Khetibadi Punjab

Weather forecast : ਇਸ ਦਿਨ ਤੋਂ ਪੰਜਾਬ ‘ਚ ਪੈਣਾ ਸ਼ੁਰੂ ਹੋ ਜਾਵੇਗਾ ਮੀਂਹ, ਜਾਣੋ ਮੌਸਮ ਦੀ ਭਵਿੱਖਬਾਣੀ

rain in Punjab , Meteorological Department, Weather updates

ਚੰਡੀਗੜ੍ਹ : ਪੰਜਾਬ ਵਿੱਚ 12 ਅਤੇ 13 ਜਨਵਰੀ ਨੂੰ ਮੀਂਹ(rain forecast) ਪੈ ਸਕਦਾ ਹੈ ਅਤੇ ਕੱਲ ਤੋਂ ਦੋ ਦਿਨ ਲਈ ਧੁੰਦ ਤੋਂ ਰਾਹਤ ਮਿਲੇਗੀ। ਚੰਡੀਗੜ੍ਹ ਮੌਸਮ ਕੇਂਦਰ(Meteorological Department) ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 12 ਜਨਵਰੀ ਨੂੰ ਉੱਤਰੀ ਪੰਜਾਬ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਨਾਲ ਲੱਗਦੇ ਇਲਾਕਿਆਂ ਅਤੇ 13 ਜਨਵਰੀ ਨੂੰ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਹੁਸ਼ਿਆਰਪੁਰ, ਰੋਪੜ, ਮੁਹਾਲੀ, ਜਲੰਧਰ ਅਤੇ ਲੁਧਿਆਣਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਕਿਹਾ ਕਿ 14 ਜਨਵਰੀ ਤੋਂ ਮੁੜ ਤੋਂ ਠੰਢ ਵਧੇਗੀ। ਇਹ ਠੰਢ ਤਿੰਨ ਚਾਰ ਦਿਨ ਰਹਿਣੀ ਹੈ ਅਤੇ ਫੇਰ ਘਟਣੀ ਸ਼ੁਰੂ ਹੋ ਜਾਵੇਗੀ। ਯਾਨੀ ਇੱਕ ਹਫ਼ਤੇ ਵਿੱਚ ਠੰਢ ਦੇ ਮੌਸਮ ਵਿੱਚ ਖ਼ਾਸ ਤਬਦੀਲੀ ਨਹੀਂ ਆਉਣੀ ਪਰ ਇਸ ਤੋਂ ਬਾਅਦ ਹੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ।

ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਵਿੱਚ ਜ਼ਿਆਦਾਤਰ ਥਾਵਾਂ ਤੋਂ ਮੌਸਮ ਖ਼ੁਸ਼ਕ ਅਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਰਿਪੋਰਟ ਕੀਤੀ ਗਈ ਹੈ। ਹਰਿਆਣਾ ਵਿੱਚ ਬਹੁਤੀਆਂ ਥਾਵਾਂ ਅਤੇ ਪੰਜਾਬ ਵਿੱਚ ਕੁੱਝ ਥਾਵਾਂ ‘ਤੇ ਠੰਢੇ ਦਿਨ ਤੋਂ ਲੈ ਕੇ ਬਹੁਤ ਜ਼ਿਆਦਾ ਠੰਢੇ ਦਿਨਾਂ ਦੇ ਹਾਲਾਤ ਨੋਟ ਕੀਤੇ ਗਏ ਹਨ। ਹਰਿਆਣਾ ਅਤੇ ਪੰਜਾਬ ਵਿੱਚ ਕਈ ਥਾਵਾਂ ਤੋਂ ਬਹੁਤ ਜ਼ਿਆਦਾ ਸੀਤ ਲਹਿਰ ਹੋਣ ਦੀ ਰਿਪੋਰਟ ਆਈ ਹੈ। ਪੰਜਾਬ ਵਿੱਚ ਸਭ ਤੋਂ ਘੱਟ ਬਠਿੰਡਾ ਵਿਖੇ 02.0 ਡਿਗਰੀ ਸੈਲਸੀਅਸ ਅਤੇ ਹਰਿਆਣਾ ਵਿੱਚ ਸਭ ਤੋਂ ਘੱਟ ਨਾਰਨੌਲ ਵਿਖੇ ਰਿਕਾਰਡ 02.4 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਹੈ।

rain in Punjab , Meteorological Department, Weather updates
ਪੰਜਾਬ ‘ਚ 12 ਅਤੇ 13 ਜਨਵਰੀ ਨੂੰ ਪੈ ਸਕਦਾ ਮੀਂਹ।

ਭਾਰਤੀ ਮੌਸਮ ਵਿਭਾਗ (IMD) ਮੁਤਾਬਿਕ ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਲਖਨਊ ਅਤੇ ਪੰਜਾਬ ਦੇ ਬਠਿੰਡਾ ਵਿੱਚ ਕਈ ਥਾਵਾਂ ‘ਤੇ ਜ਼ੀਰੋ ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਜਦੋਂ ਕਿ ਅੰਮ੍ਰਿਤਸਰ, ਅੰਬਾਲਾ, ਵਾਰਾਣਸੀ ਅਤੇ ਭਾਗਲਪੁਰ ਵਿੱਚ ਵਿਜ਼ੀਬਿਲਟੀ 25 ਮੀਟਰ ਰਹੀ। ਆਈਐਮਡੀ ਦੁਆਰਾ ਜਾਰੀ ਇੱਕ ਸੈਟੇਲਾਈਟ ਚਿੱਤਰ ਵਿੱਚ, ਧੁੰਦ ਦੀ ਚਾਦਰ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਉੱਤਰ ਪੱਛਮੀ ਰਾਜਸਥਾਨ ਤੋਂ ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਫੈਲੀ ਹੋਈ ਹੈ। ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਉੱਤਰੀ ਰੇਲਵੇ ਜ਼ੋਨ ਵਿੱਚ 29 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।


ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੰਘਣੀ ਧੁੰਦ ਅਤੇ ਠੰਢ ਕਾਰਨ ਉਡਾਣਾਂ ‘ਚ ਦੇਰੀ ਹੋ ਰਹੀ ਹੈ। ਦਿੱਲੀ ਹਵਾਈ ਅੱਡੇ ‘ਤੇ ਯਾਤਰੀਆਂ ਦਾ ਕਹਿਣਾ ਹੈ ਕਿ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਬਹੁਤ ਘੱਟ ਹੈ ਅਤੇ ਇੱਥੇ ਮੌਸਮ ਬਹੁਤ ਠੰਢਾ ਹੈ। ਖ਼ਬਰਾਂ ਵਿਚ ਕਿਹਾ ਗਿਆ ਸੀ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਸ਼ਾਰਜਾਹ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਹੈ। ਸੰਘਣੀ ਧੁੰਦ ਕਾਰਨ ਹਰਿਆਣਾ ਦੇ ਹਿਸਾਰ, ਦਿੱਲੀ ਦੇ ਸਫਦਰਜੰਗ ਅਤੇ ਪਾਲਮ ਖੇਤਰਾਂ ਅਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਹੋਰ ਇਲਾਕਿਆਂ ਵਿੱਚ ਵਿਜ਼ੀਬਿਲਟੀ ਸਿਰਫ਼ 50 ਮੀਟਰ ਤੱਕ ਹੀ ਸੀ।