Punjab

ਆਪ ਦੇ ਵਿਧਾਇਕ ਦਾ PA ਗ੍ਰਿਫਤਾਰ ! ਵਿਜੀਲੈਂਸ ਨੇ ਲੱਖਾਂ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ

ਬਿਉਰੋ ਰਿਪੋਰਟ : ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਬਠਿੰਡਾ ਦਿਹਾਤੀ ਤੋਂ ਆਪ ਦੇ ਵਿਧਾਇਕ ਅਮਿਤ ਰਤਨ ਦੇ PA ਰੇਸ਼ਮ ਗਰਗ ਨੂੰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਵਿਭਾਗ ਨੇ 4 ਲੱਖ ਦੀ ਰਿਸ਼ਵਤ ਦੇ ਮਾਮਲੇ ਵਿੱਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਘੁੱਦਾ ਪਿੰਡ ਦੇ ਸਰਪੰਚ ਨੇ ਰਿਸ਼ਵਤ ਮੰਗਣ ਦਾ ਇਲਜ਼ਾਮ ਲਗਾਇਆ ਸੀ । ਪਿੰਡੇ ਦੇ ਵਿਕਾਸ ਦੇ ਕੰਮਾਂ ਨੂੰ ਲੈਕੇ ਰਿਸ਼ਵਤ ਮੰਗੀ ਗਈ ਸੀ । ਪਿੰਡ ਦੀ ਮਹਿਲੀ ਸਰਪੰਚ ਦੇ ਪਤੀ ਨੇ ਦੱਸਿਆ ਹੈ ਕਿ ਰਿਸ਼ਵਤ ਵਿਧਾਇਕ ਅਮਿਤ ਰਤਨ ਵੱਲੋਂ ਮੰਗੀ ਗਈ ਸੀ । ਉਸ ਨੇ ਹੀ ਪੈਸੇ ਪੀਏ ਨੂੰ ਦੇਣ ਲਈ ਕਿਹਾ ਸੀ । 25 ਲੱਖ ਦੇ ਕੰਮ ਦੇ ਲਈ 5 ਲੱਖ ਰੁਪਏ ਮੰਗੇ ਗਏ ਸਨ। ਪੁਲਿਸ ਨੇ ਵਿਧਾਇਕ ਦੀ ਉਸ ਗੱਡੀ ਨੂੰ ਫੜ ਲਿਆ ਹੈ ਜਿਸ ਵਿੱਚ ਪੈਸਿਆਂ ਦਾ ਲੈਣ-ਦੇਣ ਹੋ ਰਿਹਾ ਸੀ । 2017 ਵਿੱਚ ਅਮਿਤ ਰਤਨ ਨੇ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਸੀ ।