ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਬਹੁਤ ਦੀ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਮਾਪਿਆਂ ਕੋਲ ਇਹ ਖ਼ਬਰ ਪਹੁੰਚੀ ਯਕੀਨ ਮਨੋ ਉਸ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਹੀ ਖਿਸਕ ਗਈ ਹੈ । ਇਹ ਲਾਪਰਵਾਹੀ ਹੈ ਜਾਂ ਅਨਹੋਣੀ ਕੁਝ ਵੀ ਸਮਝ ਲਿਓ ਪਰ ਇਹ ਵੱਡਾ ਸਬਕ ਹੈ ਮਾਪਿਆਂ ਦੇ ਲਈ । ਲੁਧਿਆਣਾ ਦੇ ਮਲੇਰਕੋਟਲਾ ਵਿੱਚ ਪਿੰਡ ਮਲੋਦ ਵਿੱਚ ਢਾਈ ਸਾਲ ਦੇ ਮਨਵੀਰ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਨਵੀਰ ਗਰਮ ਪਾਣੀ ਦੀ ਪਾਲਟੀ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਉਹ ਚੀਕਾਂ ਮਾਰ ਦਾ ਰਿਹਾ ਹੈ। ਪਰ ਜਦੋਂ ਮਾਂ ਪਹੁੰਚੀ ਤਾਂ ਬਹੁਤ ਦੇਰ ਹੋ ਚੁੱਕੀ ਸੀ । ਮਨਵੀਰ ਨੂੰ ਤਿੰਨ ਹਸਪਤਾਲਾਂ ਵਿੱਚ ਲਿਜਾਇਆ ਗਿਆ ਪਰ ਉਸ ਨੇ PGI ਵਿੱਚ ਜਾਕੇ ਦਮ ਤੋੜ ਦਿੱਤਾ ।
ਬਿਜਲੀ ਦੀ ਰਾਡ ਨਾਲ ਪਾਣੀ ਗਰਮ ਹੋ ਰਿਹਾ ਸੀ
ਮਨਵੀਰ ਦੀ ਮਾਂ ਨੇ ਉਸ ਨੂੰ ਨਵਾਉਣ ਦੇ ਲਈ ਬਾਲਟੀ ਵਿੱਚ ਪਾਣੀ ਗਰਮ ਕੀਤਾ ਸੀ । ਬਿਜਲੀ ਦੀ ਰਾਡ ਦੇ ਨਾਲ ਪਾਣੀ ਗਰਮ ਕੀਤਾ ਗਿਆ । ਪਾਣੀ ਦੇ ਗਰਮ ਹੋਣ ਤੋਂ ਬਾਅਦ ਮਨਵੀਰ ਦੀ ਮਾਂ ਬਿਜਲੀ ਦੀ ਰਾਡ ਨੂੰ ਕੱਢ ਕੇ ਉਸ ਨੂੰ ਕਮਰੇ ਵਿੱਚ ਰੱਖਣ ਚੱਲੀ ਗਈ । ਪਿੱਛੋ ਮਨਵੀਰ ਬਾਲਟੀ ਕੋਲ ਪਹੁੰਚ ਗਿਆ ਅਤੇ ਅਚਾਨਕ ਗਰਮ ਪਾਣੀ ਦੀ ਬਾਲਟੀ ਮਨਵੀਰ ਦੇ ਉੱਤੇ ਡਿੱਗ ਗਈ । ਗਰਮ ਪਾਣੀ ਡਿੱਗ ਦੇ ਮਨਵੀਰ ਚਿਲਾਉਣ ਲੱਗ ਗਿਆ ਮਾਂ ਭੱਜ ਕੇ ਪਹੁੰਚੀ ਤਾਂ ਉਹ ਬੱਚੇ ਦੀ ਹਾਲਤ ਵੇਖ ਕੇ ਪਰੇਸ਼ਾਨ ਹੋ ਗਈ । ਮਨਵੀਰ ਨੂੰ ਸਭ ਤੋਂ ਪਹਿਲਾਂ ਮਲੇਰਕੋਟਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।
ਮਨਵੀਰ ਦੇ ਅੰਦਰੂਨੀ ਅੰਗ ਖਰਾਬ ਹੋ ਗਏ ਸਨ
ਮਨਵੀਰ ਦੀ ਹਾਲਤ ਇੰਨੀ ਜ਼ਿਆਦਾ ਗੰਭੀਰ ਸੀ ਕਿ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ । ਪਰ ਉੱਥੇ ਵੀ ਮਨਵੀਰ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਰਹੀ ਤਾਂ PGI ਚੰਡੀਗੜ੍ਹ ਭੇਜ ਦਿੱਤਾ ਗਿਆ ਪਰ PGI ਦੇ ਡਾਕਟਰ ਵੀ ਮਨਵੀਰ ਨੂੰ ਨਹੀਂ ਬਚਾ ਸਕੇ । ਡਾਕਟਰਾਂ ਮੁਤਾਬਿਕ ਪਾਣੀ ਇੰਨਾਂ ਜ਼ਿਆਦਾ ਗਰਮ ਸੀ ਕਿ ਮਨਵੀਰ ਦੇ ਅੰਦਰੂਨੀ ਅੰਗ ਵੀ ਪੂਰੀ ਤਰ੍ਹਾਂ ਨਾਲ ਡੈਮੇਜ ਹੋ ਗਏ । ਮਨਵੀਰ ਦੀ ਮਾਂ ਅਤੇ ਪਿਤਾ ਹਾਦਸੇ ਤੋਂ ਬਾਅਦ ਸਦਮੇ ਵਿੱਚ ਹਨ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਅਜਿਹਾ ਕਿਉਂ ਹੋਇਆ । ਮਨਵੀਰ ਨਾਲ ਜੋ ਕੁਝ ਹੋਇਆ ਉਹ ਸਬਕ ਹੈ ਹਰ ਉਸ ਮਾਪਿਆਂ ਲਈ ਜਿੰਨਾਂ ਦੇ ਘਰਾਂ ਵਿੱਚ ਛੋਟੇ-ਛੋਟੇ ਬੱਚੇ ਹਨ। ਕਿਸ ਤਰ੍ਹਾਂ ਛੋਟੀ ਲਾਰਵਾਹੀ ਜ਼ਿੰਦਗੀ ਨੂੰ ਹਮੇਸ਼ਾ-ਹਮੇਸ਼ੀ ਲਈ ਖ਼ਤਮ ਕਰ ਸਕਦੀ ਹੈ। ਕੁਝ ਦਿਨ ਪਹਿਲਾਂ ਸੋਨੀਪਤ ਦੇ 2 ਸਕੇ ਭਰਾ ਵੀ ਇਸੇ ਲਾਪਰਵਾਹੀ ਦਾ ਸ਼ਿਕਾਰ ਹੋਏ ਸਨ । ਜਿਸ ਬਾਰੇ ਵੀ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ ।
ਸੋਨੀਪਤ ਦੇ 2 ਸਕੇ ਭਰਾ ਚਾਚੇ ਦੇ ਵਿਆਹ ‘ਤੇ ਜਾਣ ਦੇ ਲਈ ਬਾਥਰੂਮ ਵਿੱਚ ਨਹਾਉਣ ਗਏ । ਇੱਕ ਦੀ ਉਮਰ 7 ਸਾਲ ਦੀ ਸੀ ਦੂਜੇ ਦੀ 9 ਸਾਲ । ਪਹਿਲੀ ਮੰਜ਼ਿਲ ਤੇ ਬਾਥਰੂਮ ਸੀ । ਕਾਫੀ ਦੇਰ ਉਹ ਬਾਹਰ ਨਹੀਂ ਨਿਕਲੇ ਤਾਂ ਮਾਂ ਨੇ ਬਾਥਰੂਮ ਦਾ ਦਰਵਾਜ਼ਾ ਖੋਲਿਆ ਤਾਂ ਦੋਵੇ ਬੱਚੇ ਬੇਹੋਸ਼ ਸਨ । ਬਾਥਰੂਮ ਵਿੱਚ ਲੱਗੇ ਗੈਸ ਗੀਜ਼ਰ ਦੀ ਗੈਸ ਲੀਕ ਹੋ ਗਈ ਸੀ ਅਤੇ ਦੋਵੇ ਬੱਚੇ ਬੇਹੋਸ਼ ਹੋ ਗਏ । ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਜ਼ਹਿਰੀਲੀ ਗੈਸ ਦੋਵਾਂ ਅੰਦਰ ਚੱਲੀ ਗਈ ਸੀ ।