International

ਅਮਰ ਸਿੰਘ ਬਣੇ ਆਸਟ੍ਰੇਲੀਆ ਦੇ ‘ਹੀਰੋ’, ਜਿੱਤਿਆ ਇਹ ਐਵਾਰਡ

Amar Singh founder of T4A Turbans 4 Australia is the Aus Of The Year Local Hero for 2023

ਸਿੱਖ ਚੈਰਿਟੀ ਸੰਸਥਾ ਟਰਬਨਜ਼ 4 ਆਸਟ੍ਰੇਲੀਆ(T4A Turbans 4 Australia ) ਦੇ ਸੰਸਥਾਪਕ ਤੇ ਪ੍ਰਧਾਨ ਅਮਰ ਸਿੰਘ(Amar Singh ) ਨੂੰ ਆਸਟ੍ਰੇਲੀਅਨ ਆਫ ਦਿ ਈਅਰ ਐਵਾਰਡਜ਼(Australian of the Year Awards ) ਤਹਿਤ ‘ਲੋਕਲ ਹੀਰੋ’ ਸ਼੍ਰੇਣੀ ਲਈ ਕੈਨਬਰਾ ਵਿੱਚ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬੀਨੀਜ਼ੀ ਵੱਲੋਂ ਦਿੱਤਾ ਗਿਆ।

ਟਰਬਨਜ਼ 4 ਆਸਟ੍ਰੇਲੀਆ ਸੰਸਥਾ 2015 ਨੇ ਜੰਗਲਾਂ ਦੀ ਅੱਗ, ਮਹਾਂਮਾਰੀ, ਹੜ੍ਹਾਂ ਅਤੇ ਸੋਕੇ ਤੋਂ ਪ੍ਰਭਾਵਿਤ ਹਜ਼ਾਰਾਂ ਆਸਟ੍ਰੇਲੀਅਨ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਸੰਸਥਾ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਕਰਿਆਨੇ ਦੇ ਸਮਾਨ ਪ੍ਰਦਾਨ ਕਰਨ ਲਈ ਵੀ ਜਾਣੀ ਜਾਂਦੀ ਹੈ।

ਸੰਸਥਾ ਨੂੰ ਮੋਢੀ ਭੂਮਿਕਾ ਅਦਾ ਕਰਦੇ ਅਮਰ ਸਿੰਘ ਨੂੰ ਇਨ੍ਹਾਂ ਸੇਵਾਵਾਂ ਦੇ ਚਲਦਿਆਂ ਨਿਊ ਸਾਊਥ ਵੇਲਜ਼ ਦੇ ‘ਲੋਕਲ ਹੀਰੋ’ ਦਾ ਐਜਾਜ਼ ਹਾਸਿਲ ਹੋਇਆ ਸੀ। ਹੁਣ ਸਾਰੇ ਰਾਜਾਂ ਅਤੇ ਖਿਤਿਆਂ ਵਿਚਲੇ ‘ਲੋਕਲ ਹੀਰੋ’ ਵਿੱਚੋਂ ਉਨ੍ਹਾਂ ਨੂੰ ਦੇਸ਼ ਭਰ ਵਿੱਚੋਂ ਇਸ ਸਨਮਾਨ ਲਈ ਚੁਣ ਲਿਆ ਗਿਆ ਹੈ। ਉਨਾਂ ਆਪਣਾ ਇਹ ਸਨਮਾਨ ਸੰਸਥਾ ਨਾਲ ਜੁੜੇ ਸੇਵਾਦਾਰਾਂ ਅਤੇ ਸਿੱਖ ਦਸਤਾਰ ਨੂੰ ਸਮਰਪਿਤ ਕੀਤਾ ਹੈ।