India

ਪਤੀ ਪਤਨੀ ਨੂੰ ਡਿਨਰ ‘ਤੇ ਲੈਕੇ ਗਿਆ ! ਫਿਰ ਰੇਲਵੇ ਪੁਲ ‘ਤੇ ਬਿਠਾਇਆ,ਫਿਰ ਕੀਤੀ ਇਹ ਹਰਕਤ,ਪਰ ਅਖੀਰ ‘ਚ ਪਤੀ ਦਾ ਦਾਅ ਉਲਟਾ ਪੈ ਗਿਆ

Husband through from bridge

ਬਿਊਰੋ ਰਿਪੋਰਟ : ਬਦਲਾ ਆਦਮੀ ਨੂੰ ਅੰਨਾਂ ਕਰ ਦਿੰਦਾ ਹੈ, ਉਸ ਦੀ ਅੱਗ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੀ ਹੈ । ਇੱਕ ਸ਼ਖਸ ਨੇ ਆਪਣੀ ਪਤਨੀ ਨਾਲ ਕੁੱਝ ਅਜਿਹਾ ਹੀ ਸਲੂਕ ਕੀਤਾ । ਪਤੀ ਨੇ ਆਪਣੀ ਪਤਨੀ ਤੋਂ ਬਦਲਾ ਲੈਣ ਦੇ ਲਈ ਪਹਿਲਾਂ ਉਸ ਦਾ ਭਰੋਸਾ ਜਿੱਤਿਆ ਫਿਰ ਉਸ ਨੂੰ ਇੱਕ ਪੁਲ ‘ਤੇ ਲੈ ਗਿਆ ਅਤੇ ਫਿਰ ਧੱਕਾ ਦੇ ਦਿੱਤਾ । ਜਦੋਂ ਹੇਠਾਂ ਜਾ ਕੇ ਵੇਖਿਆ ਦੀ ਪਤਨੀ ਦੇ ਸਾਹ ਚੱਲ ਰਹੇ ਸਨ ਤਾਂ ਪੱਥਰ ਚੁੱਕ ਕੇ ਉਸ ਦੇ ਸਿਰ’ ਤੇ ਮਾਰ ਦਿੱਤੀ । ਜਿਸ ਤੋਂ ਬਾਅਦ ਪਤਨੀ ਦੀ ਮੌ ਤ ਹੋ ਗਈ । ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਨੇ ਆਪ ਜਾ ਕੇ ਪੁਲਿਸ ਨੂੰ ਸਾਰੀ ਵਾਰਦਾਤ ਦੇ ਬਾਰੇ ਜਾਣਕਾਰੀ ਦਿੱਤੀ । ਪਰ ਪਤੀ ਦੀ ਜ਼ਬਾਨ ਅਤੇ ਉਸ ਦਾ ਪੁਰਾਣੀ ਹਰਕਤ ਉਸ ਦੇ ਗੁਨਾਹ ਨੂੰ ਲੁੱਕਾ ਨਹੀਂ ਸਕੀ ਅਤੇ ਉਹ ਫੜਿਆ ਗਿਆ।

ਇਹ ਹੈ ਪੂਰਾ ਮਾਮਲਾ

ਮਾਮਲਾ ਮੱਧ ਪ੍ਰਦੇਸ਼ ਦੇ ਨਰਸਿੰਘਪੁਰਾ ਜ਼ਿਲ੍ਹੇ ਦਾ ਹੈ ਜਿੱਥੇ ਸ਼ੈਲੇਂਦਰ ਸ਼ਰਮਾ ਨਾਂ ਦੇ ਨੌਜਵਾਨ ਨੇ ਆਪਣੀ ਪਤਨੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਹੈ। 2017 ਵਿੱਚ ਸ਼ੈਲੇਂਦਰ ਦਾ ਵਿਆਹ ਦੀਪਾ ਨਾਲ ਹੋਇਆ ਸੀ । ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ ਪਰ ਬਾਅਦ ਵਿੱਚੋਂ ਸ਼ੈਲੇਂਦਰ ਦਾਜ ਦੇ ਲਈ ਪਰੇਸ਼ਾਨ ਕਰਨ ਲੱਗਾ ਤਾਂ ਦੀਪਾ ਨੇ ਉਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤਾ । ਪੁਲਿਸ ਨੇ ਸ਼ੈਲੇਂਦਰ ਨੂੰ ਗ੍ਰਿਫਤਾਰ ਕਰ ਲਿਆ । ਜਦੋਂ ਇਸੇ ਮਹੀਨੇ ਸ਼ੈਲੇਂਦਰ ਜੇਲ੍ਹ ਤੋਂ ਬਾਹਰ ਆਇਆ ਤਾਂ ਉਹ ਆਪਣੀ ਪਤਨੀ ਦੇ ਘਰ ਗਿਆ ਅਤੇ ਕਿਹਾ ਕਿ ਉਸ ਨੂੰ ਪਛਤਾਵਾਂ ਹੈ ਅਤੇ ਹੁਣ ਮੁੜ ਨਵੇਂ ਸਿਰੇ ਤੋਂ ਦੀਪਾ ਦੇ ਨਾਲ ਜ਼ਿੰਦਗੀ ਸ਼ੁਰੂ ਕਰਨਾ ਚਾਉਂਦਾ ਹੈ । ਦੀਪਾ ਅਤੇ ਉਸ ਦੇ ਪਰਿਵਾਰ ਵਾਲੇ ਸ਼ੈਲੇਂਦਰ ਦੀਆਂ ਗੱਲਾਂ ਵਿੱਚ ਆ ਗਏ ਅਤੇ ਦੀਪਾ ਆਪਣੇ ਸਹੁਰੇ ਪਰਿਵਾਰ ਆ ਗਈ। ਕੁਝ ਦਿਨ ਠੀਕ ਚੱਲਿਆ ਪਰ ਮੁੜ ਤੋਂ ਪਰਿਵਾਰ ਵਾਲਿਆਂ ਨੇ ਦੀਪਾ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ । ਸ਼ੈਲੇਂਦਰ ਦੇ ਮਨ ਵਿੱਚ ਵੀ ਦੀਪਾ ਤੋਂ ਬਦਲਾ ਲੈਣ ਦਾ ਪਲਾਨ ਚੱਲ ਰਿਹਾ ਸੀ ।

