Punjab

ਪਹਿਲਾਂ ਰੱਜ ਕੇ ਸ਼ਰਾਬ ਪਿਲਾਈ ਫਿਰ ਚਾਚੇ ਦੇ ਭਰਾ ਨੂੰ ਨਹਿਰ ਚ ਸੁੱਟ ਦਿੱਤਾ ! ਲੁਧਿਆਣਾ ਤੋਂ ਹਿਲਾ ਦੇਣ ਵਾਲਾ ਮਾਮਲਾ, 3 ਬੱਚੇ ਦਾ ਬੁਰਾ ਹਾਲ

ਬਿਉਰੋ ਰਿਪੋਰਟ : ਲੁਧਿਆਣਾ ਦੇ ਕਸਬਾ ਮਾਛੀਵਾੜਾ ਦੇ ਪਿੰਡ ਪਾਵਤ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਖੂਨ ਦੇ ਰਿਸ਼ਤੇ ਨੂੰ ਆਪਣਿਆਂ ਨੇ ਸਾਜਿਸ਼ ਦੇ ਨਾਲ ਪਾਣੀ ਵਿੱਚ ਡੋਬ ਦਿੱਤਾ ਗਿਆ । ਜਿਸ ਸ਼ਖ਼ਸ ਦਾ ਕਤਲ ਕੀਤਾ ਗਿਆ ਹੈ ਉਸ ਦੇ ਤਿੰਨ ਬੱਚੇ ਸਨ । ਇਲਜ਼ਾਮਾਂ ਮੁਤਾਬਿਕ ਇੱਕ ਸ਼ਖ਼ਸ ਨੇ ਆਪਣੇ ਭਤੀਜੇ ਨਾਲ ਮਿਲਕੇ ਚਾਚੇ ਦੇ ਭਰਾ ਨੂੰ ਸਰਹਿੰਦ ਨਹਿਰ ਵਿੱਚ ਸੁੱਟ ਦਿੱਤਾ । ਗੋਤਾਖੋਰਾਂ ਦੀ ਮਦਦ ਨਾਲ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਚਾਚੇ ਦਾ ਭਰਾ ਬੱਚ ਨਹੀਂ ਸਕਿਆ ।

ਇਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ

ਮ੍ਰਿਤਕ ਦੀ ਪਛਾਣ ਸਮਰਾਲਾ ਦੇ 35 ਸਾਲ ਦੇ ਬੰਟੀ ਦੇ ਰੂਪ ਵਿੱਚ ਹੋਈ ਹੈ। ਬੰਟੀ ਦੇ ਤਿੰਨ ਬੱਚੇ ਸਨ। ਅੰਬੇਡਕਲ ਕਾਲੋਨੀ ਵਿੱਚ ਰਹਿਣ ਵਾਲੇ ਬਾਲੀ ਨੇ ਆਪਣੇ ਭਤੀਜੇ ਰਵੀ ਨਾਲ ਮਿਲਕੇ ਸ਼ਰਾਬ ਦੇ ਨਸ਼ੇ ਵਿੱਚ ਕਿਸੇ ਗੱਲ ਨੂੰ ਲੈਕੇ ਬਹਿਸ ਤੋਂ ਬਾਅਦ ਚਾਰੇ ਦੇ ਭਰਾ ਬੰਟੀ ਨੂੰ ਸਰਹਿੰਦ ਨਹਿਰ ਵਿੱਚ ਸੁੱਟ ਦਿੱਤਾ । ਪੁਲਿਸ ਨੇ ਮੁਲਜ਼ਮ ਬਾਲੀ ਅਤੇ ਰਵੀ ਨੂੰ ਗ੍ਰਿਫਤਾਰ ਕਰ ਲਿਆ ਹੈ । ਸ਼ਿਕਾਇਤ ਦੇ ਮੁਤਾਬਿਕ ਪਾਵਤ ਨਾਂ ਦਾ ਸ਼ਖ਼ਸ ਖੇਤ ਵਿੱਚ ਕੰਮ ਕਰ ਰਿਹਾ ਸੀ ਉਸੇ ਵੇਲੇ ਕਿਸੇ ਨੇ ਦੱਸਿਆ ਕਿ ਨਹਿਰ ਦੇ ਕੰਢੇ 3 ਲੋਕ ਹੱਥੋਪਾਈ ਕਰ ਰਹੇ ਸਨ ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਬਾਲੀ ਅਤੇ ਰਵੀ ਬੰਟੀ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਸਨ ਅਤੇ ਫਿਰ ਜਦੋਂ ਬੰਟੀ ਹੇਠਾਂ ਲੇਟ ਗਿਆ ਤਾਂ ਦੋਵਾਂ ਨੇ ਮਿਲ ਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ । ਜਿਸ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੰਟੀ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ।

ਤਿੰਨਾਂ ਨੇ ਨਹਿਰ ਦੇ ਕੋਲ ਸ਼ਰਾਬ ਪੀਤੀ ਸੀ

ਮਾਛੀਵਾੜਾ ਥਾਣੇ ਦੇ SHO ਇੰਸਪੈਕਟਰ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਿੰਨਾਂ ਨੇ ਇਕੱਠੇ ਹੋਕੇ ਸ਼ਰਾਬ ਪੀਤੀ ਸੀ । ਉਸ ਦੇ ਬਾਅਦ ਕਿਸੇ ਗੱਲ ਨੂੰ ਲੈਕੇ ਕਲੇਸ਼ ਹੋ ਗਿਆ ਅਤੇ ਫਿਰ ਬਾਲੀ ਅਤੇ ਰਵੀ ਨੇ ਮਿਲ ਕੇ ਬੰਟੀ ਨੂੰ ਨਹਿਰ ਵਿੱਚ ਸੁੱਟ ਦਿੱਤਾ । ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ।