The Khalas Tv Blog India ਲੁਧਿਆਣਾ ‘ਚ ਸ਼ਖ਼ਸ ਨੂੰ ਨਿਕਲੀ ਢਾਈ ਕਰੋੜ ਦੀ ਲਾਟਰੀ, ਖ਼ੁਸ਼ੀ ‘ਚ ਜ਼ਮੀਨ ‘ਤੇ ਨਹੀਂ ਲੱਗ ਰਹੇ ਪੈਰ..
India Punjab

ਲੁਧਿਆਣਾ ‘ਚ ਸ਼ਖ਼ਸ ਨੂੰ ਨਿਕਲੀ ਢਾਈ ਕਰੋੜ ਦੀ ਲਾਟਰੀ, ਖ਼ੁਸ਼ੀ ‘ਚ ਜ਼ਮੀਨ ‘ਤੇ ਨਹੀਂ ਲੱਗ ਰਹੇ ਪੈਰ..

ਲੁਧਿਆਣਾ ‘ਚ ਸ਼ਖ਼ਸ ਨੂੰ ਨਿਕਲੀ ਢਾਈ ਕਰੋੜ ਦੀ ਲਾਟਰੀ, ਖ਼ੁਸ਼ੀ ‘ਚ ਜ਼ਮੀਨ ‘ਤੇ ਨਹੀਂ ਲੱਗ ਰਹੇ ਪੈਰ..

ਲੁਧਿਆਣਾ : ਸ਼ਹਿਰ ਵਿੱਚ ਇੱਕ ਪ੍ਰਾਪਰਟੀ ਡੀਲਰ ਨੇ ਲਾਟਰੀ ਵਿੱਚੋਂ ਢਾਈ ਕਰੋੜ ਨਿਕਲਿਆ ਹੈ। ਪਵਨ ਨੇ ਨਾਗਾਲੈਂਡ ਰਾਜ ਦੀ ‘ਡੀਅਰ 500 ਬਾਇ ਮੰਥਲੀ ਲਾਟਰੀ’ (Nagaland State Dear 500 Bi-Monthly Lottery results) ਲੁਧਿਆਣਾ ਤੋਂ ਖਰੀਦੀ ਸੀ। ਦੱਸ ਦੇਈਏ ਕਿ 19 ਨਵੰਬਰ ਨੂੰ ਕੋਹਿਮਾ ਵਿਚ ਇਸ ਲਾਟਰੀ ਦਾ ਡਰਾਅ ਕੱਢਿਆ ਗਿਆ ਸੀ। ਜੰਮੂ ਦੇ ਚੱਠਾ ਜਗੀਰ ਦੇ ਪਿਛੋਕੜ ਵਾਲੇ ਪਵਨ ਦੀ ਟਿਕਟ ਨੰਬਰ ਏ-699866 ਨੂੰ ਪਹਿਲਾ ਇਨਾਮ ਮਿਲਿਆ ਹੈ। ਉਸ ਨੇ ਇਹ ਟਿਕਟ ਡੀਅਰ ਲਾਟਰੀ ਦੀ ਟਿਕਟ ਲੁਧਿਆਣਾ ਦੇ ਗਾਂਧੀ ਭਰਾਵਾਂ ਤੋਂ ਖਰੀਦੀ ਸੀ।

ਪਵਨ ਗ੍ਰਰੂਗ੍ਰਾਮ ਵਿੱਚ ਪ੍ਰਾਪਰਟੀ ਦਾ ਕੰਮ ਕਰਦਾ ਹੈ। ਜਦੋਂ ਉਸਨੂੰ ਪਤਾ ਲੱਗਾ ਕਿ ਉਸਦੀ ਲਾਟਰੀ ਨਿਕਲੀ ਹੈ ਤਾਂ ਉਸਨੂੰ ਯਕੀਨ ਨਾ ਆਇਆ। ਫੇਰ ਜਦੋਂ ਅਧਿਕਾਰਕ ਤੋਰ ਉੱਤੇ ਉਸਨੂੰ ਪਤਾ ਲੱਗਾ ਤਾਂ ਉਸਦੀ ਖੁਸ਼ੀ ਦੇ ਕੋਈ ਟਿਕਾਣੇ ਨਹੀਂ ਸੀ।

ਮੱਧਵਰਗੀ ਪਰਿਵਾਰ ਨਾਲ ਸਬੰਧਤ ਪਵਨ ਕੁਮਾਰ ਨੇ ਦੱਸਿਆ ਕਿ ਉਹ ਲਾਟਰੀ ਐਨੀ ਵੱਡੀ ਰਕਮ ਉਸਦੇ ਲਈ ਬਹੁਤ ਮਾਇਨੇ ਰੱਖਦੀ ਹੈ। ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਵਪਾਰ ਨੂੰ ਅੱਗੇ ਵਧਾਏਗਾ। ਇਸਦੇ ਨਾਲ ਰਕਮ ਦੇ ਕੁੱਝ ਹਿੱਸੇ ਵਿੱਚੋਂ ਪਰਿਵਾਰ ਭਲਾਈ ਦੇ ਨਾਲ ਹੀ ਲੋੜਵੰਦਾਂ ਨੂੰ ਦਾਨ ਵੀ ਕਰੇਗਾ।

Exit mobile version