The Khalas Tv Blog Punjab ਲੁਧਿਆਣਾ ਵਿੱਚ ਦਿਲ ਹਿਲਾ ਦੇਣ ਵਾਲਾ ਮਾਮਲਾ ! ਗਾਹਕ ਨੇ 10 ਰੁਪਏ ਲਈ ਦੁਕਾਨਦਾਰ ਨਾਲ ਕੀਤੀ ਅਣ ਮਨੁੱਖੀ ਹਰਕਤ
Punjab

ਲੁਧਿਆਣਾ ਵਿੱਚ ਦਿਲ ਹਿਲਾ ਦੇਣ ਵਾਲਾ ਮਾਮਲਾ ! ਗਾਹਕ ਨੇ 10 ਰੁਪਏ ਲਈ ਦੁਕਾਨਦਾਰ ਨਾਲ ਕੀਤੀ ਅਣ ਮਨੁੱਖੀ ਹਰਕਤ

Ludhihana shop keeper burn alive for 10 rupees

ਗਲੇ ਮਿਲਣ ਦੇ ਬਹਾਨੇ ਕੀਤੀ ਮਾੜੀ ਹਰਕਤ

ਬਿਊਰੋ ਰਿਪੋਰਟ : ਸਾਡੇ ਅੰਦਰ ਗੁੱਸਾ ਇਸ ਕਦਰ ਭਰ ਚੁੱਕਾ ਹੈ ਕਿ ਅਸੀਂ 10 ਰੁਪਏ ਦੇ ਪਿੱਛੇ ਕਿਸੇ ਦੀ ਜਾਨ ਲੈਣ ‘ਤੇ ਉਤਾਰੂ ਹੋ ਜਾਂਦੇ ਹਾਂ,ਉਹ ਵੀ ਬੇਦਰਦੀ ਨਾਲ । ਲੁਧਿਆਣਾ ਤੋਂ ਅਜਿਹੀ ਹੈਵਾਨੀਅਤ ਸਾਹਮਣੇ ਆਈ ਹੈ, ਜਿੱਥੇ ਇੱਕ ਸਬਜੀ ਵੇਚਣ ਵਾਲੇ ਨੂੰ ਇੱਕ ਸ਼ਖਸ ਨੇ 10 ਰੁਪਏ ਲਈ ਜ਼ਿੰਦਾ ਸਾੜ ਦਿੱਤਾ ਹੈ। ਇਹ ਘਨਟਾ ਸਿਵਲ ਸਿਟੀ ਚਿੱਟੀ ਕੋਠੀ ਦੀ ਹੈ। ਇੱਥੇ ਮੁਲਜ਼ਮ ਨੇ 20 ਰੁਪਏ ਦੀਆਂ ਮੂਲਿਆਂ ਖਰੀਦਿਆ ਫਿਰ 50 ਰੁਪਏ ਦਾ ਨੋਟ ਦਿੱਤਾ। ਸਬਜੀ ਵੇਚਣ ਵਾਲੇ ਨੇ ਗਾਹਕ ਨੂੰ 30 ਰੁਪਏ ਵਾਪਸ ਕੀਤੇ ਇਸ ਦੌਰਾਨ 10 ਰੁਪਏ ਦਾ ਨੋਟ ਫਟਿਆ ਹੋਇਆ ਉਸ ਨੇ ਸਬਜੀ ਵਾਲੇ ਦੇ ਸਾਹਮਣੇ ਗੁੱਸੇ ਵਿੱਚ ਨੋਟ ਫਾੜ ਦਿੱਤਾ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਮੁਲਜ਼ਮ ਨੇ ਦੁਕਾਨਦਾਰ ਨਾਲ ਕੁੱਟਮਾਰ ਕੀਤੀ,ਇਸੇ ਵਿਚਾਲੇ ਇਲਾਕੇ ਦੇ ਕੁਝ ਲੋਕ ਇਕੱਠੇ ਹੋਏ ਅਤੇ ਦੋਵਾਂ ਦਾ ਰਾਜ਼ੀਨਾਮਾ ਕਰਵਾਇਆ । ਪਰ ਮੁਲਜ਼ਮ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਉਸ ਨੇ ਉਹ ਕਰਤੂਤ ਕਰ ਦਿੱਤੀ ਜੋ ਕਿਸੇ ਦਰਿੰਦਗੀ ਤੋਂ ਘੱਟ ਨਹੀਂ ਸੀ ।

ਗਲੇ ਮਿਲਣ ਦੇ ਬਹਾਨੇ ਕੀਤੀ ਇਹ ਹਰਕਤ

ਮੁਲਜ਼ਮ ਨੇ ਗਲੇ ਮਿਲਣ ਦੇ ਬਹਾਨੇ ਆਪਣੀ ਸਕੂਟੀ ਤੋਂ ਕੋਈ ਜਵਲਨਸ਼ੀਲ ਪ੍ਰਦਾਰਥ ਕੱਢਿਆ ਅਤੇ ਦੁਕਾਨਦਾਰ ‘ਤੇ ਛਿੜਕ ਦਿੱਤਾ ਅਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ । ਅੱਗ ਨਾਲ ਤੜਪ ਦੇ ਦੁਕਾਨਦਾਰ ਨੂੰ ਬਚਾਉਣ ਦੇ ਲਈ ਲੋਕਾਂ ਨੇ ਪਾਣੀ ਪਾਇਆ,ਇਸ ਵਿਚਾਲੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ,ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਇਹ ਹਰਕਤ ਕੈਦ ਹੋਈ ਹੈ। ਪੀੜਤ ਦੁਕਾਨਦਾਰ ਦੀ ਪਛਾਣ ਸ਼ੇਖਰ ਦੇ ਰੂਪ ਵਿੱਚ ਹੋਈ ਹੈ,ਉਸ ਮੁਤਾਬਿਕ ਮੁਲਜ਼ਮ ਰਵੀ ਉਸ ਦੇ ਕੋਲ ਸਬਜੀ ਲੈਣ ਲਈ ਆਇਆ ਸੀ ਫਟਿਆ ਹੋਇਆ ਨੋਟ ਵੇਖ ਕੇ ਕੁੱਟਮਾਰ ਕਰਨ ਲੱਗਿਆ ।

ਸ਼ੇਖਰ ਦੇ ਭਰਾ ਰਾਜੇਸ਼ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਉਸ ਦੀ ਹਾਲਤ ਨਾਜ਼ੂਕ ਦੱਸੀ ਜਾ ਰਹੀ ਹੈ,ਮੁਲਜ਼ਮ ਰਵੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ । ਥਾਣਾ ਹੈਬੋਵਾਲ ਦੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ । ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਲਿਆ ਗਿਆ ਹੈ ।

Exit mobile version