Punjab

ਮਜੀਠੀਆ ਦਾ CM ਮਾਨ ‘ਤੇ ਵੱਡਾ ਇਲਜ਼ਾਮ , ਕਿਹਾ ਸ਼ਰਾਬ ਪੀ ਕੇ ਵਿਧਾਨ ਸਭਾ ਜਾਂਦੇ ਨੇ ਮੁੱਖ ਮੰਤਰੀ

Majithia's big allegation on CM Mann, said the Chief Minister went to the assembly after drinking alcohol

ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਦਾੜ੍ਹੀ ਵਾਲੇ ਬਿਆਨ ‘ਤੇ ਵਿਵਾਦ ਭਖਦਾ ਜਾ ਰਿਹਾ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਸਰਕਾਰ ‘ਤੇ ਖੂਬ ਤੰਜ ਕੱਸਿਆ। ਬਿਕਰਮ ਮਜੀਠੀਆ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਬਿਆਨ ਦੇਣ ਵੇਲੇ ਮੁੱਖ ਮੰਤਰੀ ਸ਼ਰਾਬ ਪੀ ਕੇ ਵਿਧਾਨ ਸਭਾ ਵਿੱਚ ਗਿਆ ਸੀ। ਬਿਕਰਮ ਮਜੀਠੀਆ ਨੇ ਤੰਜ ਕਸਦਿਆਂ ਕਿਹਾ, ਕੀ ਇਹ ਬਦਲਾਅ ਵਿਧਾਨ ਸਭਾ ਵਿੱਚ ਗੁਰੂਆਂ ਦੀ ਬੇਅਦਬੀ ਕਰਨ ਲਈ ਆਇਆ ਸੀ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਦਾੜ੍ਹੇ ਬਾਰੇ ਬਿਆਨ ਦੇਣ ਵੀ ਕਿਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਏਜੰਡਾ ਤਾਂ ਨਹੀਂ ਸੀ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਵਿੱਚ ਬਦਲਾਅ ਦਾ ਨਾਮ ਲੈ ਕੇ ਆਈ ਸੀ । ਮਜੀਠੀਆ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਪੰਜਾਬ ਸਰਕਾਰ ਖਾਲਸਾ ਪੰਥ ਨਾਲ ਮੱਥਾ ਲਾਉਣ ਲਈ ਜਾਂ ਫਿਰ ਬਦਨਾਮ ਕਰਨ ਲਈ ਬਦਲਾਅ ਆਇਆ ਸੀ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਜੋ ਪਿਛਲੇ ਦਿਨੀਂ ਵਿਧਾਨ ਸਭਾ ਵਿੱਚ ਸਿੱਖੀ ਸਰੂਪ ਵਾਲੇ ਬਿਆਨ ਦਿੱਤਾ ਗਿਆ ਸੀ ਉਹ ਬਹੁਤ ਹੀ ਮੰਦਭਾਗਾ ਤੇ ਬਰਦਾਸ਼ਤ ਤੋਂ ਬਾਹਰ ਸੀ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਰਗੇ ਪਵਿੱਤਰ ਸਦਨ ਵਿੱਚ ਖੜ੍ਹ ਕੇ ਮੁੱਖ ਮੰਤਰੀ ਮਾਨ ਨੇ ਸਿੱਖੀ ਸਰੂਪ ਦੀ ਬਦਨਾਮੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਸ਼ਰਮ ਦੀ ਗੱਲ ਇਹ ਸੀ ਜਦੋਂ ਮੁੱਖ ਮੰਤਰੀ ਬੇਅਦਬੀ ਕਰ ਰਿਹਾ ਸੀ ਤਾਂ ਪਾਰਟੀ ਦੇ ਵਿਧਾਇਕ ਤਾੜ੍ਹੀਆਂ ਮਾਰ ਰਹੇ ਸਨ, ਕੀ ਇਹ ਤਾੜੀਆਂ ਮਾਰਨ ਵਾਲੀ ਗੱਲ ਸੀ ?

  • ਮਜੀਠੀਆ ਨੇ ਸਵਾਲ ਕੀਤੇ ਕਿ ਮੁੱਖ ਮੰਤਰੀ ਮਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਵੱਡਾ ਹੋ ਗਿਆ ਜੋ ਸਿੱਖੀ ਸਰੂਪ ਦਾ ਅਪਮਾਨ ਕਰ ਰਿਹਾ ਹੈ ?
  • ਉਨਾਂ ਨੇ ਸਵਾਲ ਕੀਤਾ ਕਿ ਅੱਜ ਵਿਧਾਨ ਸਭਾ ‘ਚ ਸਿੱਖੀ ਸਰੂਪ ਦਾ ਮਜ਼ਾਕ ਉਡਾਇਆ ਗਿਆ ਕੀ ਕੱਲ੍ਹ ਨੂੰ ਇਸੇ ਤਰ੍ਹਾਂ ਮੁਸਲਮਾਨ ਅਤੇ ਹਿੰਦੂ ਭਾਈਚਾਰੇ ਦਾ ਮਜ਼ਾਕ ਉਡਿਆ ਜਾਵੇਗਾ?
  • ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਸਿੱਖੀ ਸਰੂਪ ਬਾਰੇ ਬੋਲਣ ਦੀ ਕੋਈ ਵੀ ਜਰੂਰਤ ਨਹੀਂ ਹੈ ਚਾਹੇ ਉਹ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ।
  • ਸਿੱਖ ਕੌਮ ਕਦੇ ਵੀ ਇਹ ਗਲਤੀ ਬਰਦਾਸ਼ਤ ਨਹੀਂ ਕਰੇਗੀ

ਮਜੀਠੀਆ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ‘ਤੇ ਇਸ ਗੱਲ ਨੂੰ ਲੈ ਕੇ ਤਿੱਖਾ ਨਿਸ਼ਾਨਾ ਸਾਧਿਆ। ਮਜੀਠਿਆ ਨੇ ਕਿਹਾ ਕਿ ਭਾਈ ਤਾਰੂ ਸਿੰਘ ਨੇ ਖੋਪੜੀ ਲੁਹਾ ਲਈ ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ, ਪਰ ਵਿਧਾਨ ਸਭਾ ਵਿਚ ਸਿੱਖੀ ਦਾ ਮਜ਼ਾਕ ਉਡਾਇਆ ਗਿਆ। ਉਨ੍ਹਾਂ ਕਿਹਾ ਕਿ ਸਪੀਕਰ ‘ਤੇ ਰੰਜ ਹੈ, ਉਨ੍ਹਾਂ ਨੇ ਮੁੱਖ ਮੰਤਰੀ ਦੇ ਸ਼ਬਦ ਐਕਸਪੰਜ ਨਹੀਂ ਕਰਵਾਏ, ਬਲਕਿ ‘ਆਪ’ ਵਿਧਾਇਕ ਤਾੜੀਆਂ ਮਾਰਦੇ ਰਹੇ। ਉਨ੍ਹਾਂ ਕਿਹਾ ਕਿ ਖ‍ਾਲਸਾ ਪੰਥ ਦਾ ਨਿਰਾਦਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਜੀਠੀਆ ਨੇ ਪੰਜਾਬ ਦੇ ਸਿੱਖਾਂ ਨੂੰ ਮੁੱਖ ਮੰਤਰੀ ਦ‍ਾ ਬਾਈਕਾਟ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿਚ ਸਿਆਣਪ ਦੀ ਘਾਟ ਹੈ। ਉਨ੍ਹਾਂ ਕਿਹ‍ਾ ਕਿ ‘ਆਪ’ ਪਿੱਛੇ ਸਿੱਖ ਵਿਰੋਧੀ ਤਾਕਤ ਕੰਮ ਕਰ ਰਹੀ ਹੈ ਜਿਸ ਕਰਕੇ ਵਾਰ-ਵਾਰ ਸਿੱਖੀ ਤੇ ਪੱਗ ਖਿਲਾਫ਼ ਬੋਲ ਰਹੀ ਹੈ।

ਮਜੀਠੀਆ ਨੇ ਮੁੱਖ ਮੰਤਰੀ ਮਾਨ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸ਼ੁਰੂ ਤੋਂ ਹੀ ਸਿੱਖੀ ਅਤੇ ਸਿੱਖੀ ਸਰੂਪ ਦਾ ਵਿਰੋਧੀ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਨਾਮ ਨਾਲ ਸਿੰਘ ਸ਼ਬਦ ਕਦੇ ਵੀ ਲਗਾਉਂਦੇ। ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਦਿਖਾਉਂਦੇ ਹੋਏ ਮਜੀਠੀਆ ਨੇ ਕਿਹਾ ਕਿ ਜੋ ਹਰ  ਗੁਰੂ ਨੂੰ ਨਿੰਦਦਾ ਹੋਵੇ ਉਸ ਤੋਂ ਕੀ ਆਸ ਰੱਖੀਏ।

ਮਜੀਠੀਆ ਨੇ ਕਿਹਾ ਕਿ ਦਾੜੀਆਂ ਕੱਟੀਆਂ ਵਾਲੇ ਸਾਨੂੰ ਦੱਸਣਗੇ ਕਿ ਕਿਵੇਂ ਸਿੱਖੀ ਸਰੂਪ ਨੂੰ ਰੱਖਣਾ ਹੈ। ਇਸ ਮੌਕੇ ਮਜੀਠੀਆ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ, ਕਿ ਉਨ੍ਹਾਂ ਦੇ ਚਾਹੁਣ ਵਾਲੇ ਖ਼ਾਸ ਵਿਅਕਤੀ ਨੇ ਦੱਸਿਆ ਕਿ ਵਿਧਾਨ ਸਭਾ ਵਿੱਚ ਬਿਆਨ ਦੇਣ ਵਾਲੇ ਦਿਨ ਮੁੱਖ ਮੰਤਰੀ ਸ਼ਰਾਬ ਪੀ ਕੇ ਗਿਆ ਹੋਇਆ ਸੀ। ਮਜੀਠੀਆ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਦੇ ਗੇਟ ਉੱਤੇ ਸ਼ਰਾਬ ਚੈੱਕ ਕਰਨ ਵਾਲੇ ਅਲਕੋਮੀਟਰ ਲਾਏ ਜਾਣ ਤਾਂ ਜੋ ਪਤਾ ਲੱਗ ਜਾਵੇ।

ਇਸ ਤੋਂ ਇਲਾਵਾ ਗਵਰਨਰ ਨੂੰ ਅਪੀਲ ਕਰਾਂਗੇ ਕਿ ਅੱਗੇ ਤੋਂ ਵਿਧਾਨ ਸਭਾ ਵਿੱਚ ਜਾਣ ਤੋਂ ਪਹਿਲਾਂ  ਸ਼ਰਾਬ ਟੈਸਟ ਕਰਵਾਇਆ ਜਾਵੇ ਤਾਂ ਜੋ ਪਤਾ ਲੱਗੇ ਕਿ ਸ਼ਰਾਬ ਪੀ ਕੇ ਤਾਂ ਨਹੀਂ ਬੋਲ ਰਿਹਾ ਇਸ ਤੋਂ ਇਲਾਵਾ ਮਜੀਠੀਆ ਨੇ ਭਗਵੰਤ ਮਾਨ ਦੀਆਂ ਪੁਰਾਣੀਆਂ ਵੀਡੀਓ ਸਾਂਝੀਆਂ ਕੀਤੀਆਂ ਜਿਸ ਵਿੱਚ ਮਾਨ ਉੱਤੇ ਸ਼ਰਾਬ ਪੀਣ ਦੇ ਇਲਜ਼ਾਮ ਲੱਗ ਰਹੇ ਸਨ।

ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਤੇ ਦੁਨੀਆ ਵਿੱਚ ਵਸਦੀ ਨਾਨਕ ਨਾਮ ਲੇਵਾ ਸੰਗਤ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜਿਸ ਦੇ ਖ਼ੁਦ ਕਤਲ ਕੇਸ ਕਰਵਾਏ ਹੋਏ ਹਨ ਤੇ ਗੁਰੂ ਦੇ ਸਿੱਖ ਦੀ ਬੇਅਦਬੀ ਕਰ ਰਿਹਾ ਹੈ ਉਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।