ਸ਼ੈਲੇਂਦਰ ਨੇ ਪਤਨੀ ਦਾ ਭਰੋਸਾ ਜਿੱਤਣ ਦੇ ਲਈ ਉਸ ਨੂੰ ਬਾਹਰ ਖਾਣੇ ‘ਤੇ ਲਿਜਾਉਣ ਦਾ ਪਲਾਨ ਬਣਾਇਆ । ਉਸ ਨੂੰ ਸ਼ੱਕ ਸੀ ਕੀ ਸ਼ਾਇਦ ਪਤਨੀ ਹੁਣ ਵੀ ਉਸ ‘ਤੇ ਭਰੋਸਾ ਨਹੀਂ ਕਰਦੀ ਹੈ । ਇਸ ਲਈ ਉਸ ਨੇ ਆਪਣੇ ਇੱਕ ਦੋਸਤ ਨੂੰ ਡਿਨਰ ਲਈ ਸੱਦਾ ਦਿੱਤਾ । ਤਿੰਨਾਂ ਨੇ ਹੋਟਲ ਵਿੱਚ ਖਾਣਾ ਖਾਂਦਾ ਅਤੇ ਦੋਸਤ ਆਪਣੇ ਘਰ ਚੱਲਾ ਗਿਆ । ਰਸਤੇ ਵਿੱਚ ਆਉਂਦੇ ਸ਼ੈਲੇਂਦਰ ਨੇ NH-44 ‘ਤੇ ਬਣੇ ਇੱਕ ਰੇਲਵੇ ਬ੍ਰਿਜ ‘ਤੇ ਬਾਈਕ ਰੋਕੀ ਅਤੇ ਪਤਨੀ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਰੇਲਿੰਗ ‘ਤੇ ਬਿਠਾਇਆ ਫਿਰ ਮੌਕਾ ਵੇਖ ਦੇ ਹੀ ਉਸ ਨੇ ਪਤਨੀ ਨੂੰ ਹੇਠਾਂ ਪੁੱਲ ਤੋਂ ਧੱਕਾ ਦੇ ਦਿੱਤਾ । ਪੁੱਲ ਦੇ ਹੇਠਾਂ ਜਾਕੇ ਵੇਖਿਆ ਤਾਂ ਦੀਪਾ ਦੇ ਸਾਹ ਹੁਣ ਵੀ ਚੱਲ ਸਨ । ਉਸ ਨੇ ਰੇਲਵੇ ਲਾਈਨ ਤੋਂ ਭਾਰੀ ਪੱਥਰ ਚੁੱਕਿਆ ਅਤੇ ਦੀਪਾ ਦੇ ਸਿਰ ‘ਤੇ ਮਾਰਿਆ ਅਤੇ ਪੁਲਿਸ ਨੂੰ ਜਾਕੇ ਦੱਸਿਆ ਕੀ ਬਾਈਕ ਦਾ ਬੈਲੰਸ ਵਿਗੜ ਦੀ ਵਜ੍ਹਾ ਕਰਕੇ ਪਤਨੀ ਦੀਪਾ ਪੁੱਲ ਤੋਂ ਡਿੱਗ ਗਈ। ਪੁਲਿਸ ਪਤੀ ਨੂੰ ਸ਼ੱਕ ਹੋਇਆ ਅਤੇ ਜਦੋਂ ਸ਼ੈਲੇਂਦਰ ਦਾ ਪੁਰਾਣਾ ਜੇਲ੍ਹ ਰਿਕਾਰਡ ਸਾਹਮਣੇ ਆਇਆ ਤਾਂ ਸ਼ੱਕ ਦੀ ਗੁੰਜਾਇਸ਼ ਹੀ ਖਤਮ ਹੋ ਗਈ ਸੀ। ਪੁਲਿਸ ਨੇ ਜਦੋਂ ਸ਼ੈਲੇਂਦਰ ਤੋਂ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਉਹ ਇੱਕ-ਇੱਕ ਕਰਕੇ ਤੋਤੇ ਵਾਂਗ ਬੋਲਣਾ ਸ਼ੁਰੂ ਹੋ ਗਿਆ ਅਤੇ ਪੂਰੀ ਵਾਰਦਾਤ ਸਿਲਸਿਲੇਵਾਰ ਦੱਸ ਦਿੱਤੀ ।