The Khalas Tv Blog Punjab ਲੁਧਿਆਣਾ ‘ਚ ਸਰੇਆਮ ਨੌਜਵਾਨ ਨਾਲ ਹੋਈ ਇਹ ਹਰਕਤ, ਪੂਰਾ ਇਲਾਕਾ ਨਹੀਂ ਬੋਲਿਆ ! ਇਸ ਹਾਲਤ ਵਿੱਚ ਸੁੱਟਿਆ !
Punjab

ਲੁਧਿਆਣਾ ‘ਚ ਸਰੇਆਮ ਨੌਜਵਾਨ ਨਾਲ ਹੋਈ ਇਹ ਹਰਕਤ, ਪੂਰਾ ਇਲਾਕਾ ਨਹੀਂ ਬੋਲਿਆ ! ਇਸ ਹਾਲਤ ਵਿੱਚ ਸੁੱਟਿਆ !

Ludhiahan youth kidnapped and beaten

ਲੁਧਿਆਣਾ ਵਿੱਚ ਹੈਰਾਨ ਕਰਨ ਵਾਲਾ ਮਾਲਮਾ ਸਾਹਮਣੇ ਆਇਆ ਹੈ

ਬਿਊਰੋ ਰਿਪੋਰਟ : ਪੰਜਾਬ ਵਿੱਚ ਗੈਂਗਸਟਰਾਂ ਦੀ ਨਵੀਂ ਪੀੜੀ ਹੁਣ ਸੂਬੇ ਵਿੱਚ ਪੈਦਾ ਹੋ ਰਹੀ ਹੈ । ਲੁਧਿਆਣਾ ਵਿੱਚ ਹੋਈ ਵਾਰਦਾਤ ਇਸੇ ਵੱਲ ਹੀ ਇਸ਼ਾਰਾ ਕਰ ਰਹੀ ਹੈ । ਹਰਪ੍ਰੀਤ ਸਿੰਘ ਨਾਂ ਦੇ ਇੱਕ ਨੌਜਵਾਨ ਨਾਲ ਪਹਿਲਾਂ ਲੋਕਾਂ ਦੇ ਸਾਹਮਣੇ ਕੁੱਟਮਾਰ ਕੀਤੀ । ਲਹੂ-ਲੁਹਾਨ ਨੌਜਵਾਨ ਨੂੰ ਜੀਬ ਵਿੱਚ ਬਿਠਾਇਆ ਗਾਲਾਂ ਕੱਢਿਆ, ਉਹ ਚੀਖਾਂ ਮਾਰਦਾ ਰਿਹਾ ਪਰ ਕਿਸੇ ਨੇ ਨਹੀਂ ਸੁਣੀ । ਬਦਮਾਸ਼ ਉਸ ਨਾਲ ਜੀਬ ਵਿੱਚ ਵੀ ਕੁੱਟਮਾਰ ਕਰਦੇ ਰਹੇ ਫਿਰ ਲੋਕਾਂ ਦੇ ਸਾਹਮਣੇ ਉਸ ਨੂੰ ਚਲਦੀ ਜੀਬ ਤੋਂ ਸੁੱਟ ਦਿੱਤਾ । ਇਹ ਸਾਰੀ ਵਾਰਦਾਤ ਨੂੰ ਬਦਮਾਸ਼ਾ ਨੇ ਮੋਬਾਈਲ ਕੈਮਰੇ ਨਾਲ ਸ਼ੂਟ ਵੀ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕੀਤਾ । ਵਾਰਦਾਤ ਲੁਧਿਆਣਾ ਦੇ ਡਾਬਾ ਇਲਾਕੇ ਦੀ ਹੈ ਜਿੱਥੇ ਇਸ ਨੂੰ ਅੰਜਾਮ ਦਿੱਤਾ ਗਿਆ ਸੀ ।

ਇਸ ਵਜ੍ਹਾ ਨਾ ਹਰਪ੍ਰੀਤ ਨਾਲ ਕੁੱਟਮਾਰ ਕੀਤੀ

ਇਲਾਕੇ ਵਿੱਚ ਦਬਦਬਾ ਬਣਾਉਣ ਦੇ ਲਈ ਬਦਮਾਸ਼ਾਂ ਨੇ ਇਸ ਹਰਕਤ ਨੂੰ ਅੰਜਾਮ ਦਿੱਤਾ ਹੈ । ਲੋਕਾਂ ਦੇ ਵਿੱਚ ਕੁੱਟਮਾਰ ਕਰਕੇ ਨੌਜਵਾਨ ਨੂੰ ਖੂਨ ਕੱਢ ਕੇ ਬਦਮਾਸ਼ਾ ਨੇ ਸਰੇਆਮ ਪੂਰੇ ਇਲਾਕੇ ਵਿੱਚ ਜੀਬ ਵਿੱਚ ਘੁਮਾਈ ਪਰ ਕੋਈ ਬੋਲ ਨਹੀਂ ਸਕਿਆ । ਜਦੋਂ ਗੁਰਪ੍ਰੀਤ ਨੂੰ ਸੁੱਟ ਕੇ ਬਦਮਾਸ਼ ਚੱਲੇ ਗਏ ਤਾਂ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ । ਬਦਮਾਸ਼ ਜਾਂਦੇ ਸਮੇਂ ਨੌਜਵਾਨ ਨੂੰ ਗਾਲਾਂ ਕੱਢ ਕੇ ਗਏ ਅਤੇ ਧਮਕੀ ਵੀ ਦਿੱਤੀ । ਲੋਕਾਂ ਵਿੱਚ ਖੌਫ ਪੈਦਾ ਕਰਨ ਦੇ ਲਈ ਉਨ੍ਹਾਂ ਨੇ ਵੀਡੀਓ ਪੋਸਟ ਕੀਤਾ ਤਾਂਕੀ ਲੋਕ ਉਨ੍ਹਾਂ ਤੋਂ ਡਰਨ । ਪੀੜਤ ਹਰਪ੍ਰੀਤ ਮੁਤਾਬਿਕ ਉਸ ਦੀ ਬਦਮਾਸ਼ਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਗਰੇਵਾਲ ਪਾਰਕ ਤੋਂ ਨੌਜਵਾਨ ਨੂੰ ਚੁੱਕਿਆ

ਹਰਪ੍ਰੀਤ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ । ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਜਾਂਚ ਕਰ ਰਹੀ ਹੈ । ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਗਰੇਵਾਲ ਕਾਲੋਨੀ ਵਿੱਚ ਰਹਿੰਦਾ ਹੈ । ਉਹ ਆਪਣੇ ਦੋਸਤਾਂ ਦੇ ਨਾਲ ਗਰੇਵਾਲ ਪਾਰਕ ਦੇ ਕੋਲ ਖੜਾ ਸੀ । ਇਸੀ ਦੌਰਾਨ ਕੁਝ ਲੋਕ ਆਏ ਅਤੇ ਪਹਿਲਾਂ ਕੁੱਟਮਾਰ ਕੀਤੀ ਫਿਰ ਜੀਬ ਵਿੱਚ ਜ਼ਬਰਦਸਤੀ ਬਿਠਾਉਣ ਦੀ ਕੋਸ਼ਿਸ਼ ਕੀਤੀ,ਜਦੋਂ ਉਸ ਨੇ ਮਨਾਂ ਕੀਤਾ ਤਾਂ ਉਸ ਨੂੰ ਹੋਰ ਕੁੱਟਿਆ ਅਤੇ ਫਿਰ ਮਾਰ ਦੇ ਮਾਰ ਦੇ ਜੀਬ ਵਿੱਚ ਬਿਠਾ ਕੇ ਲੈ ਗਏ।

ਪੁਲਿਸ ਨੇ ਬਿਆਨ ਕੀਤਾ ਜਾਰੀ

ਨੌਜਵਾਨ ਨੇ ਦੱਸਿਆ ਜਦੋਂ ਬਦਮਾਸ਼ ਉਸ ਨੂੰ ਜੀਬ ਵਿੱਚ ਬਿਠਾ ਰਹੇ ਸਨ ਤਾਂ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਉਸ ਦਾ ਪਿੱਛਾ ਕਰਕੇ ਬਦਮਾਸ਼ਾਂ ਨੇ ਉਸ ਨੂੰ ਜੀਬ ਵਿੱਚ ਬਿਠਾ ਲਿਆ । ਫਿਰ ਹਥਿਆਰਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਮੋਬਾਈਲ ਨਾਲ ਵੀਡੀਓ ਬਣਾਈ। ਥਾਣਾ ਡਾਬਾ ਦੇ SHO ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ । ਪੁਲਿਸ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ।

Exit mobile version