India

ਗੁਜਰਾਤ ਦੇ ਨਵਸਾਰੀ ‘ਚ ਵਾਪਰਿਆ ਇਹ ਭਾਣਾ , 9 ਲੋਕਾਂ ਨਾਲ ਹੋਇਆ ਇਹ ਕੁਝ

Major accident in Gujarat's Navsari Fortuner collided with a bus 9 people died 28 injured

ਨਵਸਾਰੀ: ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ (Navsari Road Accident) ਵਾਪਰਿਆ। ਇੱਥੇ ਇੱਕ ਬੱਸ ਅਤੇ ਇੱਕ ਐਸਯੂਵੀ ਦੀ ਟੱਕਰ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 28 ਲੋਕ ਜ਼ਖਮੀ ਹੋ ਗਏ। ਬੱਸ ਸੂਰਤ ਤੋਂ ਵਲਸਾਡ ਜਾ ਰਹੀ ਸੀ। ਜਾਣਕਾਰੀ ਮੁਤਾਬਕ ਫਾਰਚੂਨਰ ਦਾ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਦੂਜੀ ਲੇਨ ‘ਤੇ ਆ ਰਹੀ SUV ਦੀ ਬੱਸ ਨਾਲ ਟੱਕਰ(Fortuner Collide with Bus) ਹੋ ਗਈ ।

ਇਸ ਹਾਦਸੇ ਵਿੱਚ ਫਾਰਚੂਨਰ ਵਿੱਚ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ। ਉਹ ਪ੍ਰੋ ਲਾਈਫ ਕੀਮੋ ਫਾਰਮਾ, ਅੰਕਲੇਸ਼ਵਰ ਦੇ ਕਰਮਚਾਰੀ ਦੱਸੇ ਜਾਂਦੇ ਹਨ। ਬੱਸ ਵਿੱਚ ਸਵਾਰ ਇੱਕ ਯਾਤਰੀ ਦੀ ਵੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਹਾਦਸਾ ਨਵਸਾਰੀ ‘ਚ ਨੈਸ਼ਨਲ ਹਾਈਵੇਅ ਨੰਬਰ 48 ‘ਤੇ ਵੇਸਮਾ ਪਿੰਡ ਨੇੜੇ ਵਾਪਰਿਆ।

ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਵਾਹਨਾਂ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਲਾਸ਼ਾਂ ਨੂੰ ਫਾਰਚੂਨਰ ਗੱਡੀ ‘ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲਾਸ਼ਾਂ ਨੂੰ ਬਾਹਰ ਕੱਢਣ ਲਈ SUV ਨੂੰ ਗੈਸ ਕਟਰ ਨਾਲ ਕੱਟਣਾ ਪਿਆ। ਟੱਕਰ ਕਾਰਨ ਬੱਸ ਵੀ ਨੁਕਸਾਨੀ ਗਈ।

ਇਸ ਵਿੱਚ ਫਸੇ ਜ਼ਖ਼ਮੀਆਂ ਨੂੰ ਕੱਢਣ ਲਈ ਗੱਡੀ ਦਾ ਕੁਝ ਹਿੱਸਾ ਕੱਟਣਾ ਪਿਆ। ਇਸ ਕਾਰਨ ਜ਼ਖ਼ਮੀਆਂ ਤੱਕ ਰਾਹਤ ਪਹੁੰਚਾਉਣ ਵਿੱਚ ਥੋੜ੍ਹੀ ਦੇਰੀ ਹੋਈ ਹੈ। ਸਵੇਰੇ ਵਾਪਰੇ ਇਸ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇਅ 48 ‘ਤੇ ਲੰਮਾ ਜਾਮ ਲੱਗ ਗਿਆ। ਪੁਲਿਸ ਨੇ ਕਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਸੜਕ ਦੇ ਕਿਨਾਰੇ ਰੱਖ ਕੇ ਆਵਾਜਾਈ ਬਹਾਲ ਕਰਵਾਈ।

ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਡਰਾਈਵਰ ਨੂੰ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਸੀ। ਹਾਦਸੇ ਤੋਂ ਬਾਅਦ ਘਬਰਾਹਟ ‘ਚ ਉਸ ਨੂੰ ਦਿਲ ਦਾ ਦੌਰਾ ਪਿਆ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਬੱਸ ਸ਼ਤਾਬਦੀ ਸਮਾਗਮ ਦੇਖ ਕੇ ਅਹਿਮਦਾਬਾਦ ਤੋਂ ਵਲਸਾਡ ਵਾਪਸ ਆ ਰਹੀ ਸੀ। ਫਾਰਚੂਨਰ ਵਲਸਾਡ ਦੇ ਰਸਤੇ ਭਰੂਚ ਜਾ ਰਿਹਾ ਸੀ। ਐਸਯੂਵੀ ਡਿਵਾਈਡਰ ਦੇ ਗਲਤ ਪਾਸੇ ਜਾ ਕੇ ਦੂਜੇ ਪਾਸੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਬੱਸ ਵਿੱਚ ਸਵਾਰ ਸਾਰੇ ਯਾਤਰੀ ਵਲਸਾਡ ਦੇ ਰਹਿਣ ਵਾਲੇ ਹਨ।

ਹਾਦਸੇ ‘ਚ ਜ਼ਖਮੀ ਹੋਏ 11 ਲੋਕਾਂ ਨੂੰ ਨਵਸਾਰੀ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, 17 ਨੂੰ ਇਲਾਜ ਲਈ ਵਲਸਾਡ ‘ਚ ਡਾਕਟਰ ਹਾਊਸ ‘ਚ ਅਤੇ ਇਕ ਹੋਰ ਜ਼ਖਮੀ ਨੂੰ ਇਲਾਜ ਲਈ ਸੂਰਤ ਦੇ ਸਿਵਲ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ।