ਬਿਊਰੋ ਰਿਪੋਰਟ : ਲੁਧਿਆਣਾ ਦਾ ਇੱਕ ਮੈਰੇਜ ਪੈਲੇਸ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਿਆ । ਦੇਰ ਰਾਤ ਤੱਕ ਗੁੰਡਾਗਰਦੀ ਹੁੰਦੀ ਰਹੀ । ਪੁਰਾਣੀ ਰੰਜਿਸ਼ ਦੇ ਚੱਲ ਦੇ ਹੋਏ ਬਾਰਾਤ ਵਿੱਚ ਆਏ ਕੁਝ ਮੁੰਡਿਆਂ ਨੇ ਕੁੜੀ ਵਾਲਿਆਂ ਤੋਂ ਆਏ ਮੁੰਡਿਆਂ ਨਾਲ ਕੁੱਟਮਾਰ ਕੀਤੀ । ਦੋਵੇ ਪੱਖਾਂ ਨੇ ਇੱਕ ਦੂਜੇ ‘ਤੇ ਕੁਰਸੀਆਂ,ਬੋਤਲਾਂ ਅਤੇ ਭਾਂਡਿਆਂ ਨਾਲ ਹਮਲਾ ਕੀਤਾ। ਬਦਮਾਸ਼ਾਂ ਨੇ ਪੈਲੇਸ ਦੇ ਬਾਹਰ ਖੜੀਆਂ ਗੱਡੀਆਂ ਵਿੱਚ ਵੀ ਤੋੜ ਭੰਨ ਕੀਤੀ । ਵਿਆਹ ਵਿੱਚ ਆਏ ਲੋਕਾਂ ਵਿੱਚ ਆਏ ਮਹਿਮਾਨ ਇੱਥੇ ਉੱਥੇ ਭੱਜਣ ਲੱਗੇ ।
ਲਲਕਾਰ ਮਾਰ ਕੇ ਫਰਾਰ ਹੋ ਗਏ
ਪੈਲੇਸ ਮਾਲਿਕ ਮੇਜਰ ਸਿੰਘ ਨੇ PCR ਮੁਲਾਜ਼ਮਾਂ ਨੂੰ ਇਤਲਾਹ ਕੀਤੀ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਆਉਣ ਤੱਕ ਬਦਮਾਸ਼ ਕਾਫੀ ਗੁੰਡਾਗਰਦੀ ਕਰ ਚੁੱਕੇ ਸਨ । ਇਸ ਵਿਚਾਲੇ ਜਦੋਂ ਪੁਲਿਸ ਮੁਲਾਜ਼ਮ ਪਹੁੰਚੇ ਤਾਂ ਬਦਮਾਸ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ । ਜਿਸ ਕਾਰਨ ਪੁਲਿਸ ਉਨ੍ਹਾਂ ਨੂੰ ਕਾਬੂ ਨਹੀਂ ਸਕੀ । ਉਹ ਲਲਕਾਰ ਮਾਰ ਕੇ ਫਰਾਰ ਹੋ ਗਏ । ਪੈਲੇਸ ਮਾਲਿਕ ਮੇਜਰ ਸਿੰਘ ਮੁਤਾਬਿਕ ਇਸ ਕੁੱਟਮਾਰ ਵਿੱਚ ਉਨ੍ਹਾਂ ਦੇ ਪੈਲਸ ਵਿੱਚ ਲੱਖਾਂ ਦਾ ਨੁਕਸਾਨ ਹੋ ਗਿਆ ਹੈ ।
ਡੀਜੇ ਬੰਦ ਕਰਨ ਦੀ ਵਜ੍ਹਾ ਕਰਕੇ ਹੰਗਾਮਾ
ਲਾੜੀ ਵੱਲੋਂ ਆਏ ਮਹਿਮਾਨ ਨੇ ਦੱਸਿਆ ਕਿ ਵਿਸ਼ਾਲ ਨਾਂ ਦਾ ਇੱਕ ਨੌਜਵਾਨ ਜੋ ਮਾਛੀਵਾੜੇ ਤੋਂ ਬਾਰਾਤ ਦੇ ਨਾਲ ਆਇਆ ਸੀ,ਰਾਤ ਵਿੱਚ ਸਮਾਂ ਜ਼ਿਆਦਾ ਹੋ ਗਿਆ ਸੀ । ਜਿਸ ਦੀ ਵਜ੍ਹਾ ਕਰਕੇ ਡੀਜੇ ਬੰਦ ਕਰਨ ਦੇ ਲਈ ਕਿਹਾ ਗਿਆ ਸੀ । ਇੰਨੇ ਵਿੱਚ ਵਿਸ਼ਾਲ ਅਤੇ ਉਸ ਦੇ ਦੋਸਤ ਗਾਲਾਂ ਕੱਢਣ ਲੱਗੇ । ਉਨ੍ਹਾਂ ਨੂੰ ਜਦੋਂ ਰੋਕਿਆ ਗਿਆ ਤਾਂ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਲਾੜੀ ਵੱਲੋਂ ਪਹਿਲਾਂ ਕਿਸੇ ਨੇ ਹੱਥ ਨਹੀਂ ਚੁੱਕਿਆ ਪਰ ਜਦੋਂ ਗੱਲ ਜ਼ਿਆਦਾ ਵੱਧ ਗਈ ਤਾਂ ਉਨ੍ਹਾਂ ਵੱਲੋਂ ਵੀ ਜਵਾਬ ਦਿੱਤਾ ਗਿਆ ।