International

ਪੁਲ ‘ਤੇ 200 ਗੱਡੀਆਂ ਇੱਕ ਦੂਜੇ ‘ਤੇ ਚੜੀਆਂ !

CHINA BRIDGE ACCIDENT

ਬਿਊਰੋ ਰਿਪੋਟਰ : ਧੁੰਦ ਕਿਸ ਕਦਰ ਹਾਦਸੇ ਨੂੰ ਸਦਾ ਦੇ ਰਹੀ ਹੈ । ਇਸ ਦੀ ਸਭ ਤੋਂ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ । ਧੁੰਦ ਦੀ ਵਜ੍ਹਾ ਕਰਕੇ 200 ਗੱਡੀਆਂ ਆਪਸ ਵਿੱਚ ਟਕਰਾਈਆਂ, ਗੱਡੀਆਂ ਦਾ ਇਹ ਜ਼ਬਰਦਸਤ ਹਾਦਸਾ ਚੀਨ ਵਿੱਚ ਹੋਇਆ ਜਿੱਥੇ ਪਹਿਲਾਂ ਹੀ ਕੋਰੋਨਾ ਕਹਿਰ ਮਚਾ ਰਿਹਾ ਹੈ। ਇਸ ਹਾਦਸੇ ਵਿੱਚ ਮੌਤ ਦੀ ਖਬਰ ਆ ਰਹੀ ਹੈ।

ਚੀਨੀ ਮੀਡੀਆ CCTV ਦੇ ਮੁਤਾਬਿਕ ਝੇਂਗਝੋਓ ਸ਼ਹਿਰ ਵਿੱਚ ਇੱਕ ਪੁੱਲ ਤੋਂ ਦੋਵਾਂ ਪਾਸੇ ਤੋਂ ਆ ਰਹੀਆਂ ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ । ਹਾਦਸਾ ਬੁੱਧਵਾਰ ਸਵੇਰ ਵੇਲੇ ਹੋਇਆ। ਇੱਥੇ ਧੁੰਦ ਇੰਨ੍ਹੀ ਜ਼ਿਆਦਾ ਸੀ ਕਿ 200 ਮੀਟਰ ਤੱਕ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ । ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਪੋਸਟ ਪਾਕੇ ਕਿਹਾ ਕਿ ਹਾਦਸਾਂ ਇੰਨਾਂ ਜ਼ਿਆਦਾ ਦਰਦਨਾਕ ਸੀ ਜਿਸ ਨੇ ਵੇਖਿਆ ਉਹ ਹੈਰਾਨ ਹੋ ਗਿਆ। ਬ੍ਰਿਜ ‘ਤੇ ਜਾਮ ਲੱਗ ਗਿਆ ਕਿਉਂਕਿ 200 ਗੱਡੀਆਂ ਇੱਕ ਦੂਜੇ ਦੇ ਵਿੱਚ ਵਜੀਆਂ ਸਨ। ਕੁਝ ਗਡੀਆਂ ਅਤੇ ਟਰੱਕ ਇੱਕ ਦੂਜੇ ‘ਤੇ ਉੱਤੇ ਚੜ ਗਏ ਸਨ । ਵੀਡੀਓ ਬਣਾਉਣ ਵਾਲੇ ਸ਼ਖਸ ਨੇ ਦੱਸਿਆ ਕਿ ਮਨਜਰ ਕਾਫੀ ਡਰਾਨ ਵਾਲਾ ਸੀ । ਉਸ ਨੇ ਦੱਸਿਆ ਸਾਰੇ ਫਸੇ ਹੋਏ ਸਨ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਪੁੱਲ ਤੋਂ ਨਿਕਲ ਸਕਣਗੇ ਜਾਂ ਨਹੀਂ ।

CHINA BRIDGE ACCIDENT
ਧੁੰਦ ਦੀ ਵਜ੍ਹਾ ਕਰਕੇ ਹੋਇਆ ਸੀ ਹਾਦਸਾ

ਦੁਰਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਚਾਅ ਦੇ ਲਈ ਫਾਇਰ ਬ੍ਰਿਗੇਡ ਦੀਆਂ 11 ਗਡੀਆਂ ਮੌਕੇ ‘ਤੇ ਪਹੁੰਚਿਆ,ਤਕਰੀਬਨ 100 ਤੋਂ ਵਧ ਮੁਲਾਜ਼ਮ ਲੋਕਾਂ ਨੂੰ ਬਚਾਉਣ ਵਿੱਚ ਜੁੱਟੇ ਸਨ। ਉਧਰ ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਕਈ ਸ਼ਹਿਰਾਂ ਵਿੱਚ ਵਿਜ਼ੀਬਿਲਟੀ 500 ਮੀਟਰ ਤੋਂ ਵੀ ਘੱਟ ਹੋਵੇਗੀ । ਯੈਲੋ ਰੀਵਰ ‘ਤੇ ਬਣੇ ਪੁੱਲ ਬਹੁਤ ਹੀ ਅਹਿਮ ਹੈ । ਇਹ ਝੇਂਗਝੋਓ ਸ਼ਹਿਰ ਨੂੰ ਜਿਨਜਿਆਂਗ ਸ਼ਹਿਰ ਨਾਲ ਜੋੜ ਦਾ ਹੈ । ਉਧਰ ਟਰੈਫਿਕ ਪੁਲਿਸ ਨੇ ਕਿਹਾ ਕੀ ਮੌਸਮ ਨੂੰ ਵੇਖ ਦੇ ਹੋਏ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਅਸੀਂ ਲੋਕਾਂ ਨੂੰ ਪੁੱਲ ‘ਤੇ ਸਾਵਧਾਨੀ ਨਾਲ ਜਾਣ ਲਈ ਕਿਹਾ ਸੀ ।