Punjab

ਕੀਰਤਪੁਰ ਸਾਹਿਬ ਤੋਂ ਨੇਰਚੌਕ ਫੋਰਲੈਨ ਕੱਲ ਤੋਂ ਸ਼ੁਰੂ !

ਬਿਊਰੋ ਰਿਪੋਰਟ : ਕੀਰਤਪੁਰ ਤੋਂ ਹਿਮਾਚਲ ਦੇ ਨੇਰਚੌਕ ਤੱਕ ਫੋਰਲੇਨ ਐਤਵਾਰ ਨੂੰ ਸ਼ੁਰੂ ਹੋ ਜਾਵੇਗਾ । NHAI ਨੇ ਇਸ ਨੂੰ ਸ਼ੁਰੂ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ । ਐਤਵਾਰ ਸਵੇਰ 8 ਵਜੇ ਗੱਡੀਆਂ ਦੌੜਨੀਆਂ ਸ਼ੁਰੂ ਹੋ ਜਾਣਗੀਆਂ। ਕੀਰਤਪੁਰ ਦੇ ਨੇਚਚੌਕ ਤੱਕ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀਆਂ ਚੱਲਣਗੀਆਂ। ਇਸ ਤੋਂ ਜ਼ਿਆਦਾ ਸਪੀਡ ਨਾਲ ਗੱਡੀ ਚਲਾਈ ਤਾਂ ਫੋਰਲੈਨ ‘ਤੇ ਥਾਂ- ਥਾਂ ‘ਤੇ CCTV ਕੈਮਰਿਆਂ ਨਾਲ ਆਟੋਮੈਟਿਕ ਚਾਲਾਨ ਹੋ ਜਾਵੇਗਾ । ਇਸ ਫੋਰਲੇਨ ਦੀ ਸ਼ੁਰੂਆਤ ਹੋਣ ਨਾਲ ਸਥਾਨਕ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ।

37KM ਦੀ ਦੂਰੀ ਹੋਵੇਗੀ ਘੱਟ

ਕੀਰਤਪੁਰ ਤੋਂ ਨੇਰਚੌਕ ਪਹੁੰਚਣ ਲਈ 115 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਹੋਵੇਗੀ । ਪਰ ਹੁਣ ਫੋਰਲੈਨ ਬਣਨ ਨਾਲ ਇਹ ਦੂਰੀ 37 ਕਿਲੋਮੀਟਰ ਘੱਟ ਹੋ ਜਾਵੇਗੀ । ਫੋਰਲੈਨ ਸ਼ੁਰੂ ਹੋਣ ਦੇ ਬਾਅਦ ਕੀਰਤਪੁਰ ਤੋਂ ਨੇਰਚੌਕ ਤੱਕ ਡੇਢ ਤੋਂ 2 ਘੰਟੇ ਘੱਟ ਲੱਗਣਗੇ । ਜਿਕਰੇਖਾਸ ਹੈ ਕਿ 4200 ਕਰੋੜ ਦੀ ਲਾਗਤ ਨਾਲ ਬਣੇ ਫੋਰਲੈਨ ਨੂੰ ਮਈ ਮਹੀਨੇ ਵਿੱਚ ਖੋਲ ਦਿੱਤਾ ਗਿਆ ਸੀ । ਪਰ ਮੀਂਹ ਦੀ ਵਜ੍ਹਾ ਕਰਕੇ ਹਾਈਵੇਅ ਨੂੰ ਕਾਫੀ ਨੁਕਸਾਨ ਹੋਇਆ । ਇਸ ਨੂੰ ਵੇਖਦੇ ਹੋਏ NHAI ਨੇ ਕੀਰਤਪੁਰ ਤੋਂ ਨੋਰਚੌਕ ਤੱਕ ਫੋਰਲੈਨ ਨੂੰ ਬੰਦ ਕਰ ਦਿੱਤਾ ਸੀ ।

ਇਨ੍ਹਾਂ ਦੇਣਾ ਹੋਵੇਗਾ ਟੋਲ

ਕਾਰ ਨੂੰ ਇੱਕ ਸਾਇਡ ਦੇ ਲਈ 150 ਰੁਪਏ ਅਤੇ ਦੋਵੇ ਸਾਇਡ ਦੇ ਲਈ 230 ਰੁਪਏ ਦੇਣੇਗੇ ਹੋਣਗੇ । ਟੈਂਪੋ,ਪਿੱਕਅੱਪ ਗੱਡੀਆਂ ਨੂੰ ਇੱਕ ਸਾਇਡ ਲਈ 245 ਰੁਪਏ ਦੋਵੇ ਸਾਇਡ ਦੇ ਲਈ 370 ਰੁਪਏ ਦੇਣੇ ਹੋਣਗੇ । ਜਦਕਿ ਬੱਸ ਦੀ ਇੱਕ ਸਾਇਡ ਲ਼ਈ 515 ਰੁਪਏ ਅਤੇ ਦੋਵੇ ਸਾਇਡ ਲਈ 770 ਲੱਗਣਗੇ । 8 ਟਾਇਰ ਵਾਲੇ ਟਰੱਕ ਨੂੰ 560 ਰੁਪਏ ਇੱਕ ਪਾਸੇ ਦੇ ਜਦਕਿ ਦੋਵੇ ਪਾਸੇ ਲਈ 840 ਰੁਪਏ ਦੇਣੇ ਹੋਣਗੇ ।