The Khalas Tv Blog Punjab ਗੁਰਦੁਆਰਾ ਸਾਹਿਬ ਵਿੱਚ ਮੁੜ ਤੋਂ ਬੇਅਦਬੀ ਦੀ ਕੋਸ਼ਿਸ਼ !
Punjab

ਗੁਰਦੁਆਰਾ ਸਾਹਿਬ ਵਿੱਚ ਮੁੜ ਤੋਂ ਬੇਅਦਬੀ ਦੀ ਕੋਸ਼ਿਸ਼ !

ਬਿਉਰੋ ਰਿਪੋਰਟ : ਲੁਧਿਆਣਾ ਦੀ ਇੰਦਰਾ ਕਾਲੋਨੀ ਸਥਿਤ ਗੁਰਦੁਆਰਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਿੱਚ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ । ਜਿਸ ਨੂੰ ਫੌਰਨ ਕਾਬੂ ਕਰਕੇ ਉਸ ਦੀ ਲੋਕਾਂ ਨੇ ਕਾਫੀ ਕੁੱਟਮਾਰ ਕੀਤੀ । ਮੁਲਜ਼ਮ ਦੀ ਪਛਾਣ ਪ੍ਰਵੀਣ ਕੁਮਾਰ ਦੇ ਰੂਪ ਵਿੱਚ ਹੋਈ ਹੈ ।

ਨੰਗੇ ਸਿਰ ਗੁਰਦੁਆਰਾ ਸਾਹਿਬ ਵਿੱਚ ਵੜ ਗਿਆ

ਮੌਕੇ ‘ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਵਿੱਚ ਬਿਨਾਂ ਸਿਰ ਡੱਕੇ ਵੇਖਿਆ । ਇਸ ਦੇ ਬਾਅਦ ਉਹ ਸੰਗਤ ਵਿੱਚ ਬੈਠੀ ਇੱਕ ਔਰਤ ਨੂੰ ਗਲਤ ਸ਼ਬਦਾਂ ਨਾਲ ਕੁਮੈਂਟ ਕਰਨ ਲੱਗਿਆ । ਉਸ ਵਿਅਕਤੀ ਨੂੰ ਫੌਰਨ ਕਾਬੂ ਕੀਤਾ ਗਿਆ ਅਤੇ ਫਿਰ ਮੌਕੇ ‘ਤੇ
ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਗਿਆ । ਮੌਕੇ ‘ਤੇ ਪਹੁੰਚੇ ACP ਗੁਰਦੇਵ ਸਿੰਘ ਨੇ ਦੱਸਿਆ ਕਿ ਨੌਜਵਾਨ EWS ਕਾਲੋਨੀ ਦਾ ਰਹਿਣ ਵਾਲਾ ਹੈ । ਸ਼ਨਿੱਚਰਵਾਰ ਨੂੰ ਉਹ ਗੁਰਦੁਆਰਾ ਸਾਹਿਬ ਵਿੱਚ ਨੰਗੇ ਸਿਰ ਚੱਲਾ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਲੇ-ਦੁਆਲੇ ਘੁੰਮ ਰਿਹਾ ਸੀ । ਉਹ ਔਰਤ ਦੇ ਸਾਹਮਣੇ ਜਾਕੇ ਬੈਠ ਗਿਆ ।

ਦਿਮਾਗ ਤੋਂ ਕਮਜ਼ੋਰ ਦੱਸਿਆ ਜਾ ਰਿਹਾ ਹੈ

ਪੁਲਿਸ ਮੁਤਾਬਿਕ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਵੜਕੇ ਲੋਕਾਂ ਨਾਲ ਅਪਸ਼ਬਦ ਬੋਲਣ ਲਿਆ ਜਿਸ ਕਾਰਨ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਕੁੱਝ ਲੋਕਾਂ ਨੇ ਦੱਸਿਆ ਕਿ ਉਹ ਨੌਜਵਾਨ ਦਿਮਾਗੀ ਤੌਰ ‘ਤੇ ਕਮਜ਼ੋਰ ਹੈ। ਡਾਕਟਰਾਂ ਤੋਂ ਉਸ ਦੀ ਜਾਂਚ ਕਰਵਾਈ ਜਾ ਰਹੀ ਹੈ। ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ।

Exit mobile version