Punjab

8 ਮਹੀਨੇ ਦੇ ਪੰਜਾਬ ਦੇ ਇਸ ਪੁੱਤ ਨੇ ਮਾਪਿਆਂ ਤੇ ਦਾਦੀ ਦਾ ਕੀਤਾ ਸਸਕਾਰ !

ਬਿਊਰੋ ਰਿਪੋਰਟ : 8 ਮਹੀਨੇ ਦੇ ਯੁਗ ਨੂੰ ਜਦੋਂ ਸ਼ਮਸਾਨ ਘਾਟ ਲਿਆਇਆ ਗਿਆ ਤਾਂ ਉਸ ਦੀਆਂ ਅੱਖਾਂ ਮਾਪਿਆਂ ਨੂੰ ਤਲਾਸ਼ ਰਹੀਆਂ ਸਨ । ਕੰਨ੍ਹ ਦਾਦੀ ਦੀ ਆਵਾਜ਼ ਸੁਣਨ ਦੇ ਲਈ ਬੇਕਰਾਰ ਸਨ । ਸਾਰੇ ਯੁਗ ਦੇ ਸਾਹਮਣੇ ਸਨ ਪਰ ਖਾਮੋਸ਼ ਸਨ,ਕਿਉਂਕਿ ਸਰੀਰਕ ਰੂਪ ਵਿੱਚ ਯੁੱਗ ਦੀ ਜ਼ਿੰਦਗੀ ਵਿੱਚ ਮਾਪਿਆਂ ਅਤੇ ਦਾਦੀ ਦੇ ਯੁਗ ਦਾ ਅੰਤ ਹੋ ਚੁੱਕਾ ਸੀ ਅਤੇ ਉਸ ਨੂੰ ਅੰਤਿਮ ਵਿਦਾਈ ਦੇਣ ਦੇ ਲਈ 8 ਮਹੀਨੇ ਦਾ ਯੁਗ ਸ਼ਮਸ਼ਾਨ ਘਾਟ ਆਇਆ ਸੀ । ਯੁਗ ਆਪਣੀ ਤਾਈ ਦੀ ਗੋਦ ਵਿੱਚ ਸੀ ਮਾਪਿਆਂ ਅਤੇ ਦਾਦੀ ਨੂੰ ਚਿੱਖਾ ‘ਤੇ ਵੇਖ ਰਿਹਾ ਸੀ । ਯੁਗ ਦੇ ਮਾਪਿਆਂ ਅਤੇ ਦਾਦੀ ਨੂੰ ਲੁਧਿਆਣਾ ਦੇ ਗਿਆਸਪੁਰਾ ਦੀ ਉਸ ਜ਼ਹਿਰੀਲੀ ਗੈਸ ਨੇ ਨਿਗਲ ਲਿਆ ਜਿਸ ਨੇ 8 ਹੋਰ ਲੋਕਾਂ ਦੀ ਜਾਨ ਲਈ ਸੀ ।

ਯੁਗ ਦੇ ਪਿਤਾ ਦੀ ਕਿਰਾਨੇ ਦੀ ਦੁਕਾਨ ਸੀ

ਯੁਗ ਦੇ ਪਿਤਾ ਸੌਰਵ ਗੋਇਲ, ਮਾਂ ਪ੍ਰੀਤੀ ਅਤੇ ਦਾਦੀ ਕਮਲੇਸ਼ ਦੀ ਜਾਨ ਜ਼ਹਿਰੀਲੀ ਗੈਸ ਦੀ ਵਜ੍ਹਾ ਕਰਕੇ ਗਈ, ਲੁਧਿਆਣਾ ਦੇ ਗਿਆਸਪੁਰਾ ਸਨਅਤੀ ਇਲਾਕੇ ਵਿੱਚ ਸੌਰਵ ਦੀ ਗੋਇਲ ਸਟੋਰ ਦੇ ਨਾਂ ਨਾਲ ਕਿਰਾਨੇ ਦੀ ਦੁਕਾਨ ਸੀ । ਯੁਗ ਨੂੰ ਹੁਣ ਉਸ ਦਾ ਤਾਇਆ ਗੌਰਵ ਅਤੇ ਉਸ ਦੀ ਪਤਨੀ ਪਾਲੇਗੀ । ਐਤਵਾਰ ਨੂੰ ਸਵੇਰ ਜ਼ਹਿਰੀਲੀ ਗੈਸ ਦੀ ਚਪੇਟ ਵਿੱਚ ਆਉਣ ਨਾਲ ਤਾਏ ਗੌਰਵ ਦੀ ਸਿਹਤ ਵੀ ਖਰਾਬ ਹੋ ਗਈ ਸੀ । ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ,ਤਕਰੀਬਨ 12 ਘੰਟੇ ਦੇ ਇਲਾਜ ਤੋਂ ਬਾਅਦ ਹਾਲਤ ਸਟੇਬਲ ਹੋਈ ਤਾਂ ਉਨ੍ਹਾਂ ਨੂੰ ਸਿਵਿਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਗੋਇਲ ਪਰਿਵਾਰ ਭਾਵੇਂ ਯੂਪੀ ਦੇ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਰ 22 ਸਾਲ ਤੋਂ ਉਹ ਲੁਧਿਆਣਾ ਵਿੱਚ ਰਹਿੰਦਾ ਸੀ ।

ਹਰ ਕੋਈ ਭਾਵੁਕ ਸੀ

ਸੋਮਵਾਰ ਨੂੰ ਜਦੋਂ ਪਿਤਾ,ਮਾਂ ਅਤੇ ਦਾਦੀ ਦੇ ਸਸਕਾਰ ਦੀ ਤਿਆਰੀ ਚੱਲ ਰਹੀ ਸੀ ਤਾਂ ਯੁਗ ਤਾਈ ਦੀ ਗੋਦ ਵਿੱਚ ਹੀ ਸੀ, 24 ਘੰਟੇ ਤੋਂ ਵੱਧ ਮਾਂ ਪ੍ਰੀਤੀ ਤੋਂ ਦੂਰ ਰਹਿਣ ਦੀ ਵਜ੍ਹਾ ਕਰਕੇ ਉਹ ਰੋਹ ਰਿਰਾ ਸੀ । ਇੱਕ ਪਾਸੇ ਇੱਕੋ ਘਰ ਦੀਆਂ 3 ਚਿੱਖਾਵਾਂ ਅਤੇ ਦੂਜੇ ਪਾਸੇ ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਪੂਰਾ ਮਾਹੌਲ ਭਾਵੁਕ ਹੋ ਗਿਆ । ਸਸਕਾਰ ਵਿੱਚ ਸ਼ਾਮਲ ਹਰ ਇੱਕ ਦੀ ਅੱਖ ਭਰੀ ਹੋਈ ਸੀ । ਹਰ ਕੋਈ ਯੁਗ ਦੇ ਦੁੱਖ ਨੂੰ ਮਹਿਸੂਸ ਕਰ ਰਿਹਾ ਸੀ ਪਰ ਚਾਹ ਕੇ ਵੀ ਕੁਝ ਨਹੀਂ ਕਰ ਪਾ ਰਿਹਾ ਸੀ । ਗੋਇਲ ਪਰਿਵਾਰ ਵਾਂਗ ਡਾਕਟਰ ਦਾ ਪੂਰਾ ਪਰਿਵਾਰ ਵੀ ਗੈਸ ਦੀ ਭੇਟ ਚੜ ਗਿਆ ਹੈ।

ਡਾਕਟਰ ਦਾ ਪੂਰਾ ਪਰਿਵਾਰ ਖਤਮ

ਲੁਧਿਆਣਾ ਦੇ ਗਿਆਸਪੁਰ ਵਿੱਚ ਗੈਸ ਲੀਕ ਮਾਮਲੇ ਵਿੱਚ ਜਿੰਨਾਂ 11 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਸਨ। ਇਲਾਕੇ ਵਿੱਚ ਆਰਤੀ ਕਲੀਨਿਕ ਚਲਾਉਣ ਵਾਲੇ ਡਾਕਟਰ ਸਮੇਤ ਉਸ ਦਾ ਪੂਰਾ ਪਰਿਵਾਰ ਹੀ ਖਤਮ ਹੋ ਗਿਆ । ਡਾਕਟਰ ਦੇ ਨਾਲ ਉਸ ਦਾ ਸੁਪਣਾ ਵੀ ਖਤਮ ਹੋ ਗਿਆ ਉਹ ਆਪਣੀ ਧੀ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ । ਹਾਦਸੇ ਵਿੱਚ 40 ਸਾਲ ਦੇ ਡਾਕਟਰ ਕਵਿਲਾਸ਼ ਉਨ੍ਹਾਂ ਦੀ ਪਤਨੀ ਵਰਸ਼ਾ,16 ਸਾਲ ਦੀ ਧੀ ਕਲਪਨਾ ਅਤੇ 2 ਪੁੱਤਰ 13 ਸਾਲ ਦੇ ਅਭੇ ਅਤੇ 10 ਦੇ ਆਰੀਅਨ ਵੀ ਸ਼ਾਮਲ ਹੈ । ਡਾਕਟਰ ਕਵਿਲਾਸ਼ ਬਿਹਾਰ ਦੇ ਰਹਿਣ ਵਾਲੇ ਸਨ ਪਰ ਉਹ 30 ਸਾਲ ਤੋਂ ਪੰਜਾਬ ਵਿੱਚ ਹੀ ਪਰਿਵਾਰ ਨਾਲ ਰਹਿੰਦੇ ਸਨ ।

ਇਸ ਗੈਸ ਦੀ ਵਜ੍ਹਾ ਕਰਕੇ 11 ਮੌਤਾਂ ਹੋਇਆ

ਲੁਧਿਆਣਾ ਵਿੱਚ ਗੈਸ ਕਾਂਡ ਵਿੱਚ ਵੱਡਾ ਖੁਲਾਸਾ ਹੋਇਆ ਹੈ । NDRF ਨੇ ਦੱਸਿਆ ਹੈ ਕਿ 11 ਲੋਕਾਂ ਦੀ ਮੌਤ ਹਾਈਡ੍ਰੋਜਨ ਸਲਫਾਇਡ (H2S) ਨਾਲ ਹੋਈ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਜਦੋਂ ਗਿਆਸਪੁਰਾ ਪਹੁੰਚੇ ਤਾਂ ਹਵਾ ਵਿੱਚ ਇਸ ਗੈਸ ਦਾ ਲੈਵਲ 200 ਪਾਰ ਸੀ । ਇਹ ਗੈਸ ਸੀਵਰੇਜ ਤੋਂ ਨਿਕਲ ਰਹੀ ਸੀ,ਇਸ ਦੇ ਬਾਅਦ ਨਿਗਮ ਦੀ ਮਦਦ ਨਾਲ ਸੀਵਰੇਜ ਲਾਈਨ ਵਿੱਚ ਕਾਸਟਿਕ ਸੋਡਾ ਪਾਇਆ ਗਿਆ,ਜਿਸ ਦੇ ਬਾਅਦ ਗੈਸ ਦਾ ਅਸਰ ਘੱਟ ਕੀਤਾ ਗਿਆ । ਹੁਣ ਹਾਲਾਤ ਕੰਟਰੋਲ ਵਿੱਚ ਹਨ ।

ਸਰੀਰ ‘ਤੇ ਇਹ ਅਸਰ ਪਾਉਂਦੀ ਹੈ ਗੈਸ

ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਸ ਬਣੀ ਕਿਵੇਂ ਇਸ ਦੀ ਜਾਂਚ ਹੋ ਰਹੀ ਹੈ, ਗੈਸ ਰਿਸਾਵ ਦਾ ਖੁਲਾਸਾ ਸੀਵਰੇਜ ਤੋਂ ਲਏ ਗਏ ਸੈਪਲ ਤੋਂ ਹੋਇਆ ਹੈ। ਫਾਰੈਂਸਿਕ ਟੀਮ ਵੱਲੋਂ ਜਦੋਂ ਸੀਵਰੇਜ ਦੇ ਸੈਂਪਲ ਲੈਕੇ ਖਰੜ ਕੈਮੀਕਲ ਲੈਬ ਵਿੱਚ ਭੇਜਿਆ ਗਿਆ ਤਾਂ ਸਾਫ ਹੋਇਆ ਕਿ ਸੀਵਰੇਜ ਵਿੱਚ H2S ਦਾ ਅੰਸ਼ ਸੀ । ਹਾਈਡ੍ਰੋਜਨ ਸਲਫਾਈਡ ਗੈਸ ਇਨ੍ਹੀ ਖਤਰਨਾਕ ਹੈ ਕਿ ਇੱਕ ਵਾਰ ਸਾਹ ਲੈਣ ਨਾਲ ਫੇਫੜੇ ਨੂੰ ਸੋਖ ਲੈਂਦੀ ਹੈ, ਇਸ ਨਾਲ ਦਿਲ ਦਾ ਦੌਰਾ ਅਤੇ ਮੌਤ ਵੀ ਹੋ ਜਾਂਦੀ ਹੈ । ਕਿਉਂਕਿ ਇਹ ਨਿਉਰੋਲਾਜਿਕਲ ਅਤੇ ਕਾਡਿਯਕ ਟਿਸ਼ੂਜ ਨੂੰ ਪ੍ਰਭਾਵਿਤ ਕਰਦੀ ਹੈ, ਇਸ ਨਾਲ ਅੱਖਾਂ ਵਿੱਚ ਜਲਨ ਹੁੰਦੀ ਹੈ ਅਤੇ ਜੀਭ ਦਾ ਸਵਾਦ ਵੀ ਨਹੀਂ ਰਹਿੰਦਾ ਹੈ ।