹੈ। ਪੁਲਿਸ ਮੁਤਾਬਕ ਕਾਤਲ, ਦੋਸ਼ੀ ਦਾ ਅਪਰਾਧਿਕ ਇਤਿਹਾਸ ਹੈ। ਉਸ ‘ਤੇ ਪਹਿਲਾਂ ਵੀ ਕਈ ਚੋਰੀ ਦੇ ਦੋਸ਼ ਸਨ।
ਟੁਪੇਲੋ ਵਿੱਚ ਇੱਕ ਸਟੋਰ ਕਲਰਕ ਦੀ ਹੱਤਿਆ ਕਰਨ ਦਾ ਦੋਸ਼ੀ ਵਿਅਕਤੀ ਮੰਗਲਵਾਰ ਸਵੇਰੇ ਪਹਿਲੀ ਵਾਰ ਇੱਕ ਜੱਜ ਦੇ ਸਾਹਮਣੇ ਪੇਸ਼ ਹੋਇਆ। ਟੁਪੇਲੋ ਦੇ 26 ਸਾਲਾ ਕ੍ਰਿਸ ਕੋਪਲੈਂਡ ਉੱਤੇ ਕਤਲ ਦਾ ਦੋਸ਼ ਹੈ ਅਤੇ ਦੋਸ਼ ਸਾਬਤ ਹੋਣ ਉੱਤੇ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ।
ਦੱਸ ਦੇਈਏ ਕਿ ਅਗਸਤ 2021 ਵਿਚ ਬਲਾਕ ਬੇਗੋਵਾਲ ਦੇ ਰਹਿਣ ਵਾਲੇ ਕਰਨਜੀਤ ਸਿੰਘ ਨੂੰ ਅਮਰੀਕਾ ਦੇ ਜਾਰਜੀਆ ਰਾਜ ਵਿਚ ਇਕ ਅਮਰੀਕਨ ਨੇ ਗੋਲੀ ਮਾਰ ਦਿੱਤੀ ਸੀ। ਇਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਵੀ ਬੇਗੋਵਾਲ ਦੇ ਇਕ ਨੌਜਵਾਨ ਦੀ ਅਮਰੀਕਾ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।