ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਪ੍ਰਾਪਟੀ ਡੀਲਰ ਨੂੰ ਨਕਲੀ ਪੁਲਿਸ ਮੁਲਾਜ਼ਮਾਂ ਨੇ ਵਰਦੀ ਵਿੱਚ ਅਗਵਾ ਕਰ ਲਿਆ । ਇਸ ਦੇ ਬਾਅਦ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ । ਇਲਜ਼ਾਮ ਹਨ ਕਿ ਜ਼ਬਰਦਸਤੀ ਕੁਝ ਖਾਲੀ ਦਸਤਾਵੇਜ਼ਾਂ ‘ਤੇ ਹਸਤਾਖਰ ਕਰਵਾਏ ਗਏ । ਮਾਮਲਾ 9 ਜਨਵਰੀ ਦਾ ਹੈ,ਪੁਲਿਸ ਨੇ ਹੁਣ 24 ਦਿਨ ਦੀ ਜਾਂਚ ਦੇ ਬਾਅਦ FIR ਦਰਜ ਕੀਤੀ ਹੈ ।
ਅਗਵਾਕਾਰਾਂ ਨਾਲ ਪੈਸੇ ਦਾ ਵਿਵਾਦ ਸੀ
ਜਗਬੀਰ ਸਿੰਘ ਨੇ ਕਿਹਾ ਉਸ ਦਾ ਪੈਸਿਆਂ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ। ਉਹ ਆਪ ਸੰਗਰੂਰ ਦਾ ਰਹਿਣ ਵਾਲਾ ਹੈ। ਤਿੰਨ ਮੁਲਜ਼ਮਾਂ ਨੇ ਉਸ ਨੂੰ ਇੱਕ ਕਾਰ ਵਿੱਚ ਅਗਵਾ ਕਰ ਲਿਆ। ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਅਤੇ ਜ਼ਬਰਨ ਕੁਝ ਖਾਲੀ ਕਾਗਜ਼ਾਂ ‘ਤੇ ਹਸਤਾਖਰ ਕਰਵਾ ਲਏ। ਮੁਲਜ਼ਮ ਉਸ ਨੂੰ ਚੈੱਕ ਨੂੰ ਵੀ ਵਾਪਸ ਕਰਨ ਦੇ ਲਈ ਕਹਿ ਰਹੇ ਸਨ। ਜੋ ਉਨ੍ਹਾਂ ਪੈਸੇ ਲੈਣ ਦੇ ਲਈ ਰੱਖਿਆ ਸੀ। ਮੁਲਜ਼ਮਾਂ ਦੀ ਪਛਾਣ ਸਾਾਹਨੇਵਾਲ ਦੇ ਮਖਨ ਸਿੰਘ,ਹਰਦੀਪ ਸਿੰਘ ਅਤੇ ਸ਼ਿੰਗਾਰਾ ਸਿੰਘ ਦੇ ਰੂਪ ਵਿੱਚ ਹੋਈ ਹੈ ।
ਹਮਲਾਵਰ ਨੇ 8 ਲੱਖ ਰੁਪਏ ਉਦਾਾਰ ਲਏ ਸਨ
ਜਗਬੀਰ ਸਿੰਘ ਨੇ ਦੱਸਿਆ ਕਿ ਉਹ ਸੰਗਰੂਰ ਦੇ ਪਿੰਡ ਦੋਲਹਾ ਦਾ ਰਹਿਣ ਵਾਲਾ ਹੈ। ਹਰਦੀਪ ਸਿੰਘ ਨੇ ਉਸ ਤੋਂ 8 ਲੱਖ ਰੁਪਏ ਉਦਾਰ ਲਏ ਸਨ। ਪਰ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਉਸ ਨੇ ਇੱਕ ਚੈੱਕ ਵੀ ਜਾਰੀ ਕੀਤਾ ਸੀ। ਜਿਸ ਨੂੰ ਬੈਂਕ ਨੇ ਨਾਮਨਜ਼ੂਰ ਕਰ ਦਿੱਤਾ । ਇਸ ਦੇ ਬਾਅਦ ਉਹ ਹਰਦੀਪ ਦੇ ਪੈਸੇ ਵਾਪਸ ਕਰਨ ਦੇ ਲਈ ਕਹਿ ਰਿਹਾ ਸੀ ।
9 ਜਨਵਰੀ ਨੂੰ ਅਗਵਾ ਕੀਤਾ
ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆਾ ਹੈ ਕਿ 9 ਜਨਵਰੀ ਨੂੰ ਜਦੋਂ ਉਹ ਸਾਹਨੇਵਾਲ ਵਿੱਚ ਸੀ ਤਾਂ ਮੁਲਜ਼ਮ ਪੁਲਿਸ ਮੁਲਾਜ਼ਮ ਬਣ ਕੇ ਉੱਥੇ ਆਏ। ਮੁਲਜ਼ਮ ਨੇ ਉਸ ਨੂੰ ਕਾਰ ਵਿੱਚ ਅਗਵਾ ਕੀਤਾ ਅਤੇ ਕੁੱਟਮਾਰ ਵੀ ਕੀਤੀ। ਉਸ ਤੋਂ ਕੁਝ ਖਾਲੀ ਦਸਤਾਵੇਜ਼ਾਂ ‘ਤੇ ਹਸਤਾਖਰ ਵੀ ਕਰਵਾਏ ਹਨ। ਕੁਝ ਦੂਰੀ ‘ਤੇ ਲਿਜਾਕੇ ਬਦਮਾਸ਼ਾਂ ਨਾਲ ਉਸ ਨੂੰ ਸੜਕ ‘ਤੇ ਡਿੱਗਾਾ ਦਿੱਤਾ ਅਤੇ ਫਿਰ ਫਰਾਰ ਹੋ ਗਏ ।
ਗ੍ਰਿਫਤਾਰੀ ਦੇ ਲਈ ਪੁਲਿਸ ਕਰ ਰਹੀ ਹੈ ਛਾਪੇਮਾਰੀ
ਮਾਮਲੇ ਦੀ ਜਾਂਚ ਕਰ ਰਹੇ ASI ਗੁਰਮੇਲ ਸਿੰਘ ਨੇ ਕਿਹਾ ਕਿ ਧਾਰਾ 419, 177, 323,341,506,34 ਦੇ ਤਹਿਤ ਮਾਮਲਾ ਦਰਜ ਕਰ ਲਿਆਾ ਹੈ । ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ।