International Khaas Lekh Punjab Religion

3 ਸਟਾਈਲ ਦੀਆਂ ਪੱਗਾਂ ਵਿੱਚੋਂ ਕਿਹੜੀ ਸਭ ਤੋਂ ‘ਸੁਰੱਖਿਅਤ’! ਲੰਡਨ ਦੀ ਰਿਸਰਚ ਤੁਹਾਡੀ ‘ਪੱਗ’ ਦਾ ਸਟਾਈਲ ਬਦਲ ਦੇਵੇਗੀ !

ਬਿਉਰੋ ਰਿਪੋਰਟ : ਲੰਡਨ ਵਿੱਚ ਸਿੱਖੀ ਦੇ ਤਾਜ ਪੱਗ ‘ਤੇ ਇੱਕ ਰਿਸਰਚ ਸਾਹਮਣੇ ਆਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੱਗ ਸਿਰ ਦੀ ਸੱਟ ਨੂੰ ਕਾਫੀ ਹੱਦ ਤੱਕ ਬਚਾਉਂਦੀ ਹੈ। ਰਿਸਰਚ ਵਿੱਚ ਪੱਗ ਦੇ ਸਟਾਈਲ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਸਟਾਈਲ ਦੀ ਪੱਗ ਦੇ ਨਾਲ ਸਿਰ ਦੀ ਸੱਟ ਤੋਂ ਬਚਿਆ ਜਾ ਸਕਦਾ ਹੈ । ਖੋਜ ਦੇ ਦੌਰਾਨ ਨਕਲੀ ਸਿਰਾਂ ‘ਤੇ ਕਰੈਸ਼ ਟੈਸਟ ਕਰਕੇ ਵੱਖ-ਵੱਖ ਦਸਤਾਰ ਸਟਾਈਲ ਦੇ ਪ੍ਰਦਰਸ਼ਨ ਦੀ ਤੁਲਨਾ ਕੀਤੀ ਗਈ।

ਇਹ ਖੋਜ ਇੰਪੀਰੀਅਲ ਕਾਲਜ,ਲੰਡਨ ਅਤੇ ਸਿੱਖ ਸਾਇੰਟਿਸਟਸ ਨੈੱਟਵਰਕ ਦੇ ਖੋਜਕਰਤਾਵਾਂ ਵੱਲੋਂ ਕੀਤੀ ਗਈ ਹੈ । ਉਨ੍ਹਾਂ ਨੇ ਦੱਸਿਆ ਕਿ ਖੋਜ ਦੌਰਾਨ ਸਬੂਤ ਪੇਸ਼ ਕੀਤੇ ਗਏ ਹਨ ਤਾਂ ਜੋ ਸਿੱਖਾਂ ਨੂੰ ਪੱਗ ਬੰਨ੍ਹਣ ਅਤੇ ਇਸ ਤਰ੍ਹਾਂ ਸੁਰੱਖਿਆ ਵਾਲੇ ਹੈੱਡ ਗੇਅਰ ਪਹਿਨਣ ਤੋਂ ਛੋਟ ਮਿਲੇ। ਪੂਰੀ ਦੁਨੀਆ ਵਿੱਚ ਪੱਗ ਸਜਾਉਣ ਵਾਲੇ 0.5 ਫੀਸਦੀ ਸਿੱਖ ਹਨ, ਪਰ ਕਈ ਸ਼ਤਾਬਦੀਆਂ ਤੋਂ ਸਿੱਖਾਂ ਨੂੰ ਪੱਗ ਸਜਾਉਣ ਦਾ ਅਧਿਕਾਰ ਮਿਲਿਆ ਹੈ,ਪਰ ਹੁਣ ਤੱਕ ਕਿਸੇ ਨੇ ਇਸ ਦੀ ਵਿਗਿਆਨਿਕ ਖੋਜ ਨਹੀਂ ਕੀਤੀ ਸੀ । ਯੂਕੇ,ਭਾਰਤ,ਕੈਨੇਡਾ ਦੇ ਕੁਝ ਸੂਬਿਆਂ,ਨਿਊਜ਼ੀਲੈਂਡ,ਥਾਾਈਲੈਂਡ ਵਰਗੇ ਇਹ ਉਹ ਮੁਲਕ ਹਨ ਜਿੱਥੇ ਸਿੱਖਾਂ ਨੂੰ ਮੋਟਰਸਾਈਕਲ ‘ਤੇ ਪੱਗ ਪਾਕੇ ਚਲਾਉਣ ਦੀ ਛੋਟ ਹੈ ।

ਰਿਸਰਚ ਵਿੱਚ ਸਾਹਮਣੇ ਆਇਆ ਹੈ ਦਸਤਾਰ ਜਿਹੜੀ ਪੱਗ ਸਟਾਈਲ (Dastaar turban style )ਦੀ ਬੰਨੀ ਜਾਂਦੀ ਹੈ ਉਹ ਸਾਡੇ ਸਿਰ ਦੇ ਅਗਲੇ ਹਿੱਸੇ ਲਈ ਸਭ ਤੋਂ ਸੁਰੱਖਿਅਤ ਹੈ । ਜਦਕਿ ਪੱਗ ਸਟਾਈਲ ਵਿੱਚ ਦੁਮਾਲਾ (Dumalla turban) ਸੱਜੇ ਅਤੇ ਖੱਬੇ ਅਤੇ ਸਿਰ ਦੇ ਉੱਤੇ ਦੇ ਹਿੱਸੇ ਨੂੰ ਸੁਰੱਖਿਅਤ ਰੱਖਦਾ ਹੈ। ਸਿੱਖ ਸਾਇੰਟਿਸਟ ਨੈੱਟਵਰਕ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਖੋਜ ਦੇ ਦੌਰਾਨ 5 ਵੱਖ-ਵੱਖ ਪੱਗਾਂ ਦੀ ਵਰਤੋਂ ਕੀਤੀ । 2 ਤਰ੍ਹਾਂ ਦੇ ਸਟਾਈਲ ਨਾਲ ਵੱਖ-ਵੱਖ ਫੈਬਰਿਕ ਵਾਲੇ ਕੱਪੜਿਆਂ ਦੀ ਪੱਗਾਂ ਬੰਨਿਆ ਗਈਆਂ। ਇਸ ਤੋਂ ਬਾਅਦ ਝਟਕੇ ਦਿੱਤੇ ਗਏ,ਇਸ ਦੌਰਾਨ ਸਾਾਹਮਣੇ ਆਇਆ ਰੂਬੀਆ ਵਾਇਲ ਫੈਬਰਿਕ (Rubia Voile fabric)ਦੀ ‘ਦਸਤਾਰ ਸਟਾਈਲ ਪੱਗ’ ਜਿਸ ਦੀ ਲੰਬਾਈ 3 ਮੀਟਰ ਲੰਮੀ ਅਤੇ ਚੋੜਾਈ 2 ਮੀਟਰ ਸੀ ਉਹ ਸਭ ਤੋਂ ਸੁਰੱਖਿਅਤ ਸਾਬਿਤ ਹੋਈ। ਇਸ ਨੇ ਹੋਰ ਕੱਪੜਿਆਂ ਦੇ ਮੁਕਾਬਲੇ 23 ਫੀਸਦੀ ਚੰਗਾ ਨਤੀਜਾ ਪੇਸ਼ ਕੀਤਾ।ਜਦਕਿ ‘ਆਮ ਸਟਾਈਲ ਵਾਲੀ ਪੱਗ’ ਸੁਰੱਖਿਆ ਦੇ ਲਿਹਾਜ਼ ਨਾਲ ਮਾੜਾ ਨਤੀਜਾ ਸਾਹਮਣੇ ਆਇਆ। ਇਸ ਤਰ੍ਹਾਂ ਜਦੋਂ 10 ਮੀਟਰ ਲੰਮੀ ਅਤੇ 1 ਮੀਟਰ ਚੋੜੀ ਫੁੱਲ ‘ਵੋਇਲ ਫੈਬਰਿਕ (Full Voile fabric) ਨੂੰ ‘ਦੁਮਾਲਾ ਸਟਾਈਲ ਪੱਗ’ ਦੇ ਰੂਪ ਵਿੱਚ ਬੰਨਿਆ ਗਿਆ ਤਾਂ ਇਸ ਨਾਲ 59 ਫੀਸਦੀ ਚੰਗਾ ਨਤੀਜਾ ਸਾਹਮਣੇ ਆਇਆ ਹੈ ।

ਸਿੱਖ ਸਾਇੰਟਿਸਟ ਨੈੱਟਵਰਕ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀ ਖੋਜ ਤੋਂ ਸਾਬਿਤ ਹੋਇਆ ਹੈ ਕਿ ਪੱਗ ਸੁਰੱਖਿਅਤ ਹੈ ਅਤੇ ਅਸੀ ਉਮੀਦ ਕਰਦੇ ਹਾਂ ਕਿ ਹੈਡਗੇਅਰ ਬਣਾਉਣ ਵਾਲੀਆਂ ਕੰਪਨੀਆਂ ਸਾਡੀ ਇਸ ਖੋਜ ਨੂੰ ਆਪਣੇ ਫਾਇਦੇ ਲਈ ਵਰਤਨਗੀਆਂ। ਇਸ ਰਿਸਰਚ ਵਿੱਚ ਇਹ ਵੀ ਸਾਬਿਤ ਹੋਇਆ ਹੈ ਕਿ ਸਿਰ ਦੇ ਬੰਨਿਆ ਕੱਪੜਾ ਬਾਹਰੀ ਝਟਕੇ ਤੋਂ ਬਚਾਉਂਦੀ ਹੈ ਅਤੇ ਸਿਰ ਨੂੰ ਅੰਦਰੂਨੀ ਸੱਟ ਤੋਂ ਬਚਾਉਂਦੀ ਹੈ ।