The Khalas Tv Blog Punjab 25 ਸਾਲਾ ਬੈਂਕ ਮੁਲਾਜ਼ਮ ਦਾ SHO ‘ਤੇ ਇਲਜ਼ਾਮ ! ‘ਦੋਸਤਾਂ ਦੇ ਸਾਹਮਣੇ ਸਿਰ ‘ਤੇ ਮਾਰੇ ਬੂਟ’,SHO ਨੇ ਨਕਾਰੇ ਇਲਜ਼ਾਮ
Punjab

25 ਸਾਲਾ ਬੈਂਕ ਮੁਲਾਜ਼ਮ ਦਾ SHO ‘ਤੇ ਇਲਜ਼ਾਮ ! ‘ਦੋਸਤਾਂ ਦੇ ਸਾਹਮਣੇ ਸਿਰ ‘ਤੇ ਮਾਰੇ ਬੂਟ’,SHO ਨੇ ਨਕਾਰੇ ਇਲਜ਼ਾਮ

Ludhihan bank lady allegation beaten on sho

SHO ਨੇ ਮਹਿਲਾ ਦੇ ਇਲਜ਼ਾਮਾਂ ਨੂੰ ਖਾਰਜ ਕਰ ਦੇ ਹੋਏ ਕਿਹਾ ਉਹ ਆਪ ਹੀ ਪੁਲਿਸ ਸਟੇਸ਼ਨ ਆਈ ਸੀ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਈ ਹੈ । ਇੱਕ ਬੈਂਕ ਮੁਲਾਜ਼ਮ ਮਹਿਲਾ ਨੇ ਸਰਾਭਾ ਨਗਰ ਦੇ SHO ਅਮਰਿੰਦਰਜੀਤ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ । 25 ਸਾਲਾ ਮਹਿਲਾ ਦਾ ਇਲਜ਼ਾਮ ਹੈ ਕਿ ਉਸ ਨੂੰ ਥਾਣੇ ਵਿੱਚ ਪੁੱਛ-ਗਿੱਛ ਲਈ ਬੁਲਾਇਆ ਸੀ । ਜਿੱਥੇ ਉਸ ਦੇ ਨਾਲ SHO ਨੇ ਗਲਤ ਵਤੀਰਾ ਕੀਤਾ । ਮਹਿਲਾ ਨੇ ਕਿਹਾ ਕਿ ਉਹ ਇੱਕ ਮਾਮਲੇ ਵਿੱਚ ਪੁਲਿਸ ਦੀ ਮਦਦ ਲ਼ਈ ਥਾਣੇ ਪਹੁੰਚੀ ਸੀ । ਜਿੱਥੇ SHO ਅਮਰਿੰਦਰਜੀਤ ਸਿੰਘ ਨੇ ਉਸ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ। ਉਸ ਨੂੰ ਜ਼ਮੀਨ ‘ਤੇ ਬੈਠਣ ਲਈ ਕਿਹਾ ਗਿਆ। ਇਸ ਤੋਂ ਬਾਅਦ SHO ਨੇ ਆਪਣੇ ਦੋਸਤਾਂ ਦੇ ਸਾਹਮਣੇ ਉਸ ਦੇ ਸਿਰ ‘ਤੇ ਬੂਟ ਮਾਰੇ । ਉਸ ਦੇ 2 ਸਾਥੀ ਬੰਧੂ ਸੇਖੋਂ ਅਤੇ ਐਮਪਲ ਉਸ ਦੇ ਨਾਲ ਬੈਠੇ ਸਨ । ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਗਾਲਾਂ ਕੱਢਿਆ ਗਈਆਂ। ਸਿਰਫ਼ ਇੰਨਾਂ ਹੀ ਨਹੀਂ ਮਹਿਲਾ ਨੇ ਕਿਹਾ ਉਸ ਦੇ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ । ਉਸ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਅਤੇ ਉਸ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ । ਹਾਲਾਂਕਿ SHO ਅਮਰਿੰਦਰ ਸਿੰਘ ਨੇ ਮਹਿਲਾ ਦੇ ਸਾਰੇ ਇਲਜ਼ਾਮਾ ਨੂੰ ਖਾਰਜ ਕਰ ਦਿੱਤਾ ਦੱਸਿਆ ਕਿਉਂ ਮਹਿਲਾ ਨੂੰ ਥਾਣੇ ਬੁਲਾਇਆ ਗਿਆ ਸੀ ।

ਮਹਿਲਾ ਨੇ ਦੱਸਿਆ ਕਿ ਉਹ SHO ਦੇ ਸਾਥੀ ਬੰਧੂ ਸੇਖੋਂ ਨੂੰ ਪਹਿਲਾਂ ਤੋਂ ਜਾਣ ਦੀ ਸੀ । ਕਾਰ ਲੋਨ ਦੀ ਫਾਈਲਾਂ ਪਾਸ ਕਰਵਾਉਣ ਸਮੇਂ ਉਸ ਦੇ ਨਾਲ ਸੰਪਰਕ ਹੁੰਦਾ ਸੀ । ਇਸ ਵਜ੍ਹਾ ਨਾਲ ਕਈ ਵਾਰ ਫੋਨ ‘ਤੇ ਗੱਲਬਾਤ ਹੋ ਜਾਂਦੀ ਸੀ। ਬੰਧੂ ਸੇਖੋਂ ਇਸ ਗੱਲਬਾਤ ਨੂੰ ਗਲਤ ਦਿਸ਼ਾ ਵਿੱਚ ਲੈ ਗਿਆ । ਜਿਸ ਦੀ ਵਜ੍ਹਾ ਕਰਕੇ ਮਹਿਲਾ ਨੇ ਉਸ ਤੋਂ ਕਿਨਾਰਾ ਕਰ ਲਿਆ ਅਤੇ ਗੱਲ ਕਰਨੀ ਬੰਦ ਕਰ ਦਿੱਤੀ ਸੀ । ਮਹਿਲਾ ਨੇ ਦੱਸਿਆ ਕਿ ਉਸ ਦੀ ਪਛਾਣ ਦਾ ਇੱਕ ਨੌਜਵਾਨ ਇਸੇ ਥਾਣੇ ਵਿੱਚ ਮੁਲਜ਼ਮ ਸੀ। ਉਸੇ ਨੌਜਵਾਨ ਦੇ ਬਹਾਨੇ ਉਸ ਨੂੰ ਥਾਣੇ ਵਿੱਚ ਸੱਦਿਆ ਗਿਆ ਸੀ

SHO ਨੇ ਇਲਾਜ਼ਾਮਾਂ ਨੂੰ ਨਕਾਰਿਆ

ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ SHO ਅਮਰਿੰਦਰਜੀਤ ਸਿੰਘ ਨੇ ਮਹਿਲਾ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ । ਉਸ ਨੇ ਕਿਹਾ ਮੈਂ ਮਹਿਲਾਵਾਂ ਦੀ ਇਜ਼ਤ ਕਰਦਾ ਹਾਂ। SHO ਨੇ ਦੱਸਿਆ ਕਿ ਇੱਕ ਮੁਲਜ਼ਮ ਦੇ ਮਾਮਲੇ ਵਿੱਚ ਮਹਿਲਾ ਨੂੰ ਬੁਲਾਇਆ ਗਿਆ ਸੀ ਜਿਸ ਦੀ ਕਾਲ ਡਿਟੇਲ ਤੋਂ ਮਹਿਲਾ ਦਾ ਨੰਬਰ ਮਿਲਿਆ ਸੀ । SHO ਅਮਰਿੰਦਰਜੀਤ ਸਿੰਘ ਨੇ ਕਿਹਾ ਮਹਿਲਾ ਆਪ ਥਾਣੇ ਐਕਟਿਵਾ ‘ਤੇ ਆਈ ਸੀ ਅਤੇ ਮੌਕੇ ‘ਤੇ ਮਹਿਲਾ ਹਵਲਦਾਰ ਵੀ ਮੌਜੂਦ ਸੀ । ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕੀਤੀ ਗਈ ਸੀ । SHO ਨੇ ਇਲਜ਼ਾਮ ਲਗਾਇਆ ਕੀ ਮਹਿਲਾ ਦੇ ਗੈਂਗਸਟਰਾਂ ਦੇ ਨਾਲ ਸਬੰਧ ਸਨ ।

Exit mobile version