The Khalas Tv Blog Punjab ‘ਆਪ’ ਦੀ ਚਾਰ ਸੀਟਾਂ ਤੇ ਫਸੀ ਗਰਾਰੀ, 9 ਸਿੱਖਾਂ ਨੂੰ ਦਿੱਤੀ ਟਿਕਟ, ਹਿੰਦੂ ਤੇ ਮਹਿਲਾ ਕੋਈ ਨਹੀਂ
Punjab

‘ਆਪ’ ਦੀ ਚਾਰ ਸੀਟਾਂ ਤੇ ਫਸੀ ਗਰਾਰੀ, 9 ਸਿੱਖਾਂ ਨੂੰ ਦਿੱਤੀ ਟਿਕਟ, ਹਿੰਦੂ ਤੇ ਮਹਿਲਾ ਕੋਈ ਨਹੀਂ

xr:d:DAGB-3bf8Y0:20,j:7054187525087602354,t:24041205

ਚੰਡੀਗੜ੍ਹ – ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਦਾ ਲੋਕ ਸਭਾ ਟਿਕਟ ਵੰਡ ਵਿੱਚ ਜਾਤੀ ਸਮੀਕਰਨ ਵਿਗੜਿਆ ਹੋਇਆ ਹੈ। ‘ਆਪ’ ਨੇ 13 ‘ਚੋਂ 9 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਪਰ ਇਹਨਾਂ ਵਿੱਚੋਂ ਇੱਕ ਵੀ ਹਿੰਦੂ ਚਿਹਰੇ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਏਨਾਂ ਹੀ ਨਹੀਂ, ਅਜੇ ਤੱਕ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਵੀ ਟਿਕਟ ਨਹੀਂ ਮਿਲੀ ਹੈ।

ਇਹੀ ਕਾਰਨ ਹੈ ਕਿ ‘ਆਪ’ ਦੀਆਂ 4 ਸੀਟਾਂ ਲਈ ਟਿਕਟਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ 16 ਅਪ੍ਰੈਲ ਨੂੰ ਲੁਧਿਆਣਾ ਅਤੇ ਜਲੰਧਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨਗੇ।

ਪਾਰਟੀ ਨੇ ਬਦਲੀ ਰਣਨੀਤੀ

ਸੂਤਰਾਂ ਮੁਤਾਬਕ ਹੁਣ ਜਲੰਧਰ, ਲੁਧਿਆਣਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਟਿਕਟਾਂ ਨੂੰ ਲੈ ਕੇ ਰਣਨੀਤੀ ਬਦਲੀ ਗਈ ਹੈ। ਪੰਜਾਬ ਵਿੱਚ ਲਗਭਗ 38.59 ਫੀਸਦੀ ਹਿੰਦੂ ਵੋਟਰ ਅਤੇ 47.4 ਫੀਸਦੀ ਮਹਿਲਾ ਵੋਟਰ ਹਨ। ਅਜਿਹੇ ‘ਚ ‘ਆਪ’ ਹੁਣ ਇਨ੍ਹਾਂ 4 ਸੀਟਾਂ ਰਾਹੀਂ ਜਾਤੀ ਅਤੇ ਔਰਤਾਂ ਦਾ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਇਹ ਵੋਟਰ ਉਨ੍ਹਾਂ ਤੋਂ ਪੂਰੀ ਤਰ੍ਹਾਂ ਨਾਰਾਜ਼ ਨਾ ਹੋ ਜਾਣ।

3 ਸੀਟਾਂ ‘ਤੇ ਹਿੰਦੂ ਚਿਹਰਿਆਂ ਨੂੰ ਅਤੇ ਇਕ ਸੀਟ ‘ਤੇ ਕਿਸੇ ਔਰਤ ਨੂੰ ਮਿਲ ਸਕਦੀ ਹੈ ਟਿਕਟ

‘ਆਪ’ ਦੇ ਸੂਤਰਾਂ ਅਨੁਸਾਰ ਹੁਣ ਚਰਚਾ ਕੀਤੀ ਜਾ ਰਹੀ ਹੈ ਕਿ ਗੁਰਦਾਸਪੁਰ, ਲੁਧਿਆਣਾ ਅਤੇ ਫਿਰੋਜ਼ਪੁਰ ਵਿੱਚ ਹਿੰਦੂ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਇਸ ਲਈ ਇੱਥੇ ਹਿੰਦੂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ। ਖ਼ਾਸ ਕਰਕੇ ਲੁਧਿਆਣਾ ਅਤੇ ਫਿਰੋਜ਼ਪੁਰ ਨੂੰ ਲੈ ਕੇ ਇੱਕ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ।

ਜਲੰਧਰ ਤੋਂ ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਕਾਂਗਰਸ ਦੀ ਇੱਕ ਮਹਿਲਾ ਆਗੂ ਵੀ ‘ਆਪ’ ਦੇ ਸੰਪਰਕ ਵਿੱਚ ਹੈ। ‘ਆਪ’ ਨੇ ਸਰਕਾਰ ਬਣਨ ‘ਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ।

Exit mobile version