‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਮਹਾਂਰਾਸ਼ਟਰ ਵਿੱਚ ਜਲਗਾਂਵ ਜਿਲ੍ਹੇ ਵਿੱਚ ਇਕ ਟਰੱਕ ਪਲਟਣ ਨਾਲ 16 ਮਜ਼ਦੂਰਾਂ ਦੀ ਮੌਤ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਕਰੀਬ ਇੱਕ ਵਜੇ ਵਾਪਰਿਆ। ਸੰਤੁਲਨ ਵਿਗੜਨ ਨਾਲ ਪਲਟੇ ਟਰੱਕ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਪਪੀਤਾ ਲੈ ਕੇ ਜਾ ਰਹੇ ਸਨ। ਇਸ ਹਾਦਸੇ ਵਿੱਚ ਦੋ ਲੋਕ ਗੰਭੀਰ ਜਖ਼ਮੀ ਹਨ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ।
ਇਸ ਦੁਖਦਾਈ ਘਟਨਾ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘਾ ਦੁੱਖ ਜਾਹਿਰ ਕੀਤਾ ਹੈ।

Comments are closed.