India

‘ਤੇਰੇ ਨਾਮ’ ‘ਤੇ ਵੀਡੀਓ ਬਣਾਉਣਾ ਸਲਮਾਨ ਖਾਨ ਦੇ ਡੁਪਲੀਕੇਟ ਨੂੰ ਪਿਆ ਮਹਿੰਗਾ, ਹੋਇਆ ਇਹ ਐਕਸ਼ਨ

ਲਖਨਊ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਡੁਪਲੀਕੇਟ ਵਜੋਂ ਮਸ਼ਹੂਰ ਆਜ਼ਾਮ ਅੰਸਾਰੀ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਅਸਲ ਵਿੱਚ ਲਖਨਊ ਦੇ ਰੇਲਵੇ ਟ੍ਰੈਕ ‘ਤੇ ਵੀਡੀਓ ਬਣਾਉਣਾ ਕਾਰਨ ਆਜ਼ਮ ਅੰਸਾਰੀ ਖਿਲਾਫ ਐੱਫ.ਆਈ.ਆਰ ਦਰਜ ਹੋਈ ਹੈ। ਇਸ ਵਜ੍ਹਾ ਕਾਰਨ ਉਸਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਆਜ਼ਮ ਅੰਸਾਰੀ ‘ਤੇਰੇ ਨਾਮ’ ਗੀਤ ‘ਤੇ ਰੇਲਵੇ ਟਰੈਕ ‘ਤੇ ਵੀਡੀਓ ਬਣਾ ਰਹੇ ਸਨ।

ਆਜ਼ਮ ਅੰਸਾਰੀ ਸਲਮਾਨ ਖਾਨ ਦੇ ਗੀਤ ‘ਤੇਰੇ ਨਾਮ’ ‘ਤੇ ਰੇਲਵੇ ਟ੍ਰੈਕ ‘ਤੇ ਸ਼ਰਟਲੈੱਸ ਹੋ ਕੇ ਵੀਡੀਓ ਬਣਾ ਰਹੇ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਰਪੀਐਫ ਨੇ ਮਾਮਲਾ ਦਰਜ ਕਰ ਲਿਆ ਹੈ। ਵਾਇਰਲ ਵੀਡੀਓ ‘ਚ ਆਜ਼ਮ ਅੰਸਾਰੀ ਪੂਰੀ ਤਰ੍ਹਾਂ ਸਲਮਾਨ ਖਾਨ ਦੀ ਨਕਲ ਕਰਦੇ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਆਜ਼ਮ ਅੰਸਾਰੀ ਮੁਸੀਬਤ ਵਿੱਚ ਹਨ। ਇਸ ਤੋਂ ਪਹਿਲਾਂ ਵੀ ਉਹ ਵੀਡੀਓ ਬਣਾਉਣ ਦੇ ਦੋਸ਼ ‘ਚ ਗ੍ਰਿਫਤਾਰ ਹੋ ਚੁੱਕਾ ਹੈ। ਇਸ ਸਾਲ 8 ਮਈ ਨੂੰ ਲਖਨਊ ਦੀ ਠਾਕੁਰਗੰਜ ਪੁਲਿਸ ਨੇ ਸਲਮਾਨ ਦੇ ਡੁਪਲੀਕੇਟ ਆਜ਼ਮ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ‘ਤੇ ਸ਼ਾਂਤੀ ਭੰਗ ਕਰਨ ਦਾ ਦੋਸ਼ ਸੀ।

ਦੱਸ ਦੇਈਏ ਕਿ ਆਜ਼ਮ ਅਕਸਰ ਆਪਣੇ ਵੀਡੀਓਜ਼ ਕਾਰਨ ਸੁਰਖੀਆਂ ‘ਚ ਰਹਿੰਦੇ ਹਨ ਕਿਉਂਕਿ ਸਲਮਾਨ ਖਾਨ ਵਾਂਗ ਉਹ ਬਿਨਾਂ ਸ਼ਰਟਲੇਸ ਸੜਕਾਂ ‘ਤੇ ਵੀਡੀਓ ਬਣਾਉਂਦੇ ਰਹਿੰਦੇ ਹਨ।