ਬਿਉਰੋ ਰਿਪੋਟਰ : ਲੁਧਿਆਣਾ ਵਿੱਚ ਇੱਕ ਵਿਦੇਸ਼ੀ ਕੁੜੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤ ਵਿਦਿਆਰਥਣ ਲਾਈਬੇਰੀਆ ਤੋਂ ਭਾਰਤ ਪੜ੍ਹਨ ਦੇ ਲਈ ਆਈ ਸੀ । ਉਹ ਗੁਜਰਾਲ ਕਾਲੇਜ ਖੰਨਾ ਵਿੱਚ ਪੜ੍ਹ ਦੀ ਸੀ । ਦੂਜੇ ਵਿਦੇਸ਼ੀ ਵਿਦਿਆਰਥੀ ਨੇ ਫਲੈਟ ਵਿੱਚ ਪਨਾਹ ਦੇਣ ਦੇ ਬਹਾਨੇ ਉਸ ਦੇ ਨਾਲ ਜਬਰ ਜਨਾਹ ਵਰਗਾ ਘਿਨੌਣਾ ਅਪਰਾਧ ਕੀਤਾ । ਜਬਰ ਜਨਾਹ ਤੋਂ ਬਾਅਦ ਵਿਦਿਆਰਥਣ ਦਿੱਲੀ ਪਹੁੰਚੀ ਜਿੱਥੇ ਉਸ ਨੇ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ।
ਦਿੱਲੀ ਪੁਲਿਸ ਨੇ ਦਰਜ ਕੀਤੀ FIR
ਦਿੱਲੀ ਤੋਂ ਖੰਨਾ ਪੁਲਿਸ ਨੂੰ ਜ਼ੀਰੋ ਨੰਬਰ FIR ਭੇਜੀ ਗਈ ਹੈ । ਦਿੱਲੀ ਪੁਲਿਸ ਨੇ ਖੰਨਾ ਪੁਲਿਸ ਨੂੰ ਪੀੜਤ ਕੁੜੀ ਨੂੰ ਵਾਰਦਾਤ ਵਾਲੀ ਥਾਂ ‘ਤੇ ਲਿਜਾਉਣ ਨੂੰ ਕਿਹਾ । ਇਸ ਤੋਂ ਬਾਅਦ ਮੁਲਜ਼ਮ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
ਧੋਖੇ ਨਾਲ ਵਿਦਿਆਰਥੀ ਨੂੰ ਫਲੈਟ ਵਿੱਚ ਲੈਕੇ ਗਿਆ
ਵਿਦਿਆਰਥਣ ਦੇ ਮੁਤਾਬਿਕ ਉਸ ਨੂੰ ਮੁਲਜ਼ਮ ਵਿਦਿਆਰਥੀ ਧੋਖੇ ਦੇ ਨਾਲ ਫਲੈਟ ਵਿੱਚ ਲੈ ਗਿਆ ਸੀ । ਮੁਲਜ਼ਮ ਨੇ ਫਲੈਟ ਵਿੱਚ ਉਸ ਨਾਲ ਜ਼ਬਰਦਸਤੀ ਕੀਤੀ । ਉਸ ਨੂੰ ਧਮਕੀ ਦਿੱਤੀ ਕਿ ਕਿਸੇ ਨਾਲ ਘਟਨਾ ਦਾ ਜ਼ਿਕਰ ਨਾ ਕਰੇ। ਮੁਲਜ਼ਮ ਵਿਦਿਆਰਥੀ ਬਾਰੇ ਕਾਲਜ ਪ੍ਰਬੰਧਕ ਕੋਲੋ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਦਰਅਸਲ ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ। ਪੁਲਿਸ ਇਸ ਐਂਗਲ ਤੋਂ ਵੀ ਪੜਤਾਲ ਕਰ ਰਹੀ ਹੈ ਕਿ ਕਿਧਰੇ ਕੁੜੀ ਮੁੰਡੇ ਨੂੰ ਫਸਾ ਤਾਂ ਨਹੀਂ ਰਹੀ ਹੈ। ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਕੁੜੀ ਨੇ ਦਿੱਲੀ ਜਾਕੇ ਹੀ ਕਿਉਂ ਸ਼ਿਕਾਇਤ ਦਰਜ ਕਰਵਾਈ ? ਖੰਨਾ ਪੁਲਿਸ ਨੂੰ ਕਿਉਂ ਨਹੀਂ ਸ਼ਿਕਾਇਤ ਦਰਜ ਕਰਵਾਈ ਗਈ ।