ਬਿਊਰੋ ਰਿਪੋਰਟ : ਕਹਿੰਦੇ ਹਨ ਕੀ ਸਰੀਰ ਤੋਂ ਸਾਹ ਖਤਮ ਹੋਣ ਦੇ ਨਾਲ ਹੀ ਆਤਮਾ ਵੀ ਪਰਮਾਤਮਾ ਵਿੱਚ ਵਲੀਨ ਹੋ ਜਾਂਦੀ ਹੈ । ਮਿੱਟੀ ਹੋ ਚੁੱਕੇ ਸਰੀਰ ਨੂੰ ਅੰਤਿਮ ਵਾਰ ਸ਼ਮਸ਼ਾਨ ਘਾਟ ਵਿੱਚ ਪਰਿਵਾਰ ਵਿਦਾਈ ਦੇਣ ਪਹੁੰਚ ਦਾ ਹੈ । ਪਰ ਲੁਧਿਆਣਾ ਦੇ ਸ਼ਮਸ਼ਾਨ ਘਾਟ ਤੋਂ ਹੈਵਾਨੀਅਤ ਵਾਲੀ ਖ਼ਬਰ ਆਈ ਹੈ । ਇੱਥੇ ਇੱਕ ਸ਼ਖਸ ਨੇ ਕੁੜੀ ਨੂੰ ਜ਼ਿੰਦਾ ਰੱਖਿਆ ਪਰ ਉਸ ਦੀ ਆਤਮਾ ਮਾਰ ਦਿੱਤੀ । ਇਹ ਹਰਕਤ ਕਰਨ ਵਾਲਾ ਮੁਲਜ਼ਮ ਫੜਿਆ ਗਿਆ ਹੈ ਪਰ ਇਸ ਦੀ ਹਰਕਤ ਨੇ ਪੂਰੇ ਸ਼ਹਿਰ ਨੂੰ ਹਿਲਾ ਦਿੱਤਾ ਹੈ ।
ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ
ਦਰਅਸਲ ਲੁਧਿਆਣਾ ਦਾ ਇੱਕ ਸ਼ਖਸ ਨਾਬਾਲਿਗ ਕੁੜੀ ਨੂੰ ਇਹ ਕਹਿਕੇ ਆਪਣੇ ਨਾਲ ਲੈ ਗਿਆ ਕੀ ਉਸ ਦੀ ਮਾਸੀ ਦੀ ਤਬੀਅਤ ਖਰਾਬ ਹੈ ਉਸ ਦੇ ਘਰ ਖਾਣਾ ਬਣਾਉਣਾ ਹੈ । ਨਾਬਾਲਿਗ ਵੀ ਉਸ ਦੇ ਨਾਲ ਚੱਲੀ ਗਈ । ਪਰ ਸ਼ਖਸ ਦੇ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ । ਉਹ ਕੁੜੀ ਨੂੰ ਸ਼ਮਸ਼ਾਨ ਘਾਟ ਲੈ ਗਿਆ ਅਤੇ ਫਿਰ ਉਸ ਦੇ ਨਾਲ ਜ਼ਬਰ ਜਨਾਹ ਵਰਗਾ ਘਿਨੌਣਾ ਕਾਰਾ ਕੀਤਾ । ਸਿਰਫ਼ ਇਨ੍ਹਾਂ ਹੀ ਨਹੀਂ ਕੁੜੀ ਨੂੰ ਹਦਾਇਤ ਦਿੱਤੀ ਕੀ ਜੇਕਰ ਉਸ ਨੇ ਸ਼ੋਰ ਕੀਤਾ ਜਾਂ ਫਿਰ ਕਿਸੇ ਦੇ ਸਾਹਮਣੇ ਮੂੰਹ ਖੋਲਿਆ ਤਾਂ ਅੰਜਾਮ ਬੁਰਾ ਹੋਵੇਗਾ । ਇਹ ਵਾਰਦਾਤ ਐਤਵਾਰ ਰਾਤ ਸਾਢੇ 9 ਵਜੇ ਦੀ ਹੈ । ਇਲਾਕਾ ਲੁਧਿਆਣਾ ਦਾ ਸਰਾਭਾ ਨਗਰ ਦੱਸਿਆ ਜਾ ਰਿਹਾ ਹੈ । ਕੁੜੀ ਕਿਸੇ ਕੋਠੀ ਵਿੱਚ ਕੰਮ ਕਰਦੀ ਸੀ ।
ਵਾਰਦਾਤ ਤੋਂ ਬਾਅਦ ਕੁੜੀ ਪੂਰੀ ਤਰ੍ਹਾਂ ਨਾਲ ਡਰੀ ਹੋਈ ਸੀ । ਪੀੜਤ ਦੀ ਮਾਂ ਨੂੰ ਅਹਿਸਾਸ ਹੋ ਗਿਆ ਸੀ ਕੀ ਕੁੜੀ ਦੇ ਨਾਲ ਕੁਝ ਬੁਰਾ ਹੋਇਆ ਹੈ । ਜਦੋਂ ਮਾਂ ਨੇ ਪੁੱਛਿਆ ਤਾਂ ਕੁੜੀ ਦੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸ ਨੇ ਆਪਣੇ ਨਾਲ ਹੋਈ ਪੂਰੀ ਵਾਰਦਾਤ ਬਾਰੇ ਦੱਸਿਆ । ਇਸ ਤੋਂ ਬਾਅਦ ਪੂਰਾ ਮਾਮਲਾ ਪੁਲਿਸ ਕੋਲ ਪਹੁੰਚਿਆ ਅਤੇ ਫਿਰ 12 ਘੰਟੇ ਦੇ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ।
ਮੁਲਜ਼ਮ ਖਿਲਾਫ ਸਖਤ ਧਾਰਾਵਾਂ
ਚੌਕੀ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕੀ ਜਿਸ ਮੁਲਜ਼ਮ ਨੇ ਇਹ ਹੈਵਾਨੀਅਤ ਕੀਤੀ ਸੀ ਉਸ ਨੂੰ 12 ਘੰਟੇ ਵਿੱਚ ਟਰੇਸ ਕੀਤਾ ਗਿਆ ਹੈ । ਮੁਲਜ਼ਮ ਖਿਲਾਫ ਪਾਕਸੋ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੀਆਂ ਧਾਰਾਵਾਂ ਲਗਾਇਆ ਗਈਆਂ ਹਨ । ਪੁਲਿਸ ਮੁਤਾਬਿਕ ਮੁਲਜ਼ਮ ਦੇ ਖਿਲਾਫ਼ ਪਹਿਲਾਂ ਹੀ ਚੋਰੀ ਦੇ ਮਾਮਲੇ ਸਨ । ਮੁਲਜ਼ਮ ਦੀ ਪੀੜਤਾਂ ਦੇ ਨਾਲ ਜਾਨ ਪਛਾਣ ਸੀ । ਜਿਸ ਦੀ ਵਜ੍ਹਾ ਕਰਕੇ ਜਿੱਥੇ ਕੁੜੀ ਕੰਮ ਕਰਦੀ ਸੀ ਉੱਥੋਂ ਉਹ ਝੂਠ ਬੋਲ ਕੇ ਝਾਂਸੇ ਨਾਲ ਲੈ ਗਿਆ । ਪੀੜਤ ਕੁੜੀ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਹੈ ।