The Khalas Tv Blog Punjab ਪੰਜਾਬ ‘ਚ ਵਿਆਹ ਤੋਂ ਠੀਕ ਪਹਿਲਾਂ ਲਾੜੇ ਨੇ ਚੁੱਕਿਆ ਇਹ ਕਦਮ ! ਸਹੁਰੇ ਪਰਿਵਾਰ ਦੇ ਸਾਹਮਣੇ ਇਹ ਸੱਚ ਆਉਣ ਤੋਂ ਪਰੇਸ਼ਾਨ ਸੀ
Punjab

ਪੰਜਾਬ ‘ਚ ਵਿਆਹ ਤੋਂ ਠੀਕ ਪਹਿਲਾਂ ਲਾੜੇ ਨੇ ਚੁੱਕਿਆ ਇਹ ਕਦਮ ! ਸਹੁਰੇ ਪਰਿਵਾਰ ਦੇ ਸਾਹਮਣੇ ਇਹ ਸੱਚ ਆਉਣ ਤੋਂ ਪਰੇਸ਼ਾਨ ਸੀ

Ludhihana marriage break due to speaking problem

ਲਾੜੇ ਨੂੰ ਹਕਲਾਉਣ ਦੀ ਬਿਮਾਰੀ ਦੀ ਜਿਸ ਦੀ ਵਜ੍ਹਾ ਕਰਕੇ ਉਹ ਕਾਫੀ ਪਰੇਸ਼ਾਨ ਸੀ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਬੈਂਕ ਮੁਲਾਜ਼ਮ ਦਾ ਵਿਆਹ ਸੀ । ਘਰ ਵਿੱਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਰਹੀਆਂ ਸਨ । ਪਰ ਵਿਆਹ ਤੋਂ ਠੀਕ ਪਹਿਲਾਂ ਲਾੜੇ ਨੇ ਆਪਣੇ ਹੱਥਾਂ ਨਾਲ ਸਾਹਾਂ ‘ਤੇ ਵਿਰਾਮ ਲਾ ਦਿੱਤਾ। ਦਰਾਸਲ ਸਹੁਰੇ ਪਰਿਵਾਰ ਨੂੰ ਵਿਆਹ ਤੋਂ ਠੀਕ ਪਹਿਲਾਂ ਲਾੜੇ ਦੀ ਹਕਲਾਉਣ ਦੀ ਬਿਮਾਰੀ ਦੇ ਬਾਰੇ ਨਾ ਪੱਤਾ ਚੱਲ ਜਾਵੇ ਇਸ ਦਾ ਡਰ ਲਾੜੇ ਦੇ ਮਨ ਵਿੱਚ ਸੀ । ਇਸੇ ਬਿਮਾਰੀ ਦੀ ਵਜ੍ਹਾ ਕਰਕੇ ਅਵਿਨਾਸ਼ ਦਾ 2,3 ਮਹੀਨੇ ਪਹਿਲਾਂ ਰਿਸ਼ਤਾ ਵੀ ਟੁੱਟ ਗਿਆ ਸੀ। ਮਨ ਵਿੱਚ ਬੈਠੇ ਡਰ ਨੂੰ ਅਵਿਨਾਸ਼ ਕੰਟਰੋਲ ਨਹੀਂ ਕਰ ਸਕਿਆ ਅਤੇ ਆਪਣੇ ਕਮਰੇ ਵਿੱਚ ਫਾਹਾ ਲਾ ਲਿਆ ।

ਪਰਿਵਾਰ ਨੇ ਜਦੋਂ ਕਮਰੇ ਵਿੱਚ ਅਵਿਨਾਸ਼ ਨੂੰ ਪੱਖੇ ਨਾਲ ਲਟਕਿਆਂ ਵੇਖਿਆ ਤਾਂ ਉਹ ਹੈਰਾਨ ਰਹਿ ਗਏ । ਪਰਿਵਾਰ ਨੇ ਸ਼ੋਰ ਮਚਾਇਆ ਤਾਂ ਗੁਆਂਢੀਆਂ ਆ ਗਏ । ਅਵਿਨਾਸ਼ ਨੂੰ ਮੁੱਢਲੀ ਸਹਾਇਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੇ ਸਾਹ ਨਹੀਂ ਆ ਰਹੇ ਸਨ। ਪਰਿਵਾਰ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਹੁਣ ਉਸ ਦੀ ਮ੍ਰਿਤਕ ਦੇਹ ਦਾ ਪੁਲਿਸ ਪੋਸਟਮਾਰਟ ਕਰੇਗੀ ।

ਅਵਿਨਾਸ਼ ਨੂੰ ਇਹ ਪਰੇਸ਼ਾਨੀ ਸੀ

ਪੁਲਿਸ ਮੁਤਾਬਿਕ ਮ੍ਰਿਤਕ ਅਵਿਨਾਸ਼ ਨੂੰ ਹਕਲਾਉਣ ਦੀ ਬਿਮਾਰੀ ਸੀ । ਇਸ ਲਈ ਉਹ ਨਿੱਜੀ ਜ਼ਿੰਦਗੀ ਵਿੱਚ ਕਾਫੀ ਪਰੇਸ਼ਾਨ ਸੀ। ਤਕਰੀਬਨ 2 ਤੋਂ 3 ਮਹੀਨੇ ਪਹਿਲਾਂ ਉਸ ਦਾ ਰਿਸ਼ਤਾ ਵੀ ਟੁੱਟ ਗਿਆ ਸੀ । ਅਵਿਨਾਸ਼ ਦਾ ਹੁਣ ਮੁੜ ਤੋਂ ਰਿਸ਼ਤਾਂ ਤਾਂ ਹੋ ਗਿਆ ਸੀ ਪਰ ਉਸ ਦੇ ਮੰਨ ਵਿੱਚ ਇਹ ਡਰ ਬੈਠ ਗਿਆ ਸੀ ਕਿ ਜੇਕਰ ਉਸ ਦੇ ਹਕਲਾਉਣ ਦੀ ਬਿਮਾਰੀ ਦਾ ਪਤਾ ਚੱਲ ਗਿਆ ਤਾਂ ਉਸ ਦਾ ਰਿਸ਼ਤਾ ਨਾ ਟੁੱਟ ਜਾਵੇ । ਕੁਝ ਦਿਨਾਂ ਤੋਂ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ । ਘਰ ਵਿੱਚ ਪੇਂਟ ਹੋ ਰਿਹਾ ਸੀ। ਪਰ ਇਸ ਵਿਚਾਲੇ ਅਵਿਨਾਸ਼ ਨੇ ਆਪਣੇ ਸਾਹਾਂ ‘ਤੇ ਵਿਰਾਮ ਲਾ ਦਿੱਤਾ । ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ । ਪਰਿਵਾਰ ਨੂੰ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਹੀ ਦਿੱਤੀ ਜਾਵੇਗੀ । ਪਰ ਅਵਿਨਾਸ਼ ਨੂੰ ਬਚਾਇਆ ਜਾ ਸਕਦਾ ਸੀ ਜੇਕਰ ਸਮੇਂ ਰਹਿੰਦੇ ਹੋਏ ਉਸ ਦੇ ਮਨ ਨੂੰ ਸਮਝਿਆ ਜਾਂਦਾ।

ਅਵਿਨਾਸ਼ ਨੂੰ ਜਿਹੜੀ ਬੋਲਣ ਵਿੱਚ ਪਰੇਸ਼ਾਨੀ ਸੀ ਉਹ ਇੰਨੀ ਵੱਡੀ ਨਹੀਂ ਸੀ ਕਿ ਉਸ ਨੂੰ ਆਪਣੀ ਜ਼ਿੰਦਗੀ ਕੁਰਬਾਨ ਕਰਨੀ ਪਏ  । ਅਵਿਨਾਸ਼ ਨੂੰ ਬਿਨਾਂ ਕੁੜੀ ਵਾਲਿਆਂ ਤੋਂ ਲੁਕਾਏ ਸਾਰੀ ਗੱਲ ਸਾਫ ਕਰਨੀ ਚਾਹੀਦੀ ਸੀ ਹੋ ਸਕਦਾ ਕੀ ਕੁੜੀ ਵਾਲੇ ਅਵਿਨਾਸ਼ ਦੀ ਪਰੇਸ਼ਾਨੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ । ਇਸ ਵਿੱਚ ਅਵਿਨਾਸ਼ ਦੇ ਘਰ ਵਾਲਿਆਂ ਨੂੰ ਵੀ ਕਦਮ ਅੱਗੇ ਵਧਾਉਣਾ ਚਾਹੀਦਾ ਸੀ । ਕਿਉਂਕਿ ਕਿਸੇ ਵੀ ਰਿਸ਼ਤੇ ਦੀ ਸ਼ੁਰੂਆਤ ਝੂਠ ਤੋਂ ਨਹੀਂ ਹੋ ਸਕਦੀ ਹੈ। ਜ਼ਿੰਦਗੀ ਵਿੱਚ ਚੁਣੌਤੀਆਂ ਆਉਂਦੀਆਂ ਪਰ ਉਸ ਦਾ ਡੱਟ ਦੇ ਮੁਕਾਬਲਾ ਕਰਨਾ ਚਾਹੀਦਾ ਹੈ,ਫਿਰ ਜਿੱਤ ਤੈਅ ਹੁੰਦੀ ਹੈ । ਆਪਣੇ ਹੱਥੋਂ ਜ਼ਿੰਦਗੀ ਨੂੰ ਕੁਰਬਾਨ  ਕਰਨ ਵਾਲਾ ਸ਼ਖਸ ਨਾ ਸਿਰਫ਼ ਆਪਣੀ ਜੀਵਨ ਲੀਲਾ ਖਤਮ ਕਰਦਾ ਹੈ ਬਲਕਿ ਪਰਿਵਾਰ ਦੇ ਹੋਰ ਮੈਂਬਰ ਨੂੰ ਹਮੇਸ਼ਾਂ ਦੇ ਲਈ ਅਜਿਹੇ ਮੋੜ ‘ਤੇ ਛੱਡ ਜਾਂਦਾ ਹੈ ਜਿੱਥੋਂ ਉਹ ਵਾਪਸ ਨਹੀਂ ਆਉਂਦੇ  ।  ਅਵਿਨਾਸ਼ ਦੇ ਨਾਲ ਜਿਸ ਕੁੜੀ ਦਾ ਵਿਆਹ ਹੋਣਾ ਸੀ ਉਸ ਦੀ ਹਾਲਤ ਦਾ ਅੰਦਾਜ਼ਾ ਵੀ ਲਗਾਉਣਾ ਅਸਾਨ ਨਹੀਂ ਹੈ । ਕੁੜੀ ਤਾਂ ਅਵਿਨਾਸ਼ ਦੀ ਇਸ ਤਕਲੀਫ ਤੋਂ ਅੰਜਾਨ ਸੀ। ਉਸ ਦੇ ਘਰ ਵੀ ਸ਼ਗਨਾਂ ਦੀ ਤਿਆਰੀ ਚੱਲ ਰਹੀ ਸੀ ਅਜਿਹੇ ਵਿੱਚ ਅਵਿਨਾਸ਼ ਦੀ ਮੌਤ ਦੀ ਖਬਰ ਨੇ ਉਸ ਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ ਹੋਵੇਗਾ ।

Exit mobile version