Punjab

2 ਦਿਨ ਪਹਿਲਾਂ ਭੈਣ-ਭਰਾ ਦੀ ਮੰਗਣੀ ਇੱਕੋ ਦਿਨ ਤੈਅ ਹੋਈ ! 48 ਘੰਟੇ ‘ਚ ਸਭ ਖ਼ਤਮ !

ਬਿਊਰੋ ਰਿਪੋਰਟ : ਅਬੋਹਰ ਦੇ 22 ਸਾਲਾ ਸੁਰੇਸ਼ ਕੁਮਾਰ ਦੀ 2 ਦਿਨ ਪਹਿਲਾਂ ਮੰਗਣੀ ਹੋਈ ਅਤੇ ਹੁਣ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਹਿੱਲਾ ਦਿੱਤਾ ਹੈ। ਜਿਸ ਘਰ ਵਿੱਚ ਸ਼ਗਨਾਂ ਦੀ ਗੂੰਝ ਦੀ ਉਸ ਵਿੱਚ ਅੱਜ ਮਾਤਮ ਛਾ ਗਿਆ ਹੈ । ਦਰਅਸਲ ਅਬੋਹਰ ਦੇ ਪਿੰਡ ਦੀਵਾਨ ਖੇੜਾ ਵਿੱਚ ਛੱਪੜ ਵਿੱਚ ਟਰੈਕਟਰ ਪਲਟਨ ਦੀ ਵਜ੍ਹਾ ਕਰਕ ਨੌਜਵਾਨ ਸੁਰੇਸ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਟਰੈਕਟ ਕੰਪਨੀ ਅਤੇ ਡੀਲਰਾਂ ‘ਤੇ ਲਾਪਰਵਾਹੀ ਵਰਤਨ ਦਾ ਇਲਜ਼ਾਮ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ ।

ਪਰਿਵਾਰ ਦਾ ਕਹਿਣਾ ਹੈ ਕਿ ਕੁਝ ਸਮੇਂ ਪਹਿਲਾਂ ਸੋਨਾਲਿਕ ਕੰਪਨੀ ਤੋਂ 2 ਟਰੈਕਟਰ ਲਏ ਸਨ । ਪਰ ਕੁਝ ਦਿਨ ਪਹਿਲਾਂ ਟਰੈਕਟਰ ਵਿੱਚ ਕੁਝ ਪਰੇਸ਼ਾਨੀ ਆ ਰਹੀ ਸੀ । ਜਿਸ ਬਾਰੇ ਉਨ੍ਹਾਂ ਨੇ ਸਥਾਨਕ ਡੀਲਰ ਅਤੇ ਕੰਪਨੀ ਨੂੰ ਇਤਲਾਹ ਦਿੱਤੀ ਸੀ । ਪਰਿਵਾਰ ਦੇ ਮੁਤਾਬਿਕ ਸ਼ਿਕਾਇਤ ‘ਤੇ ਕੰਪਨੀ ਦੇ ਅਧਿਕਾਰੀ ਸਥਾਨਕ ਡੀਲਰ ਵੀਰਵਾਰ ਨੂੰ ਟਰੈਕਟ ਠੀਕ ਕਰਨ ਆਏ ਸੀ,ਇਸ ਦੇ ਬਾਅਦ ਸੁਰੇਸ਼ ਨੂੰ ਟਰੈਕਟਰ ਚਲਾਉਣ ਨੂੰ ਕਿਹਾ ਗਿਆ, ਕੰਪਨੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਦੋਂ ਸੁਰੇਸ਼ ਟਰੈਕਟਰ ਲੈਕੇ ਘਰ ਤੋਂ ਨਿਕਲਿਆ ਅਤੇ 50 ਮੀਟਰ ਦੀ ਦੂਰੀ ਤੇ ਜਦੋਂ ਟਰੈਕਰ ਨੂੰ ਬ੍ਰੇਕ ਨਹੀਂ ਲੱਗੀ ਅਤੇ ਟਰੈਕਟਰ ਪਲਟ ਗਿਆ । ਜਿਸ ਦੇ ਹੇਠਾਂ ਸੁਰੇਸ਼ ਦਬ ਗਿਆ ।

ਪਰਿਵਾਰ ਨੇ ਦੱਸਿਆ ਕਿ ਲੋਕਾਂ ਨੇ ਫੌਰਨ ਉਸ ਨੂੰ ਬਾਹਰ ਕੱਢ ਲਿਆ ਅਤੇ ਸ਼ਹਿਰ ਦੇ ਪ੍ਰਾਇਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਹਾਦਸੇ ਦੀ ਇਤਹਾਲ ਮਿਲ ਦੇ ਹੀ ASI ਹੰਸਰਾਜ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮ੍ਰਿਤਕ ਦੇਹ ਸਰਕਾਰੀ ਹਸਪਤਾਲ ਵਿੱਚ ਰੱਖੀ ਹੈ ਜਿਸ ਦਾ ਪੋਸਟਮਾਰਟਮ ਕੀਤਾ ਜਾਵੇਗਾ ।

2 ਦਿਨ ਪਹਿਲਾਂ ਮੰਗਣੀ,4 ਮਹੀਨੇ ਬਾਅਦ ਸੀ ਵਿਆਹ

ਪਰਿਵਾਰ ਦੇ ਮੁਤਾਬਿਕ 2 ਦਿਨ ਪਹਿਲਾਂ ਸੁਰੇਸ਼ ਦੀ ਮੰਗਣ ਹੋਈ ਸੀ, ਜਿਸ ਕਾਰਨ ਘਰ ਵਾਲੇ ਖੁਸ਼ ਸਨ,ਸਰੇਸ਼ ਦਾ ਵਿਆਹ 4 ਮਹੀਨੇ ਬਾਅਦ ਤੈਅ ਹੋਇਆ ਸੀ,ਉਸ ਦਾ ਇੱਕ ਵੱਡਾ ਭਰਾ ਅਤੇ ਇੱਕ ਛੋਟੀ ਭੈਣ ਸੀ । ਸੁਰੇਸ਼ ਅਤੇ ਉਸ ਦੀ ਭੈਣ ਦੀ ਮੰਗਣੀ ਇੱਕੋ ਦਿਨ ਹੋਈ ਸੀ। ਪਰ ਇਸ ਹਾਦਸੇ ਦੇ ਬਾਅਦ ਪਰਿਵਾਰ ਦੀ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ।