ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਜਿਸ ਵਿੱਚ ਲੁਧਿਆਣਾ ਨੇ ਵੱਖਰੀ ਛਾਪ ਛੱਡੀ ਹੈ ਕਿਉਂਕਿ ਇਸ ਜ਼ਿਲ੍ਹੇ ਨੇ ਇਸ ਵਾਰ ਲੋਕ ਸਭਾ ਵਿੱਚ ਆਪਣੇ 3 ਸੰਸਦ ਮੈਂਬਰ ਭੇਜੇ ਹਨ। ਭਾਵੇਂ ਕਿ ਲੁਧਿਆਣਾ ਤੋਂ ਮੁਕਤਸਰ ਸਾਹਿਬ ਦਾ ਉਮੀਦਵਾਰ ਚੋਣ ਜਿੱਤਿਆ ਹੈ ਪਰ ਇਸ ਨਾਲ ਸਬੰਧ ਰੱਖਦੇ ਉਮੀਦਵਾਰ ਹੋਰ ਸੀਟਾਂ ਤੋਂ ਚੋਣ ਜਿੱਤਣ ਵਿੱਚ ਕਾਮਯਾਬ ਹੋਏ ਹਨ।
ਅਮੇਠੀ ਤੋਂ ਕਾਂਗਰਸ ਦੀ ਸੀਟ ‘ਤੇ ਚੋਣ ਲੜੇ ਕਿਸ਼ੋਰੀ ਲਾਲ ਸ਼ਰਮਾ, ਮਨੀਸ਼ ਤਿਵਾੜੀ ਅਤੇ ਡਾ: ਅਮਰ ਸਿੰਘ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ। ਕਿਸ਼ੋਰੀ ਲਾਲ ਸ਼ਰਮਾ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਹਨ। ਮਨੀਸ਼ ਤਿਵਾੜੀ ਸਰਾਭਾ ਨਗਰ ਦੇ ਰਹਿਣ ਵਾਲੇ ਹੈ ਅਤੇ ਡਾ: ਅਮਰ ਸਿੰਘ ਰਾਏਕੋਟ ਦੇ ਰਹਿਣ ਵਾਲੇ ਹਨ।
ਕਿਸ਼ੋਰੀ ਲਾਲ ਨੇ ਰਾਹੁਲ ਗਾਂਧੀ ਦੀ ਹਾਰ ਦਾ ਬਦਲਾ ਲਿਆ
ਸਮ੍ਰਿਤੀ ਇਰਾਨੀ ਨੂੰ ਹਰਾ ਕੇ ਅਮੇਠੀ ਤੋਂ ਸੰਸਦ ਮੈਂਬਰ ਬਣੇ ਕਿਸ਼ੋਰੀ ਲਾਲ ਸ਼ਰਮਾ ਪਿਛਲੇ 40 ਸਾਲਾਂ ਤੋਂ ਅਮੇਠੀ ਅਤੇ ਰਾਏਬਰੇਲੀ ਵਿੱਚ ਗਾਂਧੀ ਪਰਿਵਾਰ ਲਈ ਕੰਮ ਕਰ ਰਹੇ ਹਨ, ਇਸ ਵਾਰ ਪਾਰਟੀ ਨੇ ਉਨ੍ਹਾਂ ਨੂੰ ਰਾਹੁਲ ਗਾਂਧੀ ਦੀ ਸੀਟ ਅਮੇਠੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਕਿਸ਼ੋਰੀ ਲਾਲ ਸ਼ਰਮਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੀ ਹੋਈ ਹਾਰ ਦਾ ਬਦਲਾ ਲੈ ਲਿਆ ਹੈ।
ਮਨੀਸ਼ ਤਿਵਾੜੀ ਸਰਾਭਾ ਨਗਰ ਦੇ ਹਨ ਵਸਨੀਕ
ਲੁਧਿਆਣਾ ਦੇ ਰਹਿਣ ਵਾਲੇ ਦੂਜੇ ਸੰਸਦ ਮੈਂਬਰ ਮਨੀਸ਼ ਤਿਵਾੜੀ ਹਨ, ਜੋ ਇਸ ਵਾਰ ਚੰਡੀਗੜ੍ਹ ਤੋਂ ਸੰਸਦ ਮੈਂਬਰ ਬਣੇ ਹਨ। ਮਨੀਸ਼ ਤਿਵਾੜੀ ਸਰਾਭਾ ਨਗਰ ਦਾ ਵਸਨੀਕ ਹੈ ਅਤੇ ਪੱਛਮੀ ਹਲਕੇ ਦਾ ਵੋਟਰ ਹੈ। ਤਿਵਾੜੀ ਨੇ ਪਹਿਲੀ ਵਾਰ 2004 ਵਿੱਚ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਸੀ। ਪਰ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਤੋਂ ਚੋਣ ਹਾਰ ਗਏ।
ਡਾ. ਅਮਰ ਸਿੰਘ ਰਾਏਕੋਟ ਦੇ ਹਨ ਵਸਨੀਕ
ਫਤਿਹਗੜ੍ਹ ਸਾਹਿਬ ਤੋਂ ਦੂਜੀ ਵਾਰ ਕਾਂਗਰਸ ਦੇ ਸੰਸਦ ਮੈਂਬਰ ਚੁਣੇ ਗਏ ਡਾ: ਅਮਰ ਸਿੰਘ ਵੀ ਰਾਏਕੋਟ ਲੁਧਿਆਣਾ ਦੇ ਵਸਨੀਕ ਹਨ। ਭਾਵੇਂ ਕਿ ਉਹ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਹਨ ਪਰ ਉਹ ਲੁਧਿਆਣੇ ਦੇ ਰਹਿਣ ਵਾਲੇ ਹਨ। ਉਹ ਸਾਬਕਾ ਆਈਏਐਸ ਅਫਸਰ ਹਨ।
ਇਹ ਵੀ ਪੜ੍ਹੋ – ਲੇਬਲਾਂ ਅਤੇ ਇਸ਼ਤਿਹਾਰਾਂ ਤੋਂ ‘100% ਫਲ-ਜੂਸ’ ਦੇ ਦਾਅਵਿਆਂ ਨੂੰ ਹਟਾਓ, FSSAI ਨੇ ਫੂਡ ਕੰਪਨੀਆਂ ਨੂੰ ਦਿੱਤੇ ਨਿਰਦੇਸ਼