ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਬੀਤੀ ਰਾਤ 1 ਵਜੇ ਇੱਕ ਕਾਰ ਨੂੰ 2 ਬਦਮਾਸ਼ਾ ਨੇ ਅੱਗ ਲਾ ਦਿੱਤੀ । ਜਿਸ ਦੀ ਵਡੀਓ ਵੀ ਸਾਹਮਣੇ ਆਈ ਹੈ । ਜਿਸ ਵਿੱਚ ਕੁਝ ਲੋਕ ਰਾਤ ਦੇ ਸਮੇਂ ਕਾਰ ‘ਤੇ ਪੈਟਰੋਲ ਸੁੱਟ ਦੇ ਹੋਏ ਵਿਖਾਈ ਦੇ ਰਹੇ ਹਨ। ਕਾਰ ਦੇ ਡਰਾਇਵਰ ਸੁੱਤਾ ਹੋਇਆ ਸੀ । ਜੋ ਅੱਗ ਦੀ ਲਪਟਾ ਵੇਖ ਕੇ ਫੌਰਨ ਗੱਡੀ ਤੋਂ ਬਾਹਰ ਆਇਆ । ਕਾਰ ਵਿੱਚ ਅੱਗ ਲੱਗਣ ਦੇ ਬਾਅਦ ਡਰਾਇਵਰ ਸ਼ੋਰ ਕਰਦਾ ਰਿਹਾ ਪਰ ਅੱਗ ਲਗਾਉਣ ਵਾਲੇ ਬਾਇਕ ਸਵਾਰ ਬਦਮਾਸ਼ ਫਰਾਰ ਹੋ ਗਏ । ਥਾਣਾ ਡਾਬਾ ਦੀ ਪੁਲਿਸ ਨੇ ਫਿਲਹਾਲ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
ਪੈਟਰੋਲ ਦਾ ਛਿੜਕਾਵ ਕਰਕੇ ਲਗਾਈ ਅੱਗ
ਥਾਣੇ ਵਿੱਚ ਸ਼ਿਕਾਇਤ ਦੇਣ ਵਾਲੇ ਸੰਤੋਸ਼ ਕੁਮਾਰ ਨੇ ਦੱਸ਼ਿਆ ਕਿ ਉਹ ਮਹਾ ਸਿੰਘ ਨਗਰ ਗਲੀ ਨੰਬਰ 1/5 ਦਾ ਰਹਿਣ ਵਾਲਾ ਸੀ । ਉਸ ਦੀ ਕਾਰ ਆਰਟਿਕਾ ਗਲੀ ਵਿੱਚ ਖੜੀ ਸੀ । ਕਿਸੇ ਕਾਰਨ ਉਨ੍ਹਾਂ ਦਾ ਡਰਾਇਵਰ ਜਸਪ੍ਰੀਤ ਘਰ ਨਹੀਂ ਜਾ ਸਕਿਆ । ਉਹ ਕਾਰ ਵਿੱਚ ਸੁੱਤਾ ਸੀ, ਰਾਤ 12.54 ਮਿੰਟ ‘ਤੇ ਇੱਕ ਵਿਅਕਤੀ ਕਾਰ ‘ਤੇ ਪੈਟਰੋਲ ਛਿੜਕਦਾ ਹੋਇਆ ਵਿਖਾਈ ਦਿੱਤਾ। ਉਸ ਦੇ ਬਾਅਦ ਬਾਇਕ ‘ਤੇ ਕੁੱਝ ਲੋਕ ਆਏ ਅਤੇ ਕਾਰ ਨੂੰ ਅੱਗ ਲਾ ਦਿੱਤੀ ।
ਸ਼ੱਕੀ ਲੋਕਾਂ ‘ਤੇ ਕਾਰ ਮਾਲਿਕ ਨੂੰ ਸ਼ੱਕ
ਅੱਗ ਦੀਆਂ ਲਪਟਾ ਦੇ ਕਾਰਨ ਡਰਾਇਵਰ ਜਸਪ੍ਰੀਤ ਨੀਂਦ ਤੋਂ ਜਾਗ ਗਿਆ । ਗਨੀਮਤ ਰਹੀ ਕਿ ਉਸ ਦੀ ਜਾਨ ਬੱਚ ਗਈ । ਬੁਰੀ ਤਰ੍ਹਾਂ ਨਾਲ ਕਾਰ ਸੜ ਕੇ ਤਬਾਹ ਹੋ ਗਈ ਹੈ। ਸੰਤੋਸ਼ ਨੇ ਕਿਹਾ ਪਾਣੀ ਦੀ ਬਾਲਟੀਆਂ ਘਰੋਂ ਮੰਗਵਾਇਆ ਅਤੇ ਫਿਰ ਅੱਗ ਨੂੰ ਕੰਟਰੋਲ ਕੀਤਾ ਗਿਆ । ਕੁੱਝ ਸ਼ਕੀ ਲੋਕ ਆਏ ਜਿੰਨਾਂ ‘ਤੇ ਉਨ੍ਹਾਂ ਨੂੰ ਸ਼ੱਕ ਹੈ । ਉਸ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਸੀਸੀਟੀਵੀ ਵਿੱਚ ਬਦਮਾਸ਼ ਕੈਦ ਹਨ । ਜਿਨ੍ਹਾਂ ਦੀ ਪੁਲਿਸ ਪਛਾਣ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਫੜ ਲਿਆ ਜਾਵੇਗਾ ।