Punjab

ਲੁਧਿਆਣਾ ਪੁਲਿਸ ਵੱਲੋਂ ਲਾਇਸੈਂਸਾਂ ਨੂੰ ਲੈ ਕੇ ਵੱਡਾ ਐਕਸ਼ਨ! ਇਹ ਹਰਕਤ ਕਰਨ ਵਾਲਿਆਂ ’ਤੇ ਨਜ਼ਰ

ਬਿਉਰੋ ਰਿਪੋਰਟ – ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ (LUDHIANA POLICE COMMISSONER KULDEEP CHAHAL) ਨੇ ਬੰਦੂਕ ਰੱਖਣ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ 24 ਅਸਲਾ ਲਾਇਸੈਂਸ (LICENCE CANCEL) ਰੱਦ ਕੀਤੇ ਹਨ। ਇਸ ਦੇ ਪਿੱਛੇ ਕਈ ਕਾਰਨ ਹਨ ਜਿਵੇਂ ਕਿ ਉਹ ਲੋਕ ਸੋਸ਼ਲ ਮੀਡੀਆ ’ਤੇ ਹਥਿਆਰ ਨਾਲ ਫੋਟੋਆਂ ਪਾਉਂਦੇ ਸਨ। ਕੁਝ ਲੋਕ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਜਨਤਕ ਹਥਿਆਰ ਵਿਖਾਉਂਦੇ ਹਨ ਜਦਕਿ ਹੋਰ ਆਪਣੇ ਵਿਰੋਧੀਆਂ ’ਤੇ ਹਥਿਆਰ ਰੱਖ ਦੇ ਸਨ।

ਪੁਲਿਸ ਕਮਿਸ਼ਨੇਟ ਤੋਂ ਜਾਰੀ ਅੰਕੜਿਆਂ ਦੇ ਮੁਤਾਬਿਕ ਇਨ੍ਹਾਂ 24 ਰੱਦ ਕੀਤੇ ਗਏ ਹਥਿਆਰਾਂ ਦੇ ਲਾਇਸੈਂਸ ਦੇ ਇਲਾਵਾ ਕਈ ਹਥਿਆਰਾਂ ਦੇ ਲਾਇਸੈਂਸ ਵੱਖ-ਵੱਖ ਕਾਰਨਾਂ ਤੋਂ ਪੁਲਿਸ ਅਧਿਕਾਰੀਆਂ ਦੀ ਜਾਂਚ ਦੇ ਦਾਇਰੇ ਵਿੱਚ ਰੱਖੇ ਗਏ ਸਨ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਰੱਦ ਕੀਤਾ ਜਾਵੇਗਾ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹਥਿਆਰ ਲਾਇਸੈਂਸ ਰੱਖਣ ਦਾ ਮਤਲਬ ਇਹ ਨਹੀਂ ਕਿ ਹਥਿਆਰ ਧਾਰਕ ਜਨਤਕ ਤੌਰ ’ਤੇ ਲੋਕਾਂ ਵਿੱਚ ਡਰ ਪੈਦਾ ਕਰਨ। ਕੁਝ ਲੋਕ ਜਸ਼ਨ ਦੌਰਾਨ ਵੀ ਫਾਇਰਿੰਗ ਕਰਦੇ ਹਨ ਜਿਸ ਨਾਲ ਕਈ ਵਾਰ ਜਾਨ ਵੀ ਜਾ ਚੁੱਕੀ ਹੈ।

ਕਮਿਸ਼ਨਰ ਚਹਿਲ ਨੇ ਖ਼ੁਲਾਸਾ ਕੀਤਾ ਕਿ ਹਰ ਰੋਜ਼ 10 ਤੋਂ ਵੱਧ ਹਥਿਆਰ ਬਣਾਉਣ ਦੀ ਅਰਜ਼ੀਆਂ ਆਉਂਦੀਆਂ ਹਨ। ਪਰ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਇਜਾਜ਼ਤ ਦਿੱਤੀ ਜਾਂਦੀ ਜਿਨ੍ਹਾਂ ਨੂੰ ਸਹੀ ਮਾਇਨੇ ਵਿੱਚ ਖ਼ਤਰਾ ਹੈ। ਇਸ ਦੌਰਾਨ ਸੀਪੀ ਨੇ ਦੱਸਿਆ 148 ਲੋਕ ਅਸਲਾ ਲਾਇਸੈਂਸ ਗਵਾ ਸਕਦੇ ਹਨ ਕਿਉਂਕਿ ਸਟਿੰਗ ਆਪਰੇਸ਼ਨਸ ਵਿੱਚ ਫਰਜੀ ਡੋਪ ਟੈਸਟ ਦਾ ਸਰਟੀਫਿਕੇਟ ਜਾਰੀ ਕੀਤਾ ਹੈ।