Punjab

‘ਕੇਂਦਰੀ ਫੌਜਾਂ ਪੰਜਾਬ ਛੱਡਣ’ ! ‘ਲੋਕ ਗੁਰੂ ਘਰ ਆਉਣ ਤੋਂ ਡਰ ਰਹੇ ਹਨ’ !

ਬਿਊਰੋ ਰਿਪੋਰਟ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਰਾਮਿਲਟ੍ਰੀ ਫੋਰਸ ਨੂੰ ਪੰਜਾਬ ਤੋਂ ਬਾਹਰ ਭੇਜਿਆ ਜਾਵੇ,ਉਨ੍ਹਾਂ ਕਿਹਾ ਇਸ ਨਾਲ ਪੰਜਾਬ ਦੇ ਲੋਕਾਂ ਦੇ ਮਨ ਵਿੱਡ ਡਰ ਦਾ ਮਾਹੌਲ ਬਣ ਗਿਆ ਹੈ । ਲੋਕ ਗੁਰੂ ਘਰ ਆਉਣ ਦੇ ਲਈ ਪੁੱਛ ਦੇ ਹਨ ਕਿ ਕਿਸੇ ਤਰ੍ਹਾਂ ਦਾ ਡਰ ਤਾਂ ਨਹੀਂ ਹੋਵੇਗਾ । ਹਰ ਇੱਕ ਪੁੱਲ ਰੇਲਵੇ ਸਟੇਸ਼ਨਾਂ ਬੱਸ ਅੱਡਿਆਂ ਅਤੇ ਗੁਰੂ ਘਰਾਂ ਦੇ ਬਾਹਰ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ । ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਪੰਜਾਬ ਵਿੱਚ ਅਮਨ ਹੈ ਪਰ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਤਾਂ ਦੇਸ਼ ਅਤੇ ਵਿਦੇਸ਼ ਦੇ ਦੂਜੇ ਹਿੱਸਿਆਂ ਵਿੱਚ ਸਿੱਖਾਂ ਦੇ ਵਿਚਾਲੇ ਡਰ ਦਾ ਮਾਹੌਲ ਪੈਦਾ ਹੁੰਦਾ ਹੈ । SGPC ਦੇ ਪ੍ਰਧਾਨ ਨੇ ਕਿਹਾ ਜਿਸ ਤਰ੍ਹਾਂ ਨਾਲ ਪੰਜਾਬ ਨੂੰ ਜੰਗ ਦੇ ਮੈਦਾਨ ਵਿੱਚ ਬਦਲਿਆ ਹੋਇਆ ਹੈ ਹਰ ਆਮੋ ਖਾਸ ਦਾ ਲਹੂ ਸੁੱਕ ਜਾਂਦਾ ਹੈ ਜਦੋਂ ਉਹ ਕੇਂਦਰੀ ਫੌਜ ਨੂੰ ਸੂਬੇ ਵਿੱਚ ਵੇਖ ਦਾ ਹੈ । ਉਨ੍ਹਾਂ ਕਿਹਾ ਮਾਨ ਸਰਕਾਰ ਅਤੇ ਕੇਂਦਰ ਸਰਕਾਰ ਆਪਣੇ ਲੁੱਕਵੇ ਏਜੰਡੇ ਨੂੰ ਲਾਗੂ ਕਰਨ ਦੇ ਲਈ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ।

ਆਰਥਿਕ ਬੋਝ ਵਧੇਗਾ

ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੂਬਾ ਸ਼ਾਤ ਹੈ ਇਸ ਲਈ ਮਾਨ ਸਰਕਾਰ ਨੂੰ ਕੇਂਦਰੀ ਫੌਜਾਂ ਨੂੰ ਵਾਪਸ ਭੇਜਣਾ ਚਾਹੀਦਾ ਹੈ ਇਸ ਨਾਲ ਆਰਥਿਕ ਬੋਝ ਵੀ ਵਧ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜਦੋਂ 30 ਸਾਲ ਪਹਿਲਾਂ ਕਾਂਗਰਸ ਨੇ ਵੀ ਇਹ ਹੀ ਖੇਡ ਖੇਡਿਆ ਸੀ ਤਾਂ ਲੋਕਾਂ ਦੇ ਮਨ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਇਸੇ ਕੇਂਦਰੀ ਫੌਜਾਂ ਦੀ ਵਜ੍ਹਾ ਕਰਕੇ ਪੰਜਾਬ ਦੇ ਖਜ਼ਾਨਾ ਖਾਲੀ ਹੋ ਗਿਆ ਸੀ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲੋਕਾਂ ਨੇ ਸਾਲ ਪਹਿਲਾਂ ਨਵੀਂ ਸਰਕਾਰ ਨੂੰ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਉਨ੍ਹਾਂ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ । ਉਧਰ ਬੀਜੇਪੀ ਨੇ ਧਾਮੀ ਦੇ ਬਿਆਨ ‘ਤੇ ਸਵਾਲ ਚੁੱਕੇ ਹਨ ।

ਬੀਜੇਪੀ ਨੇ ਧਾਮੀ ਦੇ ਬਿਆਨ ‘ਤੇ ਸਵਾਲ ਚੁੱਕੇ

ਬੀਜੇਪੀ ਦੇ ਬੁਲਾਰੇ ਅਨਿਲ ਸਰੀਨ ਨੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੁੱਛਿਆ ਕਿ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਸੀ ਤਾਂ ਉਸ ਵੇਲੇ ਧਾਮੀ ਕਿਉਂ ਨਹੀਂ ਕੁਝ ਬੋਲੇ, ਉਨ੍ਹਾਂ ਕਿਹਾ ਇਹ ਭਾਰਤੀ ਫੌਜ ਹੈ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਰਹੀ ਹੈ । ਸਰੀਨ ਨੇ ਕਿਹਾ ਪੰਜਾਬ ਵਿੱਚ 20 ਫੀਸਦੀ ਜਨਤਾ ਈਸਾਈ ਬਣ ਗਈ ਹੈ ਅਤੇ ਹੁਣ ਉਹ ਸਿਆਸੀ ਪਾਰਟੀ ਦੇ ਰੂਪ ਵਿੱਚ ਚੁਣੌਤੀ ਦੇ ਰਹੇ ਹਨ । ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਈਸਾਈ ਬਣਾਇਆ ਗਿਆ ਪਰ ਕਮੇਟੀ ਨੇ ਕੁਝ ਨਹੀਂ ਕੀਤਾ ਅਤੇ ਹੁਣ ਵੀ ਕੁਝ ਵੀ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ । ਬੀਜੇਪੀ ਨੇ ਕਿਹਾ ਸ਼੍ਰੋਮਣੀ ਕਮੇਟੀ ਨੂੰ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਨਾ ਚਾਹੀਦੀ ਹੈ ਭੜਕਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ ਹੈ।