‘ਦ ਖ਼ਾਲਸ ਬਿਊਰੋ : ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਕੋਲ ਪੇਸ਼ ਹੋ ਕੇ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕਰਨ ਦਾ ਵਾਸਤਾ ਪਾਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ‘ਤੇ ਸਟੇਟ ਕਰਾਈਮ ਥਾਣਾ ਮੁਹਾਲੀ ਵਿੱਚ ਪੇਸ਼ ਹੋਏ। ਮਜੀਠੀਆ ਨੇ ਪੇਸ਼ੀ ਭੁਗਤਨ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਮੋਬਾਇਲ ਨੰਬਰ ਪੁਲਿਸ ਨੂੰ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਪੁਲਿਸ ਨੂੰ ਦੱਸਿਆ ਕਿ ਸਰਕਾਰ ਨੇ ਪੁਲਿਸ ਮੁਖੀ ਨਾਲ ਮਿਲ ਕੇ ਚੁੱਪ-ਚਾਪ ਹੀ ਐਫ ਆਈ ਆਰ ਦਰਜ ਕਰਾਈ ਸੀ। ਜਦੋਂ ਕਿ ਡਰੱਗ ਮਾਮਲਾ ਕੇਸ 2019 ਵਿੱਚ ਖਤਮ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅਦਾਲਤ ਵੱਲੋਂ ਦੋਸ਼ੀ ਮੁਲਾਜ਼ਮਾ ਨੂੰ ਸਜ਼ਾ ਅਤੇ ਬੇਦੋਸ਼ਿਆਂ ਨੂੰ ਬਰੀ ਕਰ ਦਿੱਤਾ ਗਿਆ ਸੀ ।

Related Post
India, Punjab, Religion
ਜਥੇਦਾਰ ਗੜਗੱਜ ਨੇ ਕੰਨਿਆਕੁਮਾਰੀ ਦੇ ਸਵਾਮੀਥੋਪੂ ਵਿੱਚ ਅੱਯਾਵਲ਼ੀ ਮੁਖੀ
September 11, 2025