Punjab

ਵਿਆਹ ਦੀ ਵਰੇਗੰਢ ‘ਤੇ ਭਾਬੀ ਨੇ ਦਰਵਾਜ਼ਾ ਦੇਰ ਨਾਲ ਖੋਲ੍ਹਿਆ ਤਾਂ 1 ਸਾਲ ਦੀ ਬੱਚੀ ਸਾਹਮਣੇ ਦਿਓਰ ਨੇ ਕੀਤੀ ਇਹ ਹਰਕਤ

Ludhihana brother inlaw Hit sister in law

ਬਿਊਰੋ ਰਿਪੋਰਟ : ਲੁਧਿਆਣਾ ਦੇ ਕਸਬਾ ਮਾਛੀਵਾੜਾ ਦੇ ਸਿਕੰਦਰ ਪਿੰਡ ਵਿੱਚ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ । ਦਿਓਰ ਅਮਰੀਕ ਸਿੰਘ ਨੇ ਭਾਬੀ ਮੁਸਕਾਨ ਦਾ ਇਸ ਲਈ ਕਤ ਲ ਕਰ ਦਿੱਤਾ ਕਿਉਂਕਿ ਉਸ ਨੇ ਦਰਵਾਜ਼ਾ ਖੋਲ੍ਹਣ ਵਿੱਚ ਦੇਰ ਕਰ ਦਿੱਤੀ ਸੀ । ਕਤਲ ਦੀ ਵਾਰਦਾਤ ਵਾਲੇ ਦਿਨ ਮ੍ਰਿਤਕ 30 ਸਾਲਾ ਮੁਸਕਾਨ ਦੇ ਵਿਆਹ ਦੀ ਸਾਲਗਿਰਾ ਸੀ ਉਹ ਆਪਣੇ ਪਤੀ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਬੂਤ ਮਿਟਾਉਣ ਲਈ ਅਮਰੀਕ ਨੇ ਲਾਸ਼ ਨੂੰ ਬੋਰੀ ਵਿੱਚ ਪਾਇਆ ਅਤੇ ਖੇਤਾਂ ਵਿੱਚ ਸੁੱਟ ਆਇਆ । ਇਸ ਦੌਰਾਨ ਉਸ ਨੇ ਪੂਰੀ ਵਾਰਦਾਤ ਦੀ ਆਪਣੇ ਮੋਬਾਈਲ ਫੋਨ ਨਾਲ ਵੀਡੀਓ ਗਰਾਫੀ ਕੀਤੀ ਅਤੇ ਫਿਰ ਆਪਣੇ ਦੋਸਤ ਨੂੰ ਵੀਡੀਓ ਭੇਜ ਦਿੱਤੀ । ਅਮਰੀਕ ਦੇ ਦੋਸਤ ਨੇ ਇਹ ਵੀਡੀਓ ਮੁਸਕਾਨ ਦੇ ਪਤੀ ਨੂੰ ਭੇਜ ਦਿੱਤਾ । ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਮ੍ਰਿਤਕ ਮੁਸਕਾਨ ਦੀ ਧੀ ਉੱਠ ਗਈ ਤਾਂ ਅਮਰੀਕ ਗੁਆਂਢੀਆਂ ਨੂੰ ਸੌਂਪ ਕੇ ਫਰਾਰ ਹੋ ਗਿਆ ।

ਮੁਸਕਾਨ ਤੋਂ ਨਫਰਤ ਕਰਦਾ ਸੀ ਅਮਰੀਕ

ਮਾਛੀਵਾੜਾ ਪੁਲਿਸ ਨੇ 32 ਸਾਲ ਦੇ ਅਮਰੀਕ ਨੂੰ ਗ੍ਰਿਫਤਾਰ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਉਹ ਸ਼ਰਾਬੀ ਹੈ ਅਤੇ ਆਪਣੀ ਭਾਬੀ ਤੋਂ ਨਫਰਤ ਕਰਦਾ ਸੀ । ਕਿਉਂਕਿ ਉਸ ਨੂੰ ਸ਼ੱਕ ਸੀ ਮੁਸਕਾਨ ਦੀ ਵਜ੍ਹਾ ਕਰਕੇ ਉਸ ਦੀ ਪਤਨੀ 6 ਮਹੀਨੇ ਪਹਿਲਾਂ ਉਸ ਨੂੰ ਛੱਡ ਕੇ ਚੱਲੀ ਗਈ । ਇਸੇ ਲਈ ਜਦੋਂ ਮੁਸਕਾਨ ਨੇ ਦਰਵਾਜ਼ਾ ਖੋਲ੍ਹਣ ਵਿੱਚ ਦੇਰ ਕੀਤੀ ਤਾਂ ਉਸ ਨੇ ਗੁੱਸੇ ਵਿੱਚ ਮੁਸਕਾਨ ਦਾ ਕਤਲ ਕਰ ਦਿੱਤਾ । ਪੁਲਿਸ ਜਦੋਂ ਮੁਸਕਾਨ ਦੇ ਪਤੀ ਰਾਜ ਸਿੰਘ ਦੇ ਬੁਲਾਉਣ ‘ਤੇ ਘਰ ਪਹੁੰਚੀ ਤਾਂ ਫਰਸ਼ ਤੋਂ ਖੂਨ ਦੇ ਨਿਸ਼ਾਨ ਸਾਫ ਕਰ ਦਿੱਤੇ ਗਏ ਸਨ । ਕੁਝ ਦੇਰ ਬਾਅਦ ਪੁਲਿਸ ਨੂੰ ਮ੍ਰਿਤਕ ਮੁਸਕਾਨ ਦੀ ਲਾਸ਼ ਬੰਦ ਬੋਰੇ ਵਿੱਚ ਖੇਤ ਤੋਂ ਮਿਲ ਗਈ । ਅਮਰੀਕ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਸੀ ਪਰ ਬਾਅਦ ਵਿੱਚੋਂ ਪੁਲਿਸ ਨੇ ਉਸ ਨੂੰ ਫੜ ਲਿਆ ।

ਗੁਆਂਢੀ ਨੂੰ ਸੌਂਪੀ ਧੀ

ਕਤਲ ਦੌਰਾਨ ਜਦੋਂ ਮੁਸਕਾਨ ਚਿਲਾਉਣ ਲੱਗੀ ਤਾਂ ਉਸ ਦੀ ਧੀ ਦੀ ਅੱਖ ਖੁੱਲ ਗਈ ਅਤੇ ਉਹ ਰੋਣ ਲੱਗ ਗਈ । ਉਸ ਨੇ ਬੱਚੀ ਨੂੰ ਗੁਆਂਢੀ ਨੂੰ ਸੌਂਪ ਦਿੱਤਾ। ਦੱਸਿਆ ਜਾ ਰਿਹਾ ਹੈ ਅਮਰੀਕ ਨੇ ਮੁਸਕਾਨ ਦੀ ਇੱਕ ਦੋਸਤ ਨਾਲ ਹੀ ਵਿਆਹ ਕੀਤਾ ਸੀ । ਪਰ ਉਸ ਦੀਆਂ ਹਰਕਤਾਂ ਦੀ ਵਜ੍ਹਾ ਕਰਕੇ ਮੁਸਕਾਨ ਦੀ ਦੋਸਤ ਅਮਰੀਕ ਨੂੰ ਛੱਡ ਕੇ ਚੱਲੀ ਗਈ । ਇਸ ਦੇ ਲਈ ਉਹ ਮੁਸਕਾਨ ਨੂੰ ਜ਼ਿੰਮੇਵਾਰ ਦੱਸ ਦਾ ਸੀ । ਕਿਉਂਕਿ ਮੁਸਕਾਨ ਨੇ ਵੀ ਆਪਣੇ ਦਿਓਰ ਦਾ ਵਿਆਹ ਆਪਣੀ ਸਹੇਲੀ ਨਾਲ ਕਰਵਾਇਆ ਸੀ ।

ਮੁਸਕਾਨ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ

ਪਤੀ ਰਾਜ ਸਿੰਘ ਨੇ ਦੱਸਿਆ ਕਿ 2 ਸਾਲ ਪਹਿਲਾਂ ਹੀ ਦਿੱਲੀ ਦੀ ਰਹਿਣ ਵਾਲੀ ਮੁਸਕਾਨ ਨਾਲ ਉਸ ਦਾ ਵਿਆਹ ਹੋਇਆ ਸੀ । ਅਤੇ ਦੋਵਾਂ ਦੀ ਇੱਕ ਸਾਲ ਦੀ ਧੀ ਵੀ ਸੀ । ਪਰ ਵਿਆਹ ਦੀ ਸਾਲਗਿਰਾ ‘ਤੇ ਭਰਾ ਨੇ ਮੇਰੀ ਪਤਨੀ ਅਤੇ ਬੱਚੀ ਤੋਂ ਮਾਂ ਖੋਹ ਲਈ । ਰਾਜ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਕਤਲ ਹੋਇਆ ਉਹ ਕੰਮ ‘ਤੇ ਸੀ । ਜਦੋਂ ਮੋਬਾਈਲ ਫੋਨ ‘ਤੇ ਉਸ ਦੇ ਦੋਸਤ ਨੇ ਕਤਲ ਦੀ ਵਾਰਦਾਤ ਦਾ ਵੀਡੀਓ ਭੇਜਿਆ ਤਾਂ ਉਸ ਦੇ ਹੋਸ਼ ਉੱਡ ਗਏ । ਉਹ ਫੌਰਨ ਪੁਲਿਸ ਨੂੰ ਲੈਕੇ ਘਰ ਪਹੁੰਚਿਆ । ਰਾਜ ਸਿੰਘ ਨੇ ਦੱਸਿਆ ਕਿ ਉਹ ਮਾਛੀਵਾੜਾ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਪਰ 5 ਦਿਨ ਪਹਿਲਾਂ ਹੀ ਉਹ ਆਪਣੇ ਜੱਦੀ ਘਰ ਸਿਕੰਦਰਪੁਰ ਚੱਲੇ ਗਏ ਸਨ । ਕਿਉਂਕਿ ਮਾਛੀਵਾੜੇ ਵਿੱਚ ਕਿਰਾਇਆ ਜ਼ਿਆਦਾ ਸੀ ।