India

ਇਸਰੋ ਲਈ ਲਾਂਚ ਪੈਡ ਬਣਾਉਣ ਵਾਲੇ ਵੇਚ ਨੇ ਰਹੇ ਇਡਲੀ…

Makers of launch pad for ISRO forced to sell idli...

ਦਿੱਲੀ : ਚੰਦਰਮਾ ਦੀ ਸਤ੍ਹਾ ‘ਤੇ ਉੱਤਰਨ ਦਾ ਭਾਰਤ ਦਾ ਸੁਪਨਾ 23 ਅਗਸਤ, 2023 ਨੂੰ ਸਾਕਾਰ ਹੋਇਆ। ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ ‘ਤੇ ਨਰਮ ਲੈਂਡਿੰਗ ਕੀਤੀ ਅਤੇ ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ ਪਰ ਦੂਜੇ ਪਾਸੇ ਇਸਰੋ ਲਈ ਲਾਂਚ ਪੈਡ ਬਣਾਉਣ ਵਾਲੇ ਇਡਲੀ ਵੇਚ ਰਹੇ ਹਨ।

ਦੱਸ ਦੇਈਏ ਕਿ ਚੰਦਰਯਾਨ ਲਈ ਲਾਂਚਪੈਡ ਬਣਾਉਣ ਵਾਲੇ ਕਰਮਚਾਰੀ ਆਪਣੀਆਂ 18 ਮਹੀਨਿਆਂ ਦੀਆਂ ਬਕਾਇਆ ਤਨਖ਼ਾਹਾਂ ਲਈ ਅੰਦੋਲਨ ਕਰ ਰਹੇ ਸਨ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰਾਂਚੀ ਦੇ ਧਰੁਵਾ ਸਥਿਤ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਲਿਮਟਿਡ ਦੇ 2800 ਮੁਲਾਜ਼ਮਾਂ ਨੂੰ ਬੀਤੇ 18 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਇਸ ਸੰਸਥਾਨ ਨੇ ਚੰਦਰਯਾਨ ਲਈ 810 ਟਨ ਦੇ ਲਾਂਚ ਪੈਡ ਤੋਂ ਇਲਾਵਾ ਫੋਲਡਿੰਗ ਪਲੇਟਫ਼ਾਰਮ, ਡਬਲਿਊ ਬੀ ਐੱਸ, ਸਲਾਈਡਿੰਗ ਡੋਰ ਵੀ ਬਣਾਇਆ।

ਐੱਚ ਈ ਸੀ ਦੇ ਟੈਕਨੀਸ਼ੀਅਨ ਦੀਪਕ ਕੁਮਾਰ ਉਪਰਾਰੀਆ ਪਿਛਲੇ ਕਈ ਦਿਨਾਂ ਤੋਂ ਇਡਲੀ ਵੇਚ ਕੇ ਆਪਣੇ ਘਰ ਦਾ ਖਰਚਾ ਚਲਾ ਰਹੇ ਹਨ। ਉਹ ਸਵੇਰੇ ਆਉਂਦੇ ਹਨ ਤੇ ਰਾਂਚੀ ਦੇ ਧਰੁਵਾ ਇਲਾਕੇ ’ਚ ਪੁਰਾਣਾ ਵਿਧਾਨ ਸਭਾ ਦੇ ਸਾਹਮਣੇ ਆਪਣੀ ਦੁਕਾਨ ਸਜਾ ਲੈਂਦੇ ਹਨ ਤੇ ਸਵੇਰੇ-ਸਵੇਰੇ ਇਡਲੀ ਵੇਚਦੇ ਹਨ ਤੇ ਦੁਪਹਿਰ ਨੂੰ ਦਫ਼ਤਰ ਜਾਂਦੇ ਹਨ। ਸ਼ਾਮ ਨੂੰ ਫਿਰ ਇਡਲੀ ਵੇਚ ਕੇ ਘਰ ਜਾਂਦੇ ਹਨ।

ਦੀਪਕ ਬੜੇ ਦੁੱਖ ਨਾਲ ਕਹਿੰਦੇ ਹਨ ਕਿ ਪਹਿਲਾਂ ਉਸ ਨੇ ਕ੍ਰੈਡਿਟ ਕਾਰਡ ਨਾਲ ਆਪਣਾ ਘਰ ਚਲਾਇਆ, ਉਸ ਨਾਲ ਦੋ ਲੱਖ ਦਾ ਕਰਜ਼ਾਈ ਹੋ ਗਿਆ ਤੇ ਮੈਨੂੰ ਬੈਂਕ ਨੇ ਡਿਫਾਲਟਰ ਐਲਾਨ ਦਿੱਤਾ। ਇਸ ਤੋਂ ਬਾਅਦ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਘਰ ਚਲਾਉਣ ਲੱਗਾ। ਹੁਣ ਤੱਕ ਚਾਰ ਲੱਖ ਰੁਪਏ ਦਾ ਕਰਜ਼ਾ ਹੋ ਚੁੱਕਾ ਹੈ, ਮੇਰੇ ਕੋਲੋਂ ਲੋਕਾਂ ਦੇ ਪੈਸੇ ਵਾਪਸ ਨਹੀਂ ਦੇ ਹੋ ਰਹੇ, ਇਸ ਲਈ ਹੁਣ ਮੈਨੂੰ ਲੋਕ ਪੈਸੇ ਉਧਾਰ ਵੀ ਨਹੀਂ ਦਿੰਦੇ।

ਇਸ ਲਈ ਹੁਣ ਹਾਰ ਕੇ ਚਾਹ, ਇਡਲੀ ਦੀ ਦੁਕਾਨ ਖੋਲ੍ਹ ਲਈ। ਪਤਨੀ ਇਡਲੀ ਬਣਾਉਂਦੀ ਹੈ। ਇਸ ਦੁਕਾਨ ਤੋਂ ਹਰ ਦਿਨ ਕਰੀਬ 300 ਤੋਂ 400 ਰੁਪਏ ਦੀ ਇਡਲੀ ਵੇਚ ਰਿਹਾ ਹਾਂ, ਇਸ ਤੋਂ ਕਦੀ 100 ਤਾਂ ਕਦੀ 50 ਰੁਪਏ ਲਾਭ ਹੋ ਜਾਂਦਾ ਹੈ, ਕਿਸੇ ਤਰ੍ਹਾਂ ਘਰ ਚੱਲ ਰਿਹਾ ਹੈ। ਦੀਪਕ ਨੇ 2012 ’ਚ ਇੱਕ ਨਿੱਜੀ ਕੰਪਨੀ ’ਚ 25 ਹਜ਼ਾਰ ਰੁਪਏ ਮਹੀਨੇ ਵਾਲੀ ਨੌਕਰੀ ਛੱਡ ਕੇ ਕੇ ਐੱਚ ਈ ਸੀ ’ਚ ਅੱਠ ਹਜ਼ਾਰ ਰੁਪਏ ਮਹੀਨੇ ਦੀ ਤਨਖ਼ਾਹ ’ਤੇ ਨੌਕਰੀ ਜੁਆਇਨ ਕੀਤੀ ਸੀ।