Punjab

ਲੁਧਿਆਣਾ ‘ਚ ਕਿਸਾਨ ਨੇ 4 ਸਾਲ ਦੇ ਬੱਚੇ ਨਾਲ ਕੀਤੀ ਇਹ ਕਰਤੂਤ ! ਇਸ ਛੋਟੀ ਗਲਤੀ ਦੀ ਦਿੱਤੀ ਵੱਡੀ ਸਜ਼ਾ

Ludhihana farmer throw 4 year old child in main hole

ਬਿਊਰੋ ਰਿਪੋਰਟ : ਲੁਧਿਆਣਾ ਇੱਕ ਸ਼ਖਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਮਾਛੀਵਾੜਾ ਵਿੱਚ 4 ਸਾਲ ਦੇ ਬੱਚੇ ਨੂੰ ਇੱਕ ਸਖ਼ਸ ਨੇ ਗਟਰ ਵਿੱਚ ਸੁੱਟ ਦਿੱਤਾ । ਬੱਚੇ ਦਾ ਕਸੂਰ ਸਿਰਫ਼ ਇਨ੍ਹਾਂ ਹੀ ਸੀ ਕਿ ਉਹ ਮੁਲਜ਼ਮ ਦੇ ਖੇਤਾਂ ਵਿੱਚ ਪਤੰਗ ਲੁੱਟਣ ਦੇ ਲਈ ਚੱਲਾ ਗਿਆ ਸੀ। ਪੀੜਤ ਬੱਚੇ ਦਾ ਨਾਂ ਅੰਸ਼ੂ ਕੁਮਾਰ ਹੈ ਜਦਕਿ ਮੁਲਜ਼ਮ ਦਾ ਨਾਂ ਬਾਬੂ ਲਾਲ ਹੈ । ਦੱਸਿਆ ਜਾ ਰਿਹਾ ਹੈ ਕਿ ਬਾਬੂ ਲਾਲ ਨੇ ਬਲੀਬੇਗ ਬਸਤੀ ਦੇ ਨਜ਼ਦੀਕ ਜਮੀਨ ਠੇਕੇ ‘ਤੇ ਲਈ ਹੋਈ ਸੀ । ਮੁਲਜ਼ਮ ਇਸੇ ਜ਼ਮੀਨ ‘ਤੇ ਖੇਤੀ ਕਰਦਾ ਸੀ । ਬੱਚੇ ਉਸ ਦੇ ਖੇਤਾਂ ਵਿੱਚ ਖੇਡਣ ਜਾਂਦੇ ਸਨ । ਇਸ ਕਾਰਨ ਉਸ ਦੀ ਫਸਲ ਖਰਾਬ ਹੋ ਗਈ ਸੀ । ਦੱਸਿਆ ਜਾਂਦਾ ਹੈ ਮੁਲਜ਼ਮ ਨੇ ਇਸੇ ਵਜ੍ਹਾ ਨਾਲ ਬੱਚੇ ਨੂੰ ਗਟਰ ਵਿੱਚ ਸੁੱਟ ਦਿੱਤਾ ।

ਜਦੋਂ ਪਰਿਵਾਰ ਨੂੰ ਬਾਬੂ ਲਾਲ ਦੀ ਇਸ ਹਰਕਤ ਦੇ ਬਾਰੇ ਪਤਾ ਚਲਿਆ ਤਾਂ 4 ਸਾਲ ਦੇ ਅੰਸ਼ੂ ਕੁਮਾਰ ਦੀ ਤਲਾਸ਼ ਸ਼ੁਰੂ ਹੋਈ ਤਾਂ ਬੱਚੇ ਦੀ ਲਾਸ਼ ਗਟਰ ਤੋਂ ਬਰਾਮਦ ਹੋਈ । ਪਰਿਵਾਰ ਮੁਤਾਬਿਕ ਬੱਚੇ ਦਾ ਕਤਲ ਕਰਕੇ ਉਸ ਨੂੰ ਗਟਰ ਵਿੱਚ ਸੁੱਟ ਦਿੱਤਾ ਗਿਆ ਸੀ । ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਬੱਚੇ ਬਾਬੂ ਲਾਲ ਦੇ ਖੇਤਾਂ ਵਿੱਚ ਪਤੰਗ ਲੁੱਟਣ ਗਏ ਸਨ । ਬਾਬੂ ਨਾਲ ਬੱਚਿਆਂ ਨੂੰ ਹਟਾਉਣ ਦੇ ਲਈ ਉਨ੍ਹਾਂ ਦੇ ਪਿੱਛੇ ਭਜਿਆ ਅਤੇ ਇਸੇ ਦੌਰਾਨ ਉਸ ਦੇ ਹੱਥ ਅੰਸ਼ੂ ਆ ਗਿਆ । ਗੁੱਸੇ ਵਿੱਚ ਮੁਲਜ਼ਮ ਬੱਚੇ ਨੂੰ ਥੋੜ੍ਹੀ ਦੂਰ ਗਟਰ ਕੋਲ ਲੈ ਗਿਆ ਅਤੇ ਸੁੱਟ ਕੇ ਫਰਾਰ ਹੋ ਗਿਆ । ਲੋਕ ਜਦੋਂ ਮੌਕੇ ‘ਤੇ ਪਹੁੰਚੇ ਤਾਂ ਬੜੀ ਮੁਸ਼ਕਿਲ ਨਾਲ ਅੰਸ਼ੂ ਨੂੰ ਬਾਹਰ ਕੱਢਿਆ ਗਿਆ ਪਰ ਉਸ ਵੇਲੇ ਤੱਕ ਅੰਸ਼ੂ ਦੀ ਮੌ ਤ ਹੋ ਚੁੱਕੀ ਸੀ।

ਪਰਿਵਾਰ ਦੀ ਪੁਲਿਸ ਤੋਂ ਮੰਗ

ਮ੍ਰਿਤਕ ਅੰਸ਼ੂ ਦੀ ਮਾਂ ਗੀਤਾ ਦਾ ਰੋਹ-ਰੋਹ ਕੇ ਬੁਰਾ ਹਾਲ ਹੈ । ਉਸ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ । ਮਾਂ ਗੀਤਾ ਦਾ ਕਹਿਣਾ ਹੈ ਕਿ ਬਾਬੂ ਲਾਲ ਨੇ ਜਿਹੜਾ ਕੰਮ ਕੀਤਾ ਹੈ ਉਸ ਦੇ ਲਈ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ । ਮਾਂ ਨੇ ਕਿਹਾ ਸਿਰਫ਼ ਖੇਤਾਂ ਵਿੱਚ ਖੇਡਣ ਦੀ ਸਜ਼ਾ ਮੌ ਤ ਕਿਵੇਂ ਹੋ ਸਕਦੀ ਹੈ । ਉਸ ਨੇ ਕਿਹਾ ਜਦੋਂ ਬੱਚੇ ਖੇਤ ਵਿੱਚ ਗਏ ਸਨ ਤਾਂ ਅੰਸ਼ੂ ਵੀ ਉਨ੍ਹਾਂ ਦੇ ਪਿੱਛੇ ਚੱਲਾ ਗਿਆ । ਉਸ ਮਾਸੂਮ ਨੂੰ ਕੀ ਪਤਾ ਸੀ । ਵੱਡੇ ਬੱਚੇ ਬਾਬੂ ਲਾਲ ਦੇ ਹੱਥ ਵਿੱਚ ਨਹੀਂ ਆਏ ਤਾਂ ਉਸ ਨੇ ਸਾਰਾ ਗੁੱਸਾ ਹੈਵਾਨ ਬਣ ਕੇ ਮਾਸੂਮ ਅੰਸ਼ੂ ਦੇ ਕੱਢ ਦਿੱਤਾ ਅਤੇ ਉਸ ਨੂੰ ਗਟਰ ਵਿੱਚ ਸੁੱਟ ਕੇ ਮੌ ਤ ਦੇ ਹਵਾਲੇ ਕਰ ਦਿੱਤਾ ਗਿਆ ।

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਬਾਬੂ ਲਾਲ ਦੀ ਇਸ ਸ਼ਰਮਨਾਕ ਹਰਕਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਰਫ਼ਤਾਰ ਕਰ ਲਿਆ ਹੈ । ਮੁਲਜ਼ਮ ਦੇ ਖਿਲਾਫ਼ ਕਤਲ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ । ਬਾਬੂ ਲਾਲ ਦੀ ਇਹ ਕਰਤੂਤ ਅਣਮਨੁੱਖੀ ਸੀ । ਜੇਕਰ ਉਸ ਨੂੰ ਬੱਚਿਆਂ ਦੇ ਖੇਤ ਵਿੱਚ ਵੜਨ ‘ਤੇ ਇਤਰਾਜ਼ ਸੀ ਤਾਂ ਉਸ ਨੂੰ ਪਿਆਰ ਨਾਲ ਮਾਪਿਆਂ ਨੂੰ ਸਮਝਾਉਣਾ ਚਾਹੀਦਾ ਸੀ । ਗੁੱਸੇ ਵਿੱਚ ਨਾ ਸਿਰਫ਼ ਉਸ ਦੇ ਹੱਥ ਖੂਨ ਨਾਲ ਰੰਗੇ ਗਏ ਬਲਕਿ ਉਸ ਮਾਂ ਦੀ ਗੋਦ ਵਿੱਚ ਉਜੜ ਗਈ ਜਿਸ ਨੇ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਅਤੇ ਫਿਰ 4 ਸਾਲ ਤੱਕ ਆਪਣੀ ਮਮਤਾ ਨਿਛਾਵਰ ਕੀਤੀ ।