Punjab

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ , 10 IAS ਸਣੇ 28 PCS ਅਧਿਕਾਰੀਆਂ ਦੇ ਹੋਏ ਤਬਾਦਲੇ

PCS , IAS transfer

ਚੰਡੀਗੜ੍ਹ :ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਬਾਰ ਫੇਰ ਵੱਡੀ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਪੰਜਾਬ ਸਰਕਾਰ ਨੇ ਸੂਬੇ ਦੇ 10 ਆਈਏਐੱਸ ਤੇ 28 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ ਆਈਏਐੱਸ ਅਧਿਕਾਰੀ ਨੀਲਕੰਠ ਐੱਸ ਅਵਹਦ ਨੂੰ ਸਕੱਤਰ ਪਬਲਿਕ ਵਰਕਸ ਵਿਭਾਗ (ਪੀਡਬਲਿਊਡੀ), ਗੁਰਕੀਰਤ ਕ੍ਰਿਪਾਲ ਸਿੰਘ ਨੂੰ ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਰੀਤੂ ਅਗਰਵਾਲ ਨੂੰ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ, ਪ੍ਰਦੀਪ ਕੁਮਾਰ ਅਗਰਵਾਲ ਨੂੰ ਸਕੱਤਰ ਸਕੂਲ ਸਿੱਖਿਆ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਆਈਏਐੱਸ ਅਧਿਕਾਰੀ ਅਰਵਿੰਦ ਪਾਲ ਸਿੰਘ ਸੰਧੂ ਨੂੰ ਐੱਮਡੀ ਸ਼ੂਗਰਫੈੱਡ, ਗਿਰੀਸ਼ ਦਿਆਲਨ ਨੂੰ ਵਿਸ਼ੇਸ਼ ਸਕੱਤਰ ਗਵਰਨੈਂਸ ਰਿਫੋਰਮਜ਼ ਤੇ ਜਨਤਕ ਸ਼ਿਕਾਇਤਾਂ, ਅਮਿਤ ਤਲਵਾੜ ਨੂੰ ਵਿਸ਼ੇਸ਼ ਸਕੱਤਰ ਵਿਉਂਤਬੰਦੀ ਤੇ ਡੀਸੀ ਮੁਹਾਲੀ ਦਾ ਵਾਧੂ ਚਾਰਜ, ਪਰਮਜੀਤ ਸਿੰਘ ਨੂੰ ਵਧੀਕ ਸਕੱਤਰ ਐੱਨਆਰਆਈ ਮਾਮਲੇ, ਅਜੈ ਅਰੋੜਾ ਨੂੰ ਵਧੀਕ ਸਕੱਤਰ ਸਮਾਜਿਕ ਨਿਆਂ ਤੇ ਘੱਟ ਗਿਣਤੀਆਂ, ਸੋਨਾ ਥਿੰਦ ਨੂੰ ਵਧੀਕ ਸਕੱਤਰ (ਲੇਬਰ) ਲਗਾਇਆ ਗਿਆ ਹੈ।

ਪੀਸੀਐੱਸ ਅਧਿਕਾਰੀਆਂ ’ਚ ਦਲਜੀਤ ਕੌਰ ਨੂੰ ਏਡੀਸੀ ਹੁਸ਼ਿਆਰਪੁਰ, ਰਜਨ ਓਬਰਾਏ ਨੂੰ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਵਿਕਾਸ ਅਥਾਰਿਟੀ, ਅਮਿਤ ਸਰੀਨ ਨੂੰ ਏਡੀਸੀ ਫਾਜ਼ਿਲਕਾ, ਅਮਿਤ ਮਹਾਜਨ ਨੂੰ ਏਡੀਸੀ ਜਲੰਧਰ, ਰਾਜਪਾਲ ਸਿੰਘ ਨੂੰ ਏਡੀਸੀ ਫ਼ਰੀਦਕੋਟ, ਚਰਨਦੀਪ ਸਿੰਘ ਨੂੰ ਭੂਮੀ ਗ੍ਰਹਿਣ ਕੁਲੈਕਟਰ, ਕੁਲਪ੍ਰੀਤ ਸਿੰਘ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਰਾਜੇਸ਼ ਕੁਮਾਰ ਸ਼ਰਮਾ ਨੂੰ ਐੱਸਡੀਐੱਮ ਅਜਨਾਲਾ, ਰਾਮ ਸਿੰਘ ਨੂੰ ਐੱਸਡੀਐੱਮ ਮੋਗਾ, ਰਣਦੀਪ ਸਿੰਘ ਨੂੰ ਡਾਇਰੈਕਟਰ ਕਲੋਨਾਈਜ਼ੇਸ਼ਨ ਰਿਲੀਵਿੰਗ, ਜਗਦੀਪ ਸਹਿਗਲ ਨੂੰ ਸਹਾਇਕ ਕਮਿਸ਼ਨ ਸਟੇਟ ਟੈਕਸ ਲੁਧਿਆਣਾ-1, ਪੂਨਮ ਪ੍ਰੀਤ ਕੌਰ ਨੂੰ ਐੱਸਡੀਐੱਮ ਬੰਗਾ, ਸਵਾਤੀ ਟਿਵਾਣਾ ਨੂੂੰ ਐੱਸਡੀਐੱਮ ਲੁਧਿਆਣਾ (ਵੈਸਟ), ਅਨਮਜੋਤ ਕੌਰ ਨੂੰ ਸਹਾਇਕ ਕਮਿਸ਼ਨਰ ਰੂਪਨਗਰ, ਪਰਮਜੀਤ ਸਿੰਘ ਨੂੰ ਐੱਸਡੀਐੱਮ ਤਪਾ, ਵਿਕਰਮਜੀਤ ਸਿੰਘ ਪੈਂਥੇ ਨੂੰ ਐੱਸਡੀਐੱਮ ਬਲਾਚੌਰ, ਇੰਦਰਪਾਲ ਨੂੰ ਸਹਾਇਕ ਕਮਿਸ਼ਨਰ ਮੁਹਾਲੀ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਪੀਸੀਐੱਸ ਅਧਿਕਾਰੀ ਕੰਵਰਜੀਤ ਸਿੰਘ ਨੂੰ ਐੱਸਡੀਐੱਮ ਸ੍ਰੀ ਮੁਕਤਸਰ ਸਾਹਿਬ, ਹਰਨੂਰ ਕੌਰ ਢਿੱਲੋਂ ਨੂੰ ਐੱਸਡੀਐੱਮ ਮਜੀਠਾ, ਅਮਨਪ੍ਰੀਤ ਸਿੰਘ ਨੂੰ ਐੱਸਡੀਐੱਮ ਪੱਟੀ, ਗਗਨਦੀਪ ਸਿੰਘ ਨੂੰ ਐੱਸਡੀਐੱਮ ਗਿੱਦੜਬਾਹਾ, ਅਨਿਲ ਗੁਪਤਾ ਨੂੰ ਡਿਪਟੀ ਸਕੱਤਰ ਸਥਾਨਕ ਸਰਕਾਰਾਂ, ਕਿਰਨਜੀਤ ਸਿੰਘ ਟਿਵਾਣਾ ਨੂੰ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ, ਅਮਰਦੀਪ ਸਿੰਘ ਥਿੰਦ ਨੂੰ ਐੱਸਡੀਐੱਮ ਫਗਵਾੜਾ, ਸਵੀਤਾ ਨੂੰ ਭੂਮੀ ਗ੍ਰਹਿਣ ਕੁਲੈਕਟਰ ਨਗਰ ਸੁਧਾਰ ਟਰੱਸਟ ਲੁਧਿਆਣਾ, ਗਗਨਦੀਪ ਸਿੰਘ ਨੂੰ ਐੱਸਡੀਐੱਮ ਜ਼ੀਰਾ, ਅਮਨਪਾਲ ਸਿੰਘ ਨੂੰ ਐੱਸਡੀਐੱਮ ਫਿਲੌਰ ਅਤੇ ਸੰਜੀਵ ਕੁਮਾਰ ਨੂੰ ਐੱਸਡੀਐੱਮ ਭੁਲੱਥ ਲਗਾਇਆ ਗਿਆ ਹੈ।