The Khalas Tv Blog Punjab ਕੰਗ ਨੇ ਦਿੱਤਾ ਇਸ਼ਾਰਾ,ਆਉਣ ਵਾਲੇ ਦਿਨਾਂ ‘ਚ ਆਪ ਸਰਕਾਰ ਕਰ ਸਕਦੀ ਹੈ ਵੱਡੀ ਕਾਰਵਾਈ
Punjab

ਕੰਗ ਨੇ ਦਿੱਤਾ ਇਸ਼ਾਰਾ,ਆਉਣ ਵਾਲੇ ਦਿਨਾਂ ‘ਚ ਆਪ ਸਰਕਾਰ ਕਰ ਸਕਦੀ ਹੈ ਵੱਡੀ ਕਾਰਵਾਈ

ਚੰਡੀਗੜ੍ਹ :  ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਆਪਣੀ ਪਾਰਟੀ ਦਾ ਸਟੈਂਡ ਸਪਸ਼ੱਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚ ਧੱਕਣ ਵਾਲਿਆਂ ਦੇ ਖਿਲਾਫ ਕੋਈ ਵੀ ਨਰਮਾਈ ਨਹੀਂ ਵਰਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਐਲਾਨ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਖੋਲੀਆਂ ਗਈਆਂ ਰਿਪੋਰਟਾਂ ਵਿੱਚ ਜਿਸ ਵੀ ਵਿਅਕਤੀ ਦੀ ਸ਼ਮੁਲੀਅਤ ਸਾਹਮਣੇ ਆਈ,ਉਸ ਨੂੰ ਬਖਸ਼ਿਆ ਨਹੀਂ ਜਾਵੇਗਾ,ਚਾਹੇ ਉਸ ਦਾ ਸੰਬੰਧ ਕਿਸੇ ਵੀ ਵੀ ਪਾਰਟੀ ਨਾਲ ਕਿਉਂ ਨਾ ਹੋਵੇ।

ਉਹਨਾਂ ਇਹ ਵੀ ਕਿਹਾ ਹੈ ਕਿ ਜਿਹੜੇ ਵੀ ਵਿਅਕਤੀ ਪੰਜਾਬ ਦੀ ਜਵਾਨੀ ਨੂੰ ਚਿੱਟੇ ਵੱਲ ਧੱਕਣ ਦੇ ਜਿੰਮੇਵਾਰ ਹੋਣਗੇ,ਆਉਣ ਵਾਲੇ ਦਿਨਾਂ ਵਿੱਚ ਉਹਨਾਂ ‘ਤੇ ਸਖ਼ਤ ਕਾਰਵਾਈ ਹੋਵੇਗੀ ।

ਪਿਛਲੀਆਂ ਸਰਕਾਰਾਂ ਦਾ ਜ਼ਿਕਰ ਕਰਦੇ ਹੋਏ ਕੰਗ ਨੇ ਕਿਹਾ ਹੈ ਕਿ ਜਿਵੇਂ ਅੱਗੇ ਨਸ਼ਿਆਂ ਦੇ ਕਾਰੋਬਾਰ ਵਿੱਚ ਹਿੱਸੇਦਾਰੀ ਤੈਅ ਹੋ ਜਾਂਦੀ ਸੀ ਤੇ ਵੱਡੇ-ਵੱਡੇ ਦੋਸ਼ੀਆਂ ਨੂੰ  ਬਚਾਅ ਲਿਆ ਜਾਂਦਾ ਸੀ ਪਰ ਹੁਣ ਇਸ ਤਰਾਂ ਬਿਲਕੁਲ ਵੀ ਨਹੀਂ ਹੋਵੇਗਾ।

ਆਪਣੇ ਟਵੀਟ ਵਿੱਚ ਕੰਗ ਨੇ ਇਹ ਵੀ ਲਿਖਿਆ ਹੈ ਕਿ ਤਿੰਨ ਸੀਲਬੰਦ ਲਿਫ਼ਾਫ਼ੇ ਇੱਕ ਰਹੱਸ ਵਿੱਚ ਲਪੇਟੀ ਇੱਕ ਬੁਝਾਰਤ ਬਣ ਗਏ ਸਨ, ਜਦੋਂ ਤੱਕ ਇਹ ਮਾਣਯੋਗ ਮੁੱਖ ਮੰਤਰੀ ਤੱਕ ਨਹੀਂ ਪਹੁੰਚੇ ਸੀ। ਹੁਣ ਪੁਲਿਸ ਅਧਿਕਾਰੀਆਂ, ਤਾਕਤਵਰ ਸਿਆਸਤਦਾਨਾਂ ਅਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰਾਂ ਦੇ ਰਹਿਮ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਇਹਨਾਂ ਰਿਪੋਰਟਾਂ ਦੇ ਆਧਾਰ ‘ਤੇ ਜਲਦ ਹੀ ਕਾਨੂੰਨ ਦੇ ਹਿਸਾਬ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

Exit mobile version