ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਹੋਈ ਸਾਢੇ 3 ਕਰੋੜ ਦੀ ਵੱਡੀ ਚੋਰੀ ਦੀ ਵਰਾਦਤ ਨੂੰ ਪੁਲਿਸ ਨੇ ਟਰੇਸ ਕਰਨ ਦਾ ਦਾਅਵਾ ਕੀਤਾ ਹੈ । ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪ ਸੋਸ਼ਲ ਮੀਡੀਆ ‘ਤੇ ਇਸ ਖਬਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ‘ਲੁਧਿਆਣਾ ਪੁਲਿਸ ਨੇ ਬਹੁ ਕਰੋੜੀ ਚੋਰੀ ਦੀ ਵਾਰਦਾਤ ਨੂੰ ਹੱਲ ਕਰ ਲਿਆ ਅਤੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਇਹ ਕੇਸ ਰਿਕਾਰਡ 5 ਦਿਨਾਂ ਦੇ ਅੰਦਰ ਹੱਲ ਕੀਤਾ ਗਿਆ ਹੈ,ਇਸ ਨੂੰ ਪ੍ਰੋਫੈਸ਼ਨਲ ਅਤੇ ਵਿਗਿਆਨਿਕ ਤਰੀਕੇ ਨਾਲ ਸੁਲਝਾਇਆ ਗਿਆ ਹੈ,ਪੁਲਿਸ ਨੇ 3 ਕਰੋੜ 51 ਲੱਖ ਦੇ ਸੋਨੇ ਗਹਿਣੇ ਵੀ ਰਿਕਵਰ ਕਰ ਲਏ ਹਨ’ ।
Proud of @Ludhiana_Police for solving the Multi Crore Robbery Case with arrest of four persons
Case solved in record 5 days using professional & scientific approach
Recovery : Rs. 3.51 crore and gold ornaments (1/2) pic.twitter.com/du9XGw5mWi
— DGP Punjab Police (@DGPPunjabPolice) September 19, 2023
ਚੋਰੀ ਦੇ ਮਾਮਲੇ ਦਾ ਕੇਸ ਦੁਗਰੀ ਪੁਲਿਸ ਸਟੇਸ਼ਨ ਵਿੱਚ ਦਰਜ ਹੋਇਆ ਸੀ । ਸੀਸੀਟੀਵੀ ਦੇ ਅਧਾਰ ‘ਤੇ ਟੈਕਨਿਕਲ ਤਰੀਕੇ ਨਾਲ ਜਾਂਚ ਕਰਨ ਤੋਂ ਬਾਅਦ ਪੁਲਿਸ ਮੁਲਜ਼ਮਾਂ ਤੱਕ ਪਹੁੰਚੀ ਹੈ । ਸੂਤਰਾਂ ਦੇ ਮੁਤਾਬਿਕ ਚੋਰੀ ਕਰੋੜਾਂ ਵਿੱਚ ਹੋਈ ਸੀ ਪਰ ਪੀੜ੍ਹਤਾਂ ਨੇ ਚੋਰੀ ਦੀ ਕੁੱਲ ਰਕਮ ਨਹੀਂ ਦੱਸੀ ਸੀ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਪ੍ਰੈਸ ਕਾਂਫਰੰਸ ਕਰਕੇ ਇਸ ਦਾ ਖੁਲਾਸਾ ਕਰੇਗੀ